ਸਾਉਣ ਮਹੀਨਾ ਛੜਾ ਮਸਤ ਜਾਂਦਾ
ਰੱਖਦਾ ਡਾਂਗ ਨਰੋਈ
ਖਾ ਕੇ ਗੇੜਾ ਕੱਲਰ ‘ਚ ਬਹਿ ਗਿਆ
ਭਬਕਾ ਨਾ ਆਇਆ ਕੋਈ
ਆਪੇ ਥਿਆ ਜੂ ਗੀ
ਜੇ ਕਰਮਾਂ ਵਿੱਚ ਹੋਈ।
Punjabi Boliyan
ਘਰੇ ਵੀ ਤੈਨੂੰ ਸੱਦ ਹੋਈ ਲਾੜਿਆ
ਬੇ ਤੂੰ ਛੇਤੀ ਘਰਾਂ ਨੂੰ ਵੇ ਜਾ
ਮਾਂ ਤੇਰੀ ਨੇ ਛੇਲੀ ਜੰਮੀ ਵੇ
ਤੂੰ ਤਾਂ ਤੱਤੀ ਚੁਹਾਣੀ
ਵੇ ਸਿਰੇ ਦਿਆ ਮੁਰਖਾ ਬੇ-ਖਾ
ਇੱਕ ਮੁੰਡਾ ਮੈਂ ਦੇਖਿਆ,
ਪੜ੍ਹਨ ਸਕੂਲੇ ਜਾਵੇ।
ਜਦੋਂ ਕੁੜੀ ਮਿਲਦੀ,
ਨੀਂਵੀਂ ਪਾ ਲੰਘ ਜਾਵੇ।
ਦੂਰ ਲੰਘ ਗੀ ਤੋਂ,
ਉੱਚੀ ਬੋਲ ਸੁਣਾਵੇ।
ਫੇਹਲ ਕਰਾ ਦੇਂ ਗੀ……..,
ਪੜ੍ਹਨਾਂ ਭੁੱਲਦਾ ਜਾਵੇ।
ਧਾਈਆਂ ਧਾਈਆਂ
ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ,
ਨਹਿਰ ਵਾਲੇ ਬਾਬੂ ਨੇ,
ਫਿਰ ਸਿਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ,
ਛੱਡ ਦੇ ……….,
ਕਾਲੀ ਕੁੜਤੀ ਸਿਲਮ ਸਿਤਾਰਾ
ਵਿਆਹ ਸ਼ਾਦੀ ਨੂੰ ਪਾਵਾਂ
ਜਿਹੜੀਆਂ ਗੱਲਾਂ ਨੂੰ ਕਰਦਾ ਗੱਭਰੂਆ
ਮੈਂ ਚਿੱਤ ਤੇ ਨਾ ਲਿਆਵਾਂ
ਤੇਰੇ ਵਰਗੇ ਦੀ
ਗੱਲੀਂ ਰਾਤ ਲੰਘਾਵਾਂ।
ਨਮਾਂ ਤਾਂ ਬੰਨ੍ਹਿਆ ਜੀਜਾ ਕੰਗਣਾਂ
ਕੋਈ ਨਵੀਂ ਬਣਾਈ ਬੇ ਛਾਪ
ਤੈਨੂੰ ਲਾੜਾ ਤਾਂ ਮੰਨਾਂ
ਜੇ ਤੂੰ ਅੱਜ ਨਵਾਂ ਬਣਾਵੇਂ
ਬੇ ਡੁੱਚਣਾਂ ਕੰਨ ਕਰੀਂ ਬੇ-ਬਾਪ
ਆਰੀ! ਆਰੀ! ਆਗੇ!
ਪਹਿਲੀ ਚਾਂਗ ਦਾਦੀ ਨੇ ਮਾਰੀ।
ਆਉਣਾ ਇਸ ਜੱਗ ਤੇ,
ਜੰਮਣਾ ਵਾਰੋ ਵਾਰੀ।
ਫੇਰ ਚਾਂਗ ਮਾਂ ਨੇ ਮਾਰੀ,
ਮਾਂ ਹੈ ਬੜੀ ਪਿਆਰੀ।
ਲਾਵਾਂ ਕੂੜ ਦੀਆਂ…..
ਤੂੰ ਜਿੱਤਿਆ, ਮੈਂ ਹਾਰੀ।
ਪੂਣੀ ਦੇ
ਪੂਣੀ ਦੇ ਜਾ ਵੇ,
ਮੈ ਬੁਲਬੁਲ ਤੂੰ ਕਾਂ,
ਪੂਣੀ ……,
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੀ ਲੱਗਦੀ ਪਿਆਰੀ
ਭੈਣ ਤੇਰੀ ਨਾਲ ਵਿਆਹ ਕਰਵਾ ਲਾਂ
ਤੈਨੂੰ ਬਣਾ ਲਾਂ ਸਾਲੀ
ਆਪਾਂ ਦੋਨੇ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਨੇ ਛੜ ਚੱਕ ਲਈ
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ
ਡਿੱਗ ਪਈ ਤਾਂ ਡਿੱਗ ਪੈਣ ਦੇ
ਤੈਨੂੰ ਇੱਕ ਦੀਆਂ ਸਮਾ ਹੂੰ ਚਾਲੀ
ਚਾਲ੍ਹੀਆਂ ਨੂੰ ਅੱਗ ਲਾਵਾਂ
ਮੇਰੇ ਯਾਰ ਦੀ ਨਿਸ਼ਾਨੀ ਭਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜ਼ਰ ਗਈ ਸਾਰੀ।
ਲਾੜਿਆ ਕੀ ਤਾਂ ਤੇਰੇ ਪਿਓ ਦਾ ਨੌਂ
ਦੱਸ ਕੌਣ ਜੁ ਤੇਰਾ ਗੌਤ
ਪਿਓ ਦਾ ਤਾਂ ਮੈਂ ਨੌਂ ਨਾ ਜਾਣਾ
“ਭੈਣ ਦੇਣੇ” ਮੇਰਾ ਗੋਤ
ਕਾਲੀ ਕੁੜਤੀ, ਲਾਲ ਜ਼ੰਜੀਰੀ,
ਕਿਓਂ ਤੈਂ ਕੁੜੀਏ ਪਾਈ।
ਸਿਰ ਦੇ ਉੱਤੇ ਹਰਾ ਡੋਰੀਆ,
ਸੁੱਥਣ ਨਾਲ ਸਜਾਈ।
ਕੁੜਤੀ ਅੱਡ ਦੀ ਸੁੱਥਣ ਅੱਡ ਦੀ,
ਕਿਉਂ ਕੀਤੀ ਚਤਰਾਈ।
ਲੰਬੀ ਸੁਰਮੇ ਦੀ….
ਕਾਹਤੋਂ ਧਾਰੀ ਲਾਈ ?
ਡਾਅ ਚਰਖਾ
ਡਾਅ ਚਰਖਾ ਮੈ ਕੱਤਣ ਲੱਗੀ,
ਪੂਣੀ ਲੈ ਗਿਆ ਕਾਂ,
ਵੇ ਕਾਵਾਂ ਕਾਵਾਂ ਪੂਣੀ ਦੇ ਜਾ,
ਲੈ ਕੇ ਰੱਬ ਦਾ ਨਾਂ,