ਤੂੰ ਤਾਂ ਕੁੜੀਏ ਬਾਹਲੀ ਸੋਹਣੀ
ਘਰ ਵਾਲਾ ਤੇਰਾ ਕਾਲਾ
ਉਹ ਨਾ ਕਰਦਾ ਕੰਮ ਦਾ ਡੱਕਾ
ਤੂੰ ਕਰਦੀ ਐਂ ਬਾਹਲਾ
ਮੈਂ ਤਾਂ ਤੈਨੂੰ ਕਹਿਨਾਂ ਕੁੜੀਏ
ਤੂੰ ਵੱਟ ਲੈ ਹੁਣ ਟਾਲਾ
ਤੂੰ ਪਈ ਫੁੱਟ ਵਰਗੀ
ਭੂੰਡ ਤੇਰੇ ਘਰ ਵਾਲਾ।
Punjabi Boliyan
ਪੰਜਾਂ ਦਾ ਮਾਮੀਏ ਲੌਂਗ ਘੜਾ ਲੈ
ਸੱਤਾਂ ਦੀ ਘੜਾ ਲੈ ਨੱਥ ਮਛਲੀ
ਤੇਰੀ ਸੁੱਥਣ ਢਿੱਲੀ ਹੋ ਗੀ ਸੀ
ਛੜਿਆਂ ਚਬਾਰੇ ਜਾ ਕੇ ਕਸ ‘ਲੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਖਾਰੀ।
ਕੀ ਸਾਂਢੂ ਦੀ ਦੋਸਤੀ,
ਕੀ ਖੁਸਰੇ ਦੀ ਯਾਰੀ।
ਬਾਝੋਂ ਨਾਰੀ ਕੀ ਐ ਨਰ,
ਬਾਂਝੋ ਨਰ ਕੀ ਨਾਰੀ।
ਨਰ ਤੇ ਨਾਰੀ ਤਾਂ….
ਪਿਆਰੇ ਸਣੇ ਪਿਆਰੀ।
ਥਾਲੀ ਉੱਤੇ
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾ,
ਵੇ ਮੈਂ ਰੁੱਸੀ ਕਦੇ ਨਾ ਮੰਨਾ ਜਾਲਮਾ,
ਵੇ ਮੈ ……,
ਜਰਦਾ-ਜਰਦਾ-ਜਰਦਾ
ਲੱਗੀਆਂ ਅੱਖੀਆਂ ਤੋਂ
ਪੈ ਗਿਆ ਅਕਲ ਤੇ ਪਰਦਾ
ਵਿਛੋੜੇ ਨੇ ਜਿੰਦ ਖਾ ਲਈ
ਸਾਨੂੰ ਤੇਰੇ ਬਾਝ ਨਹੀਂ ਸਰਦਾ
ਹੁਣ ਨੂੰ ਮੁੱਕ ਜਾਂਦੀ
ਤੇਰੇ ਬਿਨਾਂ ਜਾਣ ਨੂੰ ਨਾ ਦਿਲ ਕਰਦਾ।
ਮੁੱਕਿਆਂ ਸਾਹਾਂ ਤੋਂ
ਪਤਾ ਪੁੱਛੇਗਾ ਘਰ ਦਾ।
ਵਾ ਵਾ ਕਿ ਗਊਆਂ ਰੰਭਦੀਆਂ
ਮਾਮੇ ਤਾਂ ਸੌਂ ਗਏ ਚੜ੍ਹ ਕੇ ਚੁਬਾਰੇ
ਮਾਮੀਆਂ ਬਹਾਨੇ ਨਾਲ ਖੰਘਦੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਚੋਲ੍ਹੀ।
ਸਭੇ ਰੰਗ ਸਭਨਾਂ ਦੇ ਸਾਂਝੇ,
ਸਭ ਦੀ ਸਾਂਝੀ ਹੋਲੀ।
ਉੱਪਰ ਉੱਪਰ ਬੱਦਲ ਬੱਦਲੀ,
ਖੇਲ੍ਹੇ ਅੱਖ-ਮਚੋਲੀ।
ਰੰਗਤੀ ਰੰਗਾਂ ਨੇ….
ਰੰਗ ਰੰਗੀਲੀ ਹੋਲੀ।
ਥਾਲੀ ਉੱਤੇ
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ,
ਘੜਾ ਦੰਦਾ ਨਾਲ ਚੁੱਕੇ,
ਤੈਨੂੰ ਤਾਂ ਮਜਾਜਣ ਮੰਨਾ,
ਘੜਾ ……..,
ਜਰਦੀ-ਜਰਦੀ-ਜਰਦੀ
ਮਰਦੀ ਮਰ ਜਾਊਂਗੀ
ਜੇ ਨਾ ਮਿਲਿਆ ਹਮਦਰਦੀ
ਆਣ ਬਚਾ ਲੈ ਵੇ
ਜਿੰਦ ਜਾਂਦੀ ਹੌਕਿਆਂ ਵਿੱਚ ਖਰਦੀ
ਮਿੱਤਰਾ ਹਾਣ ਦਿਆ
ਤੇਰੇ ਨਾਂ ਦੀ ਆਰਤੀ ਕਰਦੀ।
ਸਈਓ ਨੀ ਮੈਂ ਸੱਚ ਦੇ ਬੋਲ ਚਤਾਰਾਂ
ਨੀ ਛਿੰਦੋ ਤੇਰੀਆਂ ਦਾਦਕੀਆਂ
ਮੂੰਹੋਂ ਮਿੱਠੀਆਂ ਵਿਚੋਂ ਬਦਕਾਰਾਂ ਨੀ…..
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭੈਣੀ।
ਜੱਗ ਦੇ ਵਿੱਚ ਹੈ, ਰਹਿਣਾ ਜਦ ਤੱਕ,
ਕੁਛ ਸੁਣਨੀ, ਕੁਛ ਕਹਿਣੀ।
ਭਲਾ ਕਰਨਾ, ਭਲਾ ਕਮਾਉਣਾ,
ਨੇਕ ਜਿਨ੍ਹਾਂ ਦੀ ਰਹਿਣੀ।
ਨੇਕੀ ਕਰ ਬੰਦਿਆ……,
ਸਦਾ ਨਾਲ ਜੋ ਰਹਿਣੀ।
ਤਰ ਵੇ
ਤਰ ਵੇ ਤਰ ਵੇ ਤਰ ਵੇ,
ਤੂੰ ਕਿੰਨਾ ਸੁਣੀਦਾ,
ਮੈ ਇੰਲਤਾ ਦੀ ਜੜ ਵੇ,
ਤੂੰ ਮਿੰਨਾ …….,