ਆ ਬਨਜਾਰਿਆ
ਆ ਬਨਜਾਰਿਆ ਬਹਿ ਬਨਜਾਰਿਆ,
ਕਿੱਥੇ ਨੇ ਤੇਰੇ ਘਰ ਵੇ,
ਭੀੜੀ ਵੰਗ ਬਚਾ ਕੇ ਚਾੜੀ,
ਮੈ ਜਾਉਗੀ ਮਰ ਵੇ,
ਮੇਰਾ ਉਡੇ ਡੋਰੀਆ ਮਹਿਲਾ ਵਾਲੇ ਘਰ ਵੇ,
ਮੇਰਾ ਉਦੇ ਡੋਰੀਆ
ਆ ਬਨਜਾਰਿਆ ਬਹਿ ਬਨਜਾਰਿਆ,
ਕਿੱਥੇ ਨੇ ਤੇਰੇ ਘਰ ਵੇ,
ਭੀੜੀ ਵੰਗ ਬਚਾ ਕੇ ਚਾੜੀ,
ਮੈ ਜਾਉਗੀ ਮਰ ਵੇ,
ਮੇਰਾ ਉਡੇ ਡੋਰੀਆ ਮਹਿਲਾ ਵਾਲੇ ਘਰ ਵੇ,
ਮੇਰਾ ਉਦੇ ਡੋਰੀਆ
ਆਮਾ ਆਮਾ ਆਮਾ,
ਨੀ ਮੈ ਨੱਚਦੀ ਝੂਮਦੀ ਆਮਾ,
ਗਿੱਧਾ ਪਾਉ ਕੁੜੀਉ,ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ
ਰੜਕੇ-ਰੜਕੇ-ਰੜਕੇ
ਮਹਿੰ ਪਟਵਾਰੀ ਦੀ
ਦੋ ਲੈ ਗਏ ਚੋਰ ਨੇ ਫੜਕੇ
ਅੱਧਿਆਂ ਨੂੰ ਚਾਅ ਚੜ੍ਹਿਆ
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ
ਝਾਂਜਰ ਪਤਲੇ ਦੀ
ਵਿੱਚ ਗਿੱਧੇ ਦੇ ਖੜਕੇ
ਕੋਈ ਆਖੇ ਨਾ ਨੰਗਾਂ ਦੀ ਧੀ ਜਾਵੇ,
ਕਾਂਟੇ ਪਾ ਕੇ ਤੋਰੀਂ ਬਾਬਲਾ
ਤਾਵੇ-ਤਾਵੇ-ਤਾਵੇ।
ਸਹੁਰਾ ਬਿਮਾਰ ਹੋ ਗਿਆ।
ਸੱਸ ਕੁੰਜ ਮਾਂਗ ਕੁਰਲਾਵੇ
ਲੱਤਾਂ ਬਾਹਾਂ ਘੱਟਦੀ ਫਿਰੇ
ਮੰਜੇ ਜੋੜ ਕੇ ਚੁਬਾਰੇ ਡਾਹਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ .
ਸੱਸ ਭਰ ਕੇ ਗਿਲਾਸ ਪਲਾਵੇ
ਦੋਹਾਂ ਦਾ ਪਿਆਰ ਦੇਖ ਕੇ
ਮੇਰਾ ਮਾਹੀ ਸ਼ਰਮਦਾ ਜਾਵੇ
ਸੱਸ ਦੀ ਦੁਖੱਲੀ ਜੁੱਤੀ ਨੂੰ
ਸਹੁਰਾ ਨਿੱਤ ਪਟਿਆਲੇ ਜਾਵੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਂਦਾ,
ਪਰਲੇ ਪਾਸੇ ਟੋਭਾ।
ਟੋਭੇ ਤੇ ਇੱਕ ਸਾਧੂ ਰਹਿੰਦਾ,
ਬੜੀ ਸੁਣੀਂਦੀ ਸ਼ੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨੀ ਜੋਗਾ।
ਇਸ਼ਕ C ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ।
ਕੱਢ ਕੇ ਕਾਲਜਾ ਕਰ ਲਾਂ ਪੇੜੇ,
ਲੂਣ ਪਲੇਥਣ ਲਾਵਾਂ।
ਉਂਗਲੀ ਦੀ ਮੈਂ ਘੜ ਲਾਂ ਕਾਨੀ,
ਲਹੂ ਸਿਆਹੀ ਬਣਾਵਾਂ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵਾਂ।
ਆਉਣ ਨੇਰੀਆਂ ਵੇ ਜਾਣ ਨੇਰੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ,
ਮੁੰਡਿਆਂ ਸੱਥ
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਣਾ ਕੀਹਨੇ ਸਿਖਾਇਆ
ਜਦ ਗਿੱਧੇ ਵਿੱਚ ਨੱਚੋਂ ਕੁੜੀਏ
ਚੜ੍ਹਦਾ ਰੂਪ ਸਵਾਇਆ
ਨੱਚ ਲੈ ਮੋਰਨੀਏ
ਢੋਲ ਤੇਰਾ ਘਰ ਆਇਆ।
ਮੁਕਲਾਵੇ ਜਾਂਦੀ ਦਾ ਘੇਰੂਗਾ ਰੱਥ ਤੇਰਾ,
ਨੀ ਦੇ ਜਾ ਮੇਰੀ ਛਾਂਪ ਕੱਢ ਕੇ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਅੱਟੀ
ਭੁੱਲੀ ਭੁੱਲੀ ਵੇ ਵੀਰਾ
ਤੇਰੇ ਖੇਤ ਦੀ ਪੱਟੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਟਹਿਣਾ।
ਟਹਿਣੇ ਵਿੱਚ ਕਿਉਂ ਵਿਆਹੀ ਬਾਬਲਾ,
ਉਥੇ ਜੇਠ ਨਰੈਣਾ।
ਬੰਦਿਆਂ ਵਾਂਗੂੰ ਮੈਂ ਸਮਝਾਇਆ,
ਉਹ ਨਹੀਂ ਮੰਨਾ ਕਹਿਣਾ।
ਤੁਰ ਜਾਉਂ ਪੇਕਿਆਂ ਨੂੰ,
ਮੈਂ ਸਹੁਰੀਂ ਨਹੀਂ ਰਹਿਣਾ।