ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
Punjabi Boliyan
ਘੋੜਾ ਆਰ ਨੀ ਧੀਏ,
ਘੋੜਾ ਪਰ ਨੀ ਧੀਏ,
ਮੱਥੇ ਮਾਰ ਮਸਰਾਂ ਦੀ ਦੁਲ ਨੀ ਧੀਏ,
ਮੱਥੇ …….
ਆਮਾ ਆਮਾ ਆਮਾ,
ਨੀ ਮੈ ਨੱਚਦੀ ਡੂੰਮਦੀ ਆਮਾ,
ਗਿੱਧਾ ਪਾਉ ਕੁੜੀਉ,
ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ ……..,
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।
ਊਰੀ ਊਰੀ ਊਰੀ,
ਨੀ ਅੱਜ ਦਿਨ ਸ਼ਗਨਾ ਦਾ,
ਨੱਚ ਨੱਚ ਹੋਜਾ ਦੂਹਰੀ,
ਨੀ ਅੱਜ ………,
ਰਾਏ, ਰਾਏ, ਰਾਏ ….
ਰੱਬਾ ਮੈਨੂੰ ਸੱਚ ਦੱਸ ਦੇ,
ਕਿਹੜੀ ਗੱਲ ਤੋਂ ਉਜਾੜੇ ਪਾਏ……
ਦੱਸ ਐਸਾ ਕੀ ਚੱਕਰ ਚੱਲਿਆ,
ਕਿਉ ਹਰ ਮੁੰਡਾ ਕੁੜੀ ਭੱਜਿਆ ਵਲੈਤ ਵੱਲ ਜਾਏ…..
ਰੋਕ ਲੈ ਉਜਾੜੇ ਨੂੰ,
ਕਿਤੇ ਸਮ੍ਹਾ ਨਾ ਹੱਥੋਂ ਲੰਗ ਜਾਏ ………
ਰੋਕ ਲੈ ਉਜਾੜੇ ਨੂੰ,
ਕਿਤੇ ਸਮ੍ਹਾ ਨਾ ਹੱਥੋਂ ਲੰਗ ਜਾਏ ………
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪੇ ਨਾਲ,
ਪੀ ਸਾਲਿਆ ਤਰੀਕੇ ਨਾਲ,
ਪੀ ਸਾਲਿਆ ……..,
ਬਾਪੂ ਚਾਚਾ ਗੱਲਾਂ ਕਰਦੇ
ਫੁੱਫੜ ਬਣੇ ਵਿਚੋਲਾ
ਸੱਠ ਸਾਲ ਦਾ ਬੁੜਾ ਸਹੇੜਿਆ
ਮੈਂ ਸੀ ਪੱਟ ਪਟੋਲਾ
ਮਾਰੀ ਪਾਪਾਂ ਦੀ ,
ਧਰਤੀ ਖਾ ਗਈ ਝੋਲਾ।
ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,
ਭਾਬੀ ਮੇਰੀ ਆਈ ਮੁਕਲਾਵੇ
ਆਈ ਸਰੋਂ ਦਾ ਫੁੱਲ ਬਣ ਕੇ
ਗਲ ਦੇ ਵਿੱਚ ਕੈਂਠੀ ਸੋਹੇ
ਵਿੱਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਨੱਚ ਲੈ ਮੋਰਨੀ ਬਣਕੇ
ਖੂਹ ਤੇ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ
ਬਾਹਰੋਂ ਆਇਆ ਮੱਚਿਆ ਮਚਾਇਆ
ਚੁੱਕ ਕੇ ਮਹਿਲ ਨਾਲ ਮਾਰੀ
ਕਰ ਲੈ ਦਿਲ ਲੱਗੀਆਂ
ਤੂੰ ਜਿੱਤਿਆ ਮੈਂ ਹਾਰੀ।
ਆਲੇ ਦੇ ਵਿੱਚ ਲੀਰਾਂ ਕਚੀਰਾਂ
ਵਿਚੇ ਕੰਘਾ ਜੇਠ ਦਾ
ਪਿਉ ਵਰਗਿਆ ਜੇਠਾ
ਕਿਉਂ ਟੇਢੀ ਅੱਖ ਨਾਲ ਦੇਖਦਾ।