ਸੁਣ ਵੇ ਮੁੰਡਿਆ ਬਾਗ ਲਵਾਵਾਂ
ਵਿੱਚ ਲਵਾਵਾਂ ਆੜੂ
ਵੇ ਪਾਣੀ ਆਲੀਆਂ ਵੱਡੀਆਂ ਕਣਕਾਂ
ਛੋਲੇ ਛੱਡੇ ਮਾਰੂ
ਪੁੱਛਦੇ ਯਾਰ ਖੜ੍ਹੇ
ਕੀ ਮੁਕਲਾਵਾ ਤਾਰੂ।
Punjabi Boliyan
ਰੁੱਗ ਕੁੜੇ ਚਰ੍ਹੀ ਦਾ ਰੁੱਗ ਕੁੜੇ
ਆਪਣੀ ਜਾਣੇ ਲਾੜਾ ਬਣ ਤਣ ਫਿਰਦਾ
ਸਾਡੇ ਭਾਅ ਦਾ ਤਾਂ ਉਹ ਬੁੱਗ ਕੁੜੇ
ਰੁੱਗ ਕੁੜੇ ਚਰ੍ਹੀ ਦਾ ਰੁੱਗ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਟਾਕਾ।
ਪਹਿਲਾਂ ਤਾਂ ਸੀ ਚੋਰੀ ਕੀਤੀ,
ਫੇਰ ਮਾਰ ਲਿਆ ਡਾਕਾ।
ਕਈ ਸਾਲ ਦੀ ਕੈਦ ਬੋਲਗੀ,
ਨਾਲ ਪਿਹਾਇਆ ਆਟਾ।
ਭਾਬੀ ਵਰਜ ਰਹੀ……..,
ਵੇ ਦਿਓਰਾ ਬਦਮਾਸ਼ਾ।
ਜਿੱਥੇ ਜੈ
ਜਿੱਥੇ ਜੈ ਕੁਰੇ ਤੂੰ ਬਹਿ ਜਾਵੇ,
ਹੋਜੇ ਚਾਨਣ ਚਾਰ ਚੁਫੇਰੇ,
ਨੀ ਸਾਲ ਸੋਲਵਾਂ ਚੜੀ ਜਵਾਨੀ,
ਬਸ ਨਹੀਂ ਕੁਝ ਤੇਰੇ,
ਨੀ ਤੇਰੇ ਤੇ ਕੁੜੀਏ ਜ਼ੋਰ ਜੁਆਨੀ
ਮੈਂ ਨੀ ਉਮਰ ਦਾ ਨਿਆਣਾ
ਨੀ ਕੋਈ ਦਿਨਾਂ ਨੂੰ ਚੜ੍ਹ ਜੂ ਜੁਆਨੀ
ਬੀਤੂ ਗੁਰੂ ਦਾ ਭਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।
ਜੀਜਾ ਨਾ ਤੇਰੇ ਦਾਹੜੀ ਚੱਜ ਦੀ
ਨਾ ਮੂੰਹ ਤੇ ਕੋਈ ਨੂਰ
ਅੱਖਾਂ ਤਾਂ ਤੇਰੀਆਂ ਚੁੰਨ੍ਹ ਮਚੁੰਨ੍ਹੀਆਂ
ਬੇ ਤੇਰੀ ਬੂਥੀ ਵਾਂਗ ਲੰਗੂਰ
ਮਾਏ ਨੀ ਤੈਂ ਵਰ ਕੀ ਸਹੇੜਿਆ,
ਪੁੱਠੇ ਤਵੇ ਤੋਂ ਕਾਲਾ।
ਆਉਣ ਜੁ ਸਈਆਂ ਮਾਰਨ ਮਿਹਣੇ,
ਔਹ ਤੇਰੇ ਘਰ ਵਾਲਾ।
ਮਿਹਣੇ ਸੁਣ ਕੇ ਇਉਂ ਹੋ ਜਾਂਦੀ,
ਜਿਉਂ ਆਹਰਨ ਵਿਚ ਫਾਲਾ।
ਸਿਖਰੋਂ ਟੁੱਟ ਗਈ ਵੇ,
ਖਾ ਕੇ ਪੀਂਘ ਹੁਲਾਰਾ।
ਤਾਰਾਂ ਤਾਰਾਂ
ਤਾਰਾਂ ਤਾਰਾਂ ਤਾਰਾਂ ਨੀ,
ਚੁੱਪ ਚੁੱਪ ਕਿਉ ਫਿਰਨ ਸਰਕਾਰਾਂ ਨੀ,
ਚੁੱਪ ਚੁੱਪ ………,
ਨੀ ਕਿਹੜੇ ਯਾਰ ਤੋਂ ਅੰਗੀਆ ਸਮਾਇਆ
ਟਿੱਚ ਗੁਦਾਮ ਲਵਾ ਕੇ
ਪਿੰਡ ਦੇ ਮੁੰਡੇ ਮਾਰਨ ਗੇੜੇ
ਚਿੱਟੇ ਚਾਦਰੇ ਪਾ ਕੇ
ਚੱਕ ਲਈ ਮੁੰਡਿਆਂ ਨੇ
ਵਿੱਚ ਖਾੜੇ ਦੇ ਆ ਕੇ।
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਨੀਵੀਂ ਢਾਲ ਚੁਬਾਰਾ ਪਾਇਆ,
ਕਿਸੇ ਵੈਲੀ ਨੇ ਰੋੜ ਚਲਾਇਆ।
ਪਿੰਡ ਵਿੱਚ ਇਕ ਵੈਲੀ,
ਫੇਰ ਪਿੰਡ ਬਦਮਾਸ਼ ਲਿਖਾਇਆ।
ਧਨੀਏ ਬਦਾਮ ਰੰਗੀਏ,
ਮੇਰੀ ਪੱਗ ਨੂੰ ਦਾਗ ਕਿਉਂ ਲਾਇਆ।
ਚੁਗਦੇ ਹੰਸਾਂ ਦਾ,
ਰੱਬ ਨੇ ਵਿਛੋੜਾ ਪਾਇਆ।
ਸਾਡੀ ਹੋਗੀ
ਸਾਡੀ ਹੋਗੀ ਬੱਲੇ ਬੱਲੇ,
ਆਸ਼ਕ ਲੁੱਡੀ ਪਾਉਣ ਚੱਲੇ,
ਉਏ ਲੁੱਡੀ ਧੰਮ ਲੁੱਡੀ,
ਉਏ ਲੁੱਡੀ