ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ
ਖੂਨ ਜਿਗਰ ਦਾ ਰੱਤੀ ਮਹਿੰਦੀ,
ਤਲੀਆਂ ਉੱਤੇ ਲਾਵਾਂ।
ਮੁੜ ਪੈ ਸਿਪਾਹੀਆ ਵੇ,
ਰੋਜ਼ ਔਸੀਆਂ ਪਾਵਾਂ।
Punjabi Boliyan
ਆਰੀ-ਆਰੀ-ਆਰੀ
ਮੈਨੂੰ ਕਹਿੰਦਾ ਦੁੱਧ ਕੱਢਦੇ
ਮੈਂ ਕੱਢਤੀ ਕਾੜਨੀ ਸਾਰੀ
ਮੈਨੂੰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸਰੀ ਦੀ ਮਾਰੀ
ਡਲੀਆਂ ਨਾ ਖੁਰੀਆਂ
ਉਤੋਂ ਆ ਗੀ ਨਣਦ ਕੁਮਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜਰ ਗਈ ਸਾਰੀ।
ਗਿੱਧਾ ਗਿੱਧਾ ਕਰੇਂ ਮੇਲਣੇ, ਗਿੱਧਾ ਪਊ ਬਥੇਰਾ।
ਨਜ਼ਰ ਮਾਰ ਕੇ ਵੇਖ ਮੇਲਣੇ, ਭਰਿਆ ਪਿਆ ਬਨੇਰਾ।
ਸਾਰੇ ਪਿੰਡ ਦੇ ਲੋਕੀ ਆ ਗਏ, ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੇ ਨੀ, ਦੇ ਲੈ ਸ਼ੋਂਕ ਦਾ ਗੇੜਾ
ਮੇਲਣੇ ਨੱਚਲੇ ਨੀ…।
ਆਉਣ ਜਾਣ ਨੂੰ ਨੌ ਦਰਵਾਜ਼ੇ ,
ਖਿਸਕ ਜਾਣ ਨੂੰ ਮੋਰੀ ,
ਚੱਕ ਲੋ ਭੂਆ ਨੂੰ
ਨਾ ਡਾਕਾ ਨਾ ਚੋਰੀ
ਆਰੇ! ਆਰੇ! ਆਰੇ!
ਸੱਸ ਮੇਰੀ ਬੜੀ ਔਤਰੀ,
ਨੀ ਉਹ ਧੁਖਦੀ ਤੇ ਫੂਕਾਂ ਮਾਰੇ।
ਮਾਹੀ ਕੋਲ ਲਾਵੇ ਲੂਤੀਆਂ,
ਚੜ ਕੇ ਨਿੱਤ ਚੁਬਾਰੇ।
ਕਹਿੰਦੀ ਇਹ ਨਾ ਘੁੰਡ ਕੱਢਦੀ,
ਇਹਨੂੰ ਗੱਭਰੂ ਕਰਨ ਇਸ਼ਾਰੇ।
ਸਸੇ ਸੰਭਲ ਜਾ ਨੀ,
ਦਿਨੇ ਦਿਖਾ ਦੂ ਤਾਰੇ।
ਮਾਸੀ ਦੇ ਆਏ ਚਾਰ ਪਰੁਹਣੇ
ਆਉਂਦੇ ਅੰਦਰ ਵੜਗੇ ਨੀ ਅੜੀਓ
ਲੋਕ ਵਿਚਾਰਾਂ ਕਰਦੇ ਨੀ ਅੜੀਓ
ਲੋਕ ਵਿਚਾਰਾਂ ਕਰਦੇ ਨੀ ਅੜੀਓ
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,
ਆਲੇ ਦੇ ਵਿਚ ਲੀਰ ਕਚੀਰਾ,
ਵਿਚ ਕੰਘਾ ਜੇਠ ਦਾ,
ਪਿਓਵਰਿਗਆ ਜੇਠਾ,
ਕਿਉਂ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਿਗਆ ……..,
ਸੱਸ ਮੇਰੀ ਤੁਰਦੀ ਆ ਮੋਰਨੀ ਦੀ ਚਾਲ
ਗੋਰਾ ਗੋਰਾ ਰੰਗ ਫੜੇ ਹੱਥ ਚ ਰੁਮਾਲ
ਮੇਰੀ ਸੱਸ ਦੀਆਂ ਸਿਫ਼ਤਾਂ ਲੱਖਾਂ ਨੀ
ਮੈਂ ਕਿਹੜੀ ਕਿਹੜੀ ਦੱਸਾਂ ਨੀ
ਮੈਂਨੂੰ ਦੱਸਦੀ ਨੂੰ ਲੱਗਦੀ ਆ ਸੰਗ ਕੁੜੀਓ
ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਨੀਂ ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਦਿਉਰਾ ਵੇ ਸਾਨੂੰ ਭੁੱਖਾਂ ਵੇ ਲੱਗੀਆਂ
ਥਾਲ ਲੱਗਾ ਲਿਆਈਂ ਵੇ ਹਲਵਾਈ ਤੋਂ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਤੋਂ।
ਚਿੱਟੀ ਚਿੱਟੀ ਚਾਦਰ ਉਤੇ
ਪਈਆਂ ਸੀ ਬੂਟੀਆਂ
ਤੋਰ ਦੇ ਮਾਏ ਨੀ
ਰਾਂਝਾ ਲੈ ਕੇ ਆਇਆਂ ਛੁੱਟੀਆਂ
ਕਿੱਕਲੀ ਕਲੀਰ
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ