ਛੱਜ ਪਿੱਛੇ ਛਾਲਣੀ ਪਰਾਤ ਪਿੱਛੇ ਗਲਾਸ ਵੇ
ਮਾਮੀਆਂ ਬਾਰਾਂ ਤਾਲੀਆਂ
ਮਾਮੇ ਦਸ ਨੰਬਰੀ ਬਦਮਾਸ਼ ਵੇ
Punjabi Boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦੀ ਇੱਕ ਨਾਰ ਸੁਣੀਦੀ,
ਉਲਟੇ ਜਿਸਦੇ ਕਾਰੇ।
ਬਾਹਾਂ ਓਹਦੀਆਂ ਨਿਰੇ ਬੇਲਣੇ,
ਉਂਗਲੀਆਂ ਪਰ ਚਾਰੇ।
ਜਿੰਦੜੀ ਵਾਰ ਦਿਆਂ……..,
ਜੇ ਨਾ ਲਾਵੇਂ ਲਾਰੇ।
ਤਿੱਖਾ ਨੰਕ
ਤਿੱਖਾ ਨੰਕ ਲਹੋਰੀ ਕੋਕਾ,
ਝੁਮਕੇ ਲੈਣ ਹੁਲਾਰੇ,
ਨੱਚਦੀ ਮੇਲਣ ਦੇ,
ਪੈਦੇ ਨੇ ਚਮਕਾਰੇ,
ਨੱਚਦੀ …….,
ਆਰੀ-ਆਰੀ-ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਕੋਠੇ ਉੱਤਰਦੀ ਦੇ ਵੱਜਿਆ ਕੰਡਾ
ਕੰਡੇ ਦਾ ਦੁੱਖ ਭਾਰੀ
ਗੱਭਣਾਂ ਤੀਮੀਆਂ ਨੱਚਣੋਂ ਰਹਿ ਗਈਆਂ
ਫੰਡਰਾਂ ਦੀ ਆ ਗਈ ਵਾਰੀ
ਨਿੰਮ ਨਾਲ ਝੂਟਦੀਏ
ਲਾ ਮਿੱਤਰਾਂ ਨਾਲ ਯਾਰੀ।
ਨੰਦ ਕੁਰ ਬੀਬੀ ਬੰਨ੍ਹੇ ਨੇ ਸ਼ਰਬਤੀ ਚੀਰੇ,
ਨੀ ਆ ਜਾ ਧੀਏ ਸਰਦਲ ਤੇ
ਤੇਲ ਚੋਅ ਨੀ ਆਏ ਨੇ ਤੇਰੇ ਵੀਰੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦੀ ਇੱਕ ਨਾਰ ਸੁਣੀਂਦੀ,
ਅੰਬਰੋਂ ਤੋੜਦੀ ਤਾਰੇ।
ਚਿੱਟੇ ਦੰਦ ਮੋਤੀਆਂ ਵਰਗੇ,
ਗੱਲ੍ਹਾਂ ਸ਼ੱਕਰ ਪਾਰੇ।
ਤੇਰੀ ਸੂਰਤ ਨੇ ………,
ਪੰਛੀ ਲਾਹ ਲਾਹ ਮਾਰੇ।
ਤੇਰੀ ਮਾਂ
ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਹਿ ਜਾ ਗੁੱਸੇ,
ਤੇਰੀ ਮਾਂ ਬੜਕਾਉਨੀ ਆ,
ਮੁੰਡਿਆਂ ਰਾਜੀ ……..,
ਚਰਖਾ ਮੇਰਾ ਖਾਸ ਕਿੱਕਰ ਦਾ
ਮੈਂ ਟਾਹਲੀ ਦਾ ਪੋਰਾ
ਖਾਣ ਪੀਣ ਦਾ ਹੈ ਨੀ ਘਾਟਾ
ਨਾ ਪਹਿਨਣ ਦਾ ਤੋੜਾ
ਏਸ ਮਝੇਰੂ ਦਾ
ਖਾ ਜੂ ਹੱਡਾਂ ਨੂੰ ਝੋਰਾ।
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਦਸ ਪੜ੍ਹਿਆ
ਨੀ ਉਹ ਤਾਂ ਝਾਕਦੈ ਨਿਰਾ ਬਗਲੋਲ ਖੜ੍ਹਿਆ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਸਰੂ ਜਿਹਾ
ਆਹ ਕੀ ਬਿਆਹੁਣ ਆ ਗਿਆ ਮਰੂ ਜਿਹਾ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਆਪਣੇ ਈ ਬਾਪ ਦਾ
ਸਕਲੋਂ ਤਾਂ ਕਿਸੇ ਬਾਜੀਗਰ ਦਾ ਜਾਪਦਾ
ਬਚੋਲਾ ਤਾਂ ਕਹਿੰਦਾ ਸੀ ਮੁੰਡਾ ਖੰਡ ਦਾ ਖੇਡਣਾ
ਇਹ ਤਾਂ ਭੈਣੋਂ ਝੁੱਡੂ ਨਿਰਾ ਬੋਤੀ ਦਾ ਲੇਡਣਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਵਾਘਾ।
ਐਥੇ ਡੱਕਾ ਲਾਦੇ ਹੁਣ,
ਕਾਹਨੂੰ ਮਾਰਦੈਂ ਵਾਧਾ।
ਸੂਝ ਬੂਝ ਦੀ ਹੋ ਗੀ ਖੇਤੀ,
ਕੀ ਘੱਗਾ, ਕੀ ਵਾਹਗਾ।
ਮੌਜਾਂ ਮਾਣ ਰਿਹੈ……….,
ਜੋ ਜੋ ਹੈ ਵਡਭਾਗਾ।