ਜੰਡੀਆਂ ਦੀ ਜੰਨ ਢੁੱਕੀ ਰਕਾਨੇ
ਢੁੱਕੀ ਲੜ ਵਣਜਾਰੇ
ਲੜ ਵਣਜਾਰੇ ਪਾਉਣ ਬੋਲੀਆਂ
ਗੱਭਰੂ ਹੋ ਗਏ ਸਾਰੇ
ਘੁੰਡ ਵਾਲੀ ਦੇ ਨੇਤਰ ਸੋਹਣੇ
ਜਿਉਂ ਬੱਦਲਾਂ ਵਿੱਚ ਤਾਰੇ
ਹੇਠਲੀ ਬਰੇਤੀ ਦਾ
ਮੁੱਲ ਦੱਸ ਦੇ ਮੁਟਿਆਰੇ।
Punjabi Boliyan
ਸਰ੍ਹੋਂ ਦਾ ਰਿੰਨ੍ਹਦੀ ਸਾਗ ਲਾੜਿਆ
ਵੇ ਕੋਈ ਤਿਰਵਾਂ ਪਾਉਂਦੀ ਘਿਓ
ਬਿੱਲੀ ਤੇਰੀ ਮਾਂ ਸੁਣੀਂਦੀ
ਬਾਘੜ ਬਿੱਲਾ ਸੁਣੀਂਦਾ
ਵੇ ਮਾਂ ਦਿਆਂ ਨੂਰਿਆ ਵੇ-ਪਿਓ
ਗਿੱਧਾ ਪਾਈਂ ਨੱਚ ਨੱਚ ਮੁੰਡਿਆ,
ਛੱਡੀਂ ਨਾ ਕੋਈ ਖਾਮੀਂ।
ਨੱਚਣਾ ਕੁੱਦਣਾ ਮਨ ਕਾ ਚਾਓ,
ਗੁਰੂਆਂ ਦੀ ਹੈ ਹਾਮੀ।
ਜੇ ਮੇਲਣੇ, ਆਈ ਗਿੱਧੇ ਵਿੱਚ,
ਤਾਂ ਕੀ ਐ ਬਦਨਾਮੀ ?
ਗਿੱਧਾ ਤਾਂ ਸਜਦਾ……
ਜੇ ਨੱਚੇ ਮੁੰਡੇ ਦੀ ਮਾਮੀ।
ਧੇਲੇ ਦੀ
ਧੇਲੇ ਦੀ ਮੈ ਨੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਕੱਤੇ,
ਦੇਖੋ ਨੀ ……..,
ਵੇ ਗਾਉਣ ਵਾਲਿਆ ਸਾਨੂੰ ਗਾਉਣ ਸੁਣਾ ਦੇ
ਕੌਣ ਵੇਲੇ ਦੀਆਂ ਖੜ੍ਹੀਆਂ
ਖੜ੍ਹੀਆਂ ਦੇ ਸਾਡੇ ਪੱਟ ਫੁੱਲ ਜਾਂਦੇ
ਹੇਠੋਂ ਪੈਰਾਂ ਦੀਆਂ ਤਲੀਆਂ
ਰੂਪ ਕੁਮਾਰੀ ਦਾ
ਖੰਡ ਮਿਸਰੀ ਦੀਆਂ ਡਲੀਆਂ।
ਲਾੜਿਆ ਬੇ ਸਿਹਰੇ ਵਾਲਿਆ
ਤੇਰੇ ਸਿਹਰੇ ਦਾ ਕੀ ਮੁੱਲ
ਜਰਾਬਾਂ ਪਾ ਕੇ ਚੁੱਕ ਗਿਆ
ਗਿਆ ਜੁੱਤੀ ਪਹਿਨਣੀ
ਬੇ ਮਨੀਮਾਜਰੇ ਦਿਆ ਜੱਗਰਾ ਬੇ-ਭੁੱਲ
ਬਾਹਲੀ ਵੱਲ ਵਧਾ ਨਾ ਮੇਲਣੇ,
ਐਥੇ ਡੱਕਾ ਲਾ ਦੇ।
ਤੇਰਾ ਕਿਹਾ ਕਦੇ ਨਾ ਮੋੜਾਂ,
ਦਿਲ ‘ਚੋਂ ਭਰਮ ਗੁਆ ਦੇ।
ਸੱਠ ਵਿੱਘੇ ਭੋਏਂ ਜੱਟ ਦੀ,
ਭਾਵੇਂ ਬੈ ਕਰਵਾ ਦੇ।
ਐਡੀ ਹਮਦਰਦੀ……,
ਆਪੇ ਸਾਕ ਲਿਆ ਦੇ।
ਧੇਲੇ ਦੀ
ਧੇਲੇ ਦੀ ਮੈ ਤੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ …….,
ਵੇ ਜਰਗਾ-ਜਰਦਾ ਕਰਦੈ ਮੁੰਡਿਆ
ਕੀ ਜਰਦੇ ਦਾ ਖਾਣਾ
ਦੰਦਾਂ ਤੇਰਿਆਂ ਦੀ ਪੀਠ ਗਾਲ ਤੀ
ਬੁੱਲ੍ਹਾਂ ਦਾ ਨਜ਼ਾਰਾ
ਤੇਰੇ ਜਰਦੇ ਨੇ
ਘਰ ਵੇ ਗਾਲ ਤਾ ਸਾਰਾ।
ਤੇਰੀ ਬੇ ਮਾਂ ਨੇ ਦੋ ਕੀਤੇ ਲਾੜਿਆ
ਇਕ ਬਾਜੀਗਰ ਤੇ ਦੂਆ ਭੱਟ
ਤੀਆ ਕਰ ਲਿਆ ਬਾਣੀਆਂ
ਜੀਹਦੀ ਪਿੰਡ ਦੇ ਗੱਭੇ
ਬੇ ਸੁਣਦਿਆ ਕੰਨ ਕਰੀਂ ਬੇ-ਹੱਟ
ਜ਼ੋਰ ਪੱਟਾਂ ਦਾ ਲਾ ਕੇ ਸਾਰਾ,
ਪੱਤੇ ਨੂੰ ਹੱਥ ਪਾਵੇ।
ਮਾਰ ਕੇ ਝਪਟਾ, ਤੋੜ ਲਿਆ ਪੱਤਾ,
ਬਹਿਗੀ ਪੈਰ ਤੁੜਾਕੇ।
ਪੀਂਘ ਦੀ ਹੀਂਘ ਦਾ ਬੜਾ ਹੁਲਾਰਾ,
ਬਹਿ ਨਾ ਢੇਰੀ ਢਾਹ ਕੇ।
ਬਣ ਗੀ ਫੁੱਲ ਵਰਗੀ…..,
ਆਪਣਾ ਆਪ ਸਜਾ ਕੇ।
ਧੱਫਾ ਨਹੀਓ
ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ……,