Punjabi Boliyan

Collection of Punjabi Boliyan for Boys and Punjabi Boliyan for Girls. Read giddha boliya in Punjabi here for marriages and other punjabi functions. Here we provide punjabi boliyan for boys, punjabi boliyan for giddha, Desi Boliyan , Punjabi Tappe, funny punjabi boliyan  and lok boliyan in written.

Punjabi boliyan tappe

ਬਗਲੇ ਦੇ ਖੰਭ ਚਿੱਟੇ ਸੁਣੀਂਦੇ
ਕੋਇਲ ਸੁਣੀਂਦੀ ਕਾਲੀ
ਬਗਲਾ ਤਾਂ ਆਪਣੇ ਨਾਲ ਹੀ ਰਲ ਗਿਆ
ਰਹਿ ਗਈ ਕੋਇਲ ਬਿਚਾਰੀ
ਹਾਕਾਂ ਘਰ ਵੱਜੀਆਂ
ਛੱਡ ਮਿੱਤਰਾ ਫੁਲਕਾਰੀ।

ਲਾੜੇ ਦਾ ਬਾਪੂ ਭਲਮਾਨ ਸੁਣੀਦਾ
ਨੀ ਉਹ ਮੁੰਗਲੀਆਂ ਫੇਰੇ
ਪਾਵੇ ਲੰਗੋਟੀ ਤੇਲ ਝੱਸੇ ਪਿੰਡੇ ਨੂੰ
ਨੀ ਖਾਂਦਾ ਤਿੱਤਰ ਬਟੇਰੇ
ਢਾਹ ‘ਲੀ ਨੀ ਉਹਨੇ ਲਾੜੇ ਦੀ ਬੇਬੇ
ਨੀ ਖਲਕਤ ਜੁੜ ‘ਗੀ ਚੁਫੇਰੇ
ਲਾੜਾ ਡੁਸਕੀਂ ਰੋਵੇ ਨਾਲੇ ਸਮਝਾਵੇ
ਬਾਪੂ ਤੈਂ ਏਹਦੇ ਨਾਲ ਲਏ ਸੀ ਫੇਰੇ

ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ
ਕੁੜੀ ਪੱਗ ਦੇ ਪੇਚ ਉੱਤੇ
ਕੁੜੀ ਪੱਗ ਦੇ ਪੇਚ ਉੱਤੇ ਮਰ ਗਈ ਵੇ

ਕੁੜਮਾ ਤੂੰ ਝੋਟੇ ਦਾ ਝੂਟਾ
ਪਾਟਣ ਤੇ ਆਇਆ ਲੰਗੋਟਾ
ਮਾਰੋ ਤੇੜ ਤੇ ਟਕਾਮਾਂ ਸੋਟਾ
ਏਹਨੂੰ ਸਰਮ ਦਾ ਭੋਰਾ ਨਾ
ਜੋਰੋ ਭੱਜ ਗੀ ਨਾਲ ਮਰਾਸੀ
ਏਹਨੂੰ ਕੋਈ ਝੋਰਾ ਨਾ

ਰੜਕੇ-ਰੜਕੇ-ਰੜਕੇ,
ਮਹਿੰ ਪਟਵਾਰੀ ਦੀ।
ਦੋ ਲੈ ਗਏ ਚੋਰ ਨੇ ਫੜਕੇ,
ਅੱਧਿਆਂ ਨੂੰ ਚਾਅ ਚੜ੍ਹਿਆ।
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ,
ਝਾਂਜਰ ਪਤਲੋ ਦੀ,
ਵਿੱਚ ਗਿੱਧੇ ਦੇ ਖੜਕੇ।

ਛੰਨਾਂ ਦਾ ਦਰਬਾਰਾ ਮਾਰੇ ਡਾਕੇ
ਚੜ੍ਹ ਗਿਆ ਪੰਨੀ ਤੇ
ਜਾ ਮਾਰਿਆ ਲਲਕਾਰਾ
ਜੱਟ ਜੱਟਾਂ ਦੇ ਭਾਈ ਲੱਗਦੇ
ਬਾਣੀਆਂ ਕੀ ਲੱਗਦਾ ਸਾਲਾ।
ਚਰ੍ਹੀਏ ਲੈ ਵੜਿਆ
ਬੰਤੋ ਨੂੰ ਦਰਬਾਰਾ।

ਸਾਡਾ ਕੁੜਮ ਦੈਂਗੜੇ ਵਰਗਾ
ਇਹਤੋਂ ਚੱਕੀ ਪਸਾਮਾਂਗੇ
ਸਾਡਾ ਕੁੜਮ ਬਹਿੜਕੇ ਵਰਗਾ
ਏਹਤੋਂ ਗਾਹ ਜੁੜਵਾਮਾਂਗੇ
ਸਾਡਾ ਕੁੜਮ ਘੋਟਣੇ ਵਰਗਾ
ਇਹਤੋਂ ਸਾਗ ਘਟਾਮਾਂਗੇ
ਸਾਡਾ ਕੁੜਮ ਬਛੇਰੇ ਵਰਗਾ
ਏਹਤੋਂ ਘਾਣੀ ਕਢਾਮਾਂਗੇ

ਕਾਲੀਆਂ ਹਰਨਾਂ ਰੋਹੀਏ ਫਿਰਨਾ
ਤੇਰੇ ਪੈਰੀ ਝਾਂਜਰਾਂ ਪਾਈਆ
ਮਿੰਗਾ ਤੇਰੀਆ ਤੇ ਕੀ ਕੁਸ਼ ਲਿਖਿਆ
ਤਿੱਤਰ ਤੇ ਮੁਰਗਾਈਆ
ਅੱਗੇ ਤਾਂ ਟੱਪਦਾ ਸੀ ਨੌ-ਨੌ ਕੋਠੇ
ਹੁਣ ਨੀ ਟੱਪਦੀਆਂ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਮੇ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆ ਖਾਧਾ
ਹੱਡੀਆ ਰੇਤ ਰਲਾਈਆਂ
ਰਾਤਾ ਸਿਆਲ ਦੀਆਂ
ਕੱਲੀ ਨੂੰ ਕੱਟਣ ਆਈਆ।