ਅੰਬ ਕੋਲੇ
ਅੰਬ ਕੋਲੇ ਇਮਲੀ,ਅਨਾਰ ਕੋਲੇ ਦਾਣਾ,
ਅਕਲ ਹੋਵੇ ਵੇ,ਭਾਵੇ ਰੰਗ ਹੋਵੇ ਕਾਲਾ,
ਅਕਲ ਹੋਵੇ
ਅੰਬ ਕੋਲੇ ਇਮਲੀ,ਅਨਾਰ ਕੋਲੇ ਦਾਣਾ,
ਅਕਲ ਹੋਵੇ ਵੇ,ਭਾਵੇ ਰੰਗ ਹੋਵੇ ਕਾਲਾ,
ਅਕਲ ਹੋਵੇ
ਬਾਰਾਂ ਵਰ੍ਹਿਆਂ ਦੀ ਹੋ ਗਈ ਰਕਾਨੇ
ਸਾਲ ਤੇਰਵਾਂ ਚੜ੍ਹਿਆ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਪੌੜੀ ਚੜ੍ਹਦੀ ਦਾ
ਲੱਕ ਗੱਭਰੂ ਨੇ ਫੜਿਆ।
ਮਾਮੀ ਤਾਂ ਲੈਂਦੀ ਮਾਮੇ ਤੇ ਕਚੀਚੀਆਂ
ਮਾਮੇ ਨੇ ਫੜ ‘ਲੀਆਂ ਉਹਦੀਆਂ ਮਝੀਟੀਆਂ
ਮਾਮੀ ਨੇ ਗੋਦੀ ਚੁੱਕ ਲਿਆ ਮੁੰਡਾ
ਮਾਮੇ ਨੇ ਫੜ ਲਿਆ ਉਹਦਾ ਚੁੰਡਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਨੀ।
ਧਾਨੀ ਦਾ ਇੱਕ ਜੱਟ ਸੁਣੀਂਦਾ,
ਗਲ ਵਿੱਚ ਕਾਲੀ ਗਾਨੀ।
ਆਉਂਦੀ ਜਾਂਦੀ ਨੂੰ ਕਰਦਾ ਮਸ਼ਕਰੀ,
ਜੋ ਤੋਰ ਤੁਰੇ ਮਸਤਾਨੀ।
ਲੱਕ ਦੀ ਪਤਨੀ ਨੂੰ ….
ਦੇ ਗਿਆ ਤਵੀਤ ਨਿਸ਼ਨੀ।
ਮੈ ਵੇਖਿਆ ਸੀ ਮਰ ਕੇ,
ਫੁੱਲ ਵੇ ਗੁਲਾਬ ਦਿਆ,
ਆਜਾ ਨਦੀ ਵਿੱਚ ਤਰ ਕੇ,
ਫੁੱਲ ਵੇ …….,
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ਤਲਵੰਡੀ
ਉਥੋਂ ਦੀ ਇੱਕ ਨਾਰ ਸੁਣੀਂਦੀ
ਗਲ ਵਿੱਚ ਉਹਦੇ ਘੰਡੀ
ਬਾਰਾਂ ਸਾਲ ਦੀਏ
ਕਾਲੇ ਨਾਗ ਨੇ ਡੰਗੀ
ਨੀ ਨਿੱਕੀ ਜਹੀ ਕੋਠੜੀਏ
ਤੇਰੇ ਵਿਚ ਮੇਰੇ ਦਾਣੇ
ਮਾਮੀ ਕੰਜਰੀ ਉਧਲ ਚੱਲੀ
ਲੈ ਕੇ ਨਿੱਕੇ ਨਿਆਣੇ
ਨੀ ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰੀ ਚੰਗੇਰ
ਮਾਮੀ ਕੰਜਰੀ ਜੰਮਦੀ ਨਾ ਥੱਕਦੀ
ਜੰਮ ਜੰਮ ਲਾਇਆ ਢੇਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮੀਨਾ।
ਜੇ ਮੁੰਡਿਓ ਤੁਸੀਂ ਕੰਮ ਨਾ ਕੀਤਾ,
ਔਖਾ ਹੋ ਜੂ ਜੀਣਾ।
ਹਲ ਤਵੀਆਂ ਦੇ ਬਾਝੋਂ ਮੁੰਡਿਓ,
ਲੰਘੀਆਂ ਵੱਤ ਜ਼ਮੀਨਾਂ।
ਮੁੰਡਿਆਂ ਦੀ ਬੈਠਕ ਨੇ…….,
ਪੱਟ ’ਤਾ ਕਬੂਤਰ ਚੀਨਾ।
ਤਿੰਨਾਂ ਦਿਨਾ ਦੀ ਮੇਰੀ ਤਿੰਨ ਪਾ ਮੱਖਣੀ,
ਖਾ ਗਿਆ ਟੁੱਕ ਤੇ ਧਰ ਕੇ,
ਨੀ ਲੋਕੀ ਆਖਣ ਮਾੜਾ ਮਾੜਾ,
ਆਰੀ-ਆਰੀ-ਆਰੀ
ਕੋਠੇ ਚੜ੍ਹ ਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਕੋਠੇ ਉੱਤਰਦੀ ਦੇ ਵੱਜਿਆ ਕੰਡਾ
ਕੰਡੇ ਦਾ ਦੁੱਖ ਭਾਰੀ
ਪਹਿਲੇ ਡੋਬ ਮੇਰੀ ਕੁੜਤੀ ਡੋਬਤੀ
ਪਿਛਲੇ ਡੋਬ ਫੁਲਕਾਰੀ
ਦੁੱਖ ਮੇਰੇ ਭਾਗਾਂ ਦਾ
ਛੱਡ ਦੇ ਵੈਦ ਮੇਰੀ ਨਾੜੀ
ਕੁੜਤੀਏ ਟੂਲ ਦੀਏ
ਬੇ-ਕਦਰਿਆਂ ਨੇ ਪਾੜੀ।