ਨਮੀ ਬਹੂ ਮੁਕਲਾਵੇ ਆਈ।
ਸੱਸ ਧਰਤੀ ਪੈਰ ਨਾ ਲਾਵੇ
ਲੈ ਨੀ ਨੂੰਹੇਂ ਰੋਟੀ ਖਾ ਲੈ
ਨੂੰਹ ਸੰਗਦੀ ਨਾ ਖਾਵੇ
ਪਿਛਲੇ ਯਾਰ ਦਾ ਕਰਦੀ ਹੇਰਵਾ
ਕੀਹਨੂੰ ਆਖ ਸੁਣਾਵੇ ।
ਰੋਂਦੀ ਭਾਬੋ ਦੇ
ਨਣਦ ਬੁਰਕੀਆਂ ਪਾਵੇ।
Punjabi Boliyan
ਉਚੇ ਟਿਬੇ ਮੈਂ ਤਾਣਾ ਤਣਦੀ-2
ਉਤੋਂ ਦੀ ਲੰਘਗੀ ਵੱਛੀ ਨਣਾਨੇ
ਮੋਰਨੀਏ ਘਰ ਜਾਕੇ ਨਾ ਦੱਸੀ
“ਬੱਲੇ ਬੱਲੇ ਬਈ ਤੋਰ ਪੰਜਾਬਨ ਦੀ ,
ਸ਼ਾਵਾ ਸ਼ਾਵਾ ਬਈ ਤੌਰ ਪੰਜਾਬਨ ਦੀ ,
ਜੁੱਤੀ ਖੱਲ ਦੀ ਮਰੋੜਾ ਨਹੀਉ ਝੱਲਦੀ ,
ਬਈ ਤੋਰ ਪੰਜਾਬਨ ਦੀ ………..”
ਚਾਚੀ ਨੱਖਰੋ ਨਿੱਕਲ ਚੱਲੀ ਕੱਛ
‘ਚ ਲੈ ਕੇ ਪਰਨਾ , ਕਹਿੰਦੀ
ਬਹੀਆ ਕਰਨਾ, ਬਈਏ
ਬਿੰਨਾਂ ਨਹੀਂ ਸਰਨਾ |
ਆਪ ਤਾਂ ਮਾਮਾ ਜੰਨ ਚੜ ਜਾਂਦਾ
ਮਾਮੀ ਨੂੰ ਛੱਡ ਗਿਆ ਛੂਕਣ ਨੂੰ
ਬਰੋਟਾ ਲਾ ਗਿਆ ਝੂਟਣ ਨੂੰ
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
ਮੈਨੂੰ ਤਾਂ ਕਹਿੰਦਾ ਸੂਟ ਨੀ ਪਾਉਂਦੀ
ਮੈਂ ਪਾ ਲਿਆ ਸਰਦਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ
ਜੇਠ ਦੀ ਨਜ਼ਰ ਬੁਰੀ
ਗੋਡਿਆਂ ਪਰਨੇ ਪਈ…
ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ …….
ਵਗਦੀ ਰਾਵੀ ਦੇ ਵਿੱਚ ਬੂਟਾ ਵੇ ਜੁਵੈਣ ਦਾ
ਦੇਖ ਦਿਉਰਾ ਤੈਨੂੰ ਸਾਕ ਲਿਆਵਾਂ ਛੋਟੀ ਭੈਣ ਦਾ।
ਮਾਏ ਨੀ ਮਾਏ ਮੈਨੂੰ ਜੁੱਤੀ ਸਵਾਦੇ
ਅੱਡਿਆਂ ਕੂਚ ਕੇ ਪਾਓ ਨੀ ਪਿੰਡ
ਸੋਹਰਿਆਂ ਦੇ ਮੇਲਣ ਬਣ ਕੇ ਜਾਉਗੀ
ਹੁੱਲੇ-ਹੁਲਾਰੇ
ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ……ਹੁੱਲੇ।
ਸੱਸ ਤੇ ਸਹੁਰਾ ਚੱਲੇ……ਹੁੱਲੇ।
ਦਿਓਰ ਤੇ ਦਰਾਣੀ ਚੱਲੇ ……ਦੁੱਲੇ।
ਵਹੁਟੀ ਤੇ ਗੱਭਰੂ ਚੱਲੇ …..ਦੁੱਲੇ।
ਸ਼ੌਕਣ ਨਾਲ ਲੈ ਚੱਲੇ …..ਦੁੱਲੇ।
ਮੈਨੂੰ ਕੱਲੀ ਛੱਡ ਚੱਲੇ ……ਹੁੱਲੇ।
ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਹਾਰਾਂ ਦੀਆਂ ਲੜੀਆਂ।
ਕੱਠੇ ਹੋ ਕੇ ਜਾਂਦੇ ਮੇਲੇ,
ਡਾਂਗਾਂ ਰੱਖਦੇ ਖੜੀਆਂ।
ਮਲਮਲ ਦੇ ਏਹ ਪਾਉਂਦੇ ਕੁੜਤੇ,
ਜੇਬਾਂ ਰੱਖਦੇ ਭਰੀਆਂ।