ਬੋਲੀ ਪਾਮਾ
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ
ਕਹਿ ਦਿਆ ਬਾਤ ਕਰਾਂਗੀ ।
ਤੂੰਬੇ ਤੇ ਢੋਲਕ ਨੇ
ਪੂਰਤੀ ਗਿੱਧੇ ਦੀ ਸਾਰੀ
ਬੋਲੀ ਉਹ ਪਾਊਂ
ਜੇੜੀ ਘਿਉ ਦੇ ਮਾਂਗ ਨਿਤਾਰੀ
ਪਿੰਡ ਕੱਟੂ ਨਾਉ ਭਗਤੂ ਮੇਰਾ
ਬਣਿਆ ਖੂਬ ਲਿਖਾਰੀ
ਫੁੱਲ ਬਘਿਆੜੀ ਦੇ
ਮੋਚਿਆ ਦੀ ਸਰਦਾਰੀ ……
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ
ਕਹਿ ਦਿਆ ਬਾਤ ਕਰਾਂਗੀ ।
ਤੂੰਬੇ ਤੇ ਢੋਲਕ ਨੇ
ਪੂਰਤੀ ਗਿੱਧੇ ਦੀ ਸਾਰੀ
ਬੋਲੀ ਉਹ ਪਾਊਂ
ਜੇੜੀ ਘਿਉ ਦੇ ਮਾਂਗ ਨਿਤਾਰੀ
ਪਿੰਡ ਕੱਟੂ ਨਾਉ ਭਗਤੂ ਮੇਰਾ
ਬਣਿਆ ਖੂਬ ਲਿਖਾਰੀ
ਫੁੱਲ ਬਘਿਆੜੀ ਦੇ
ਮੋਚਿਆ ਦੀ ਸਰਦਾਰੀ ……
ਆਇਆ ਸਾਉਣ ਮਹੀਨਾ ਪਿਆਰਾ,
ਘਟਾ ਕਾਲੀਆਂ ਛਾਈਆਂ।
ਰਲ ਮਿਲ ਸਈਆਂ ਪਾਵਣ ਗਿੱਧੇ,
ਪੀਘਾਂ ਪਿੱਪਲੀਂ ਪਾਈਆਂ।
ਮੋਰ ਪਪੀਹੇ ਕੋਇਲਾਂ ਕੂਕਣ,
ਯਾਦਾਂ ਤੇਰੀਆਂ ਆਈਆਂ।
ਤੂੰ ਟਕਿਆਂ ਦਾ ਲੋਭੀ ਹੋ ਗਿਆ,
ਕਦਰਾਂ ਸਭ ਭੁਲਾਈਆਂ।
ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.
ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ
ਵੇਲੇ ਧਰਮ ਦੀਆਂ ਵਿਚ ਦਰਗਾਹ ਦੇ ਹਰੀਆ.
ਰੇਤੀ-ਰੇਤੀ-ਰੇਤੀ,
ਬੋਲੀਆਂ ਮੈਂ ਬੀਜੀਆਂ,
ਇਕ ਲੱਖ ਤੇ ਸਵਾ ਸੌ ਤੇਤੀ।
ਤਿੰਨ ਤਾਂ ਉਹਨੂੰ ਪਾਣੀ ਲਾਏ,
ਰੰਬਿਆਂ ਨਾਲ ਗੁਡਾਈਆਂ।
ਦਾਤੀ ਲੈ ਕੇ ਵੱਢਣ ਬਹਿ ਗਏ,
ਖੇਤ ਮੰਡਲੀਆਂ ਲਾਈਆਂ।
ਮਿੰਨੀ-ਮਿੰਨੀ ਵਗੇ ਹਨੇਰੀ,
ਫੜ ਤੰਗਲੀ ਨਾਲ ਉਡਾਈਆਂ।
ਚੰਗੀਆਂ-ਚੰਗੀਆਂ ਮੂਹਰੇ ਲਾਈਆਂ,
ਮੰਦੀਆਂ ਮਗਰ ਹਟਾਈਆਂ।
ਕਿਹੜਾ ਜਿਦ ਲੂਗਾ,
ਬਿਪਤਾ ਨਾਲ ਬਣਾਈਆਂ।
ਧਾਵੇ ਧਾਵੇ ਧਾਵੇ…
ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਆਂ ਪਾਵੇ,
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੀਕਾਂ ਮਾਰੇ,
ਫੇਲ ਕਰਾ ਤਾ ਨੀ…
ਤੈਂ ਲੰਮੀਏ ਮੁਟਿਆਰੇ
ਸਾਉਣ ਮਹੀਨਾ ਚੜ੍ਹ ਗਿਆ ਸਖੀਓ,
ਰੁੱਤ ਤੀਆਂ ਦੀ ਆਈ।
ਗੱਡੀ ਜੋੜ ਕੇ ਲੈਣ ਜੋ ਜਾਂਦੇ,
ਭੈਣਾਂ ਨੂੰ ਜੋ ਭਾਈ।
ਨੱਚਣ ਕੁੱਦਣ ਮਾਰਨ ਤਾੜੀ,
ਰੰਗਲੀ ਮਹਿੰਦੀ ਲਾਈ।
ਬਿਜਲੀ ਵਾਂਗੂੰ ਦੂਰੋਂ ਚਮਕੇ,
ਨੱਥ ਵਿਚ ਮਛਲੀ ਪਾਈ।
ਆਉਂਦੇ ਜਾਂਦੇ ਮੋਹ ਲਏ ਰਾਹੀ,
ਰਚਨਾ ਖੂਬ ਰਚਾਈ।
ਤੀਆਂ ਦੇਖਣ ਨੂੰ,
ਸਹੁਰੀਂ ਜਾਣ ਜੁਆਈ।
ਮਾਪਿਆਂ ਦੇ ਘਰ ਪਲੀ ਲਾਡਲੀ,
ਮਾਪਿਆਂ ਦੇ ਘਰ ਪਲੀ ਲਾਡਲੀ,
ਖਾਵਾਂ ਦੁੱਧ ਮਲਾਈਆਂ…
ਬਈ ਤੁਰਦੀ ਦਾ ਲੱਕ ਝੂਟੇ ਖਾਵੇ,
ਤੁਰਦੀ ਦਾ ਲੱਕ ਝੂਟੇ ਖਾਵੇ,
ਪੈਰੀਂ ਝਾਂਜਰਾਂ ਪਾਈਆਂ…
ਗਿੱਧੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ…
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਸੈਹਣਾ।
ਸੈਹਣੇ ਪਿੰਡ ਵਿੱਚ ਪੈਂਦਾ ਗਿੱਧਾ,
ਕੀ ਗਿੱਧੇ ਦਾ ਕਹਿਣਾ।
ਕੱਲ੍ਹ ਨੂੰ ਆਪਾਂ ਵਿਛੜ ਜਾਵਾਂਗੇ,
ਫੇਰ ਕਦ ਰਲ ਕੇ ਬਹਿਣਾ।
ਭੁੱਲ ਜਾ ਲੱਗੀਆਂ ਨੂੰ,
ਮੰਨ ਲੈ ਭੌਰ ਦਾ ਕਹਿਣਾ।
ਏਧਰ ਕਣਕਾਂ,
ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਸੌਣ ਮਹੀਨਾ ਆਇਆ ਬੱਦਲ,
ਰਿਮਝਿਮ ਬਰਸੇ ਪਾਣੀ।
ਬਣ ਕੇ ਪਟੋਲੇ ਆਈ ਗਿੱਧੇ ਵਿੱਚ,
ਕੁੜੀਆਂ ਦੀ ਇਕ ਢਾਣੀ।
ਲੰਬੜਦਾਰਾਂ ਦੀ ਬਚਨੀ ਕੁੜੀਓ,
ਹੈ ਗਿੱਧਿਆਂ ਦੀ ਰਾਣੀ।
ਹੱਸ ਕੇ ਮਾਣ ਲਵੋ, ਦੋ ਦਿਨ ਦੀ ਜ਼ਿੰਦਗਾਨੀ।
ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਕੱਠੀਆਂ ਹੋ ਕੁੜੀਆਂ ਆਈਆਂ ਗਿੱਧੇ ਵਿਚ,
ਗਿਣਤੀ ‘ਚ ਪੂਰੀਆਂ ਚਾਲੀ।
ਚੰਦਕੁਰ, ਸਦਕੁਰ, ਸ਼ਾਮੋ, ਬਿਸ਼ਨੀ,
ਸਭ ਦੇ ਵਰਦੀ ਕਾਲੀ।
ਸਭ ਤੋਂ ਸੋਹਣਾ ਨੱਚੇ ਰਾਣੀ,
ਮੁੱਖ ਤੇ ਗਿੱਠ-ਗਿੱਠ ਲਾਲੀ
ਗਿੱਧਾ ਪਾਓ ਕੁੜੀਓ, ਹੀਰ ਆ ਗਈ ਸਿਆਲਾਂ ਵਾਲੀ।