ਆਪਣੇ ਆਪ ਨੂੰ ਕਿਸੇ ਅੱਗੇ, ਦੋਬਾਰਾ ਸਹੀ ਸਾਬਤ ਨਾ ਕਰੋ
ਕਿਉਂਕਿ ਜਿਹੜਾ ਇਕ ਵਾਰ ਨਹੀਂ ਸਮਝ ਸਕਿਆ ਉਹ ਦੋਬਾਰਾ ਕੀ ਸਮਝੇਗਾ ।
Motivational Status Punjabi
ਸਿਆਣਪ ਦੀਆਂ ਗੱਲਾਂ ਸਿਰਫ਼ ਦੋ ਹੀ ਲੋਕ ਕਰਦੇ ਹਨ
ਇੱਕ ਜੋ ਵੱਡੀ ਉਮਰ ਦਾ ਹੈ ਦੂਸਰੇ ਜੋ ਛੋਟੀ ਉਮਰ ਵਿਚ
ਬਹੁਤ ਸਾਰੀਆਂ ਠੋਕਰਾਂ ਲੱਗੀਆਂ।
ਜੰਗ ਹਮੇਸ਼ਾ ਅਸੂਲਾਂ ਲਈ ਲੜੀ ਜਾਂਦੀ ਹੈ,
ਸਮਝੌਤਿਆਂ ਲਈ ਨਹੀਂ ! ਗੁਲਾਮੀ ਪਦਾਰਥਾਂ, ਕੁਰਸੀ,
ਚੋਧਰ ਦੇ ਅੱਗੇ ਨਜ਼ਰ ਨਹੀਂ ਆਉਦੀ !
ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ,
ਜ਼ਿੰਦਗੀ ਜਿਉਣ ਵਾਲੇ ਨੇ ਹੀ ਇਸ ਦੇ ਅਰਥ ਲੱਭਣੇ ਹੁੰਦੇ ਨੇ।
ਮਨੁੱਖ ਘਰ ਬਦਲਦਾ ਹੈ,
ਕੱਪੜੇ ਬਦਲੇ, ਰਿਸ਼ਤੇ ਬਦਲੇ,
ਅਜੇ ਵੀ ਉਦਾਸ ਹੈ ਕਿਉਂਕਿ ਉਹ
ਆਪਣਾ ਸੁਭਾਅ ਨਹੀਂ ਬਦਲਦਾ।”
ਸਿਰਫ ਅਸਮਾਨ ਛੂਹ ਲੈਣਾ ਕਾਮਯਾਬੀ
ਨਹੀਂ ਹੁੰਦੀ, ਅਸਲੀ ਕਾਮਯਾਬੀ ਉਹ
ਹੁੰਦੀ ਹੈ ਕਿ ਅਸਮਾਨ ਵੀ ਛੂਹ ਲਵੋ
ਤੇ ਪੈਰ ਜ਼ਮੀਨ ਤੋਂ ਵੀ ਨਾ ਹਿੱਲਣ।
ਜਿੱਥੇ ਵੀ ਜ਼ਿੰਦਗੀ ਤੁਹਾਨੂੰ ਲੈ ਜਾਂਦੀ ਹੈ, ਨਿਡਰ ਹੋ ਕੇ ਜਾਓ
ਅਤੇ ਜ਼ਿੰਦਗੀ ਤੁਹਾਨੂੰ ਹਰ ਜਗ੍ਹਾ ਕੀਮਤੀ ਅਨੁਭਵ ਦੇਵੇਗੀ।”
ਚੰਗਾ ਕਰਮ ਅਤੇ ਚੰਗੀ ਨੀਯਤ ਵੱਖੋ-ਵੱਖਰੇ ਹਨ
ਚੰਗਾ ਕੰਮ ਕੋਈ ਵੀ ਕਰ ਸਕਦਾ ਹੈ ਪਰ ਚੰਗੀ ਨੀਯਤ
ਕਿਸੇ ਵਿਰਲੇ ਸੁਰਮੇ ਦੀ ਹੀ ਹੋ ਸਕਦੀ ਹੈ। ਚੰਗੀ ਨੀਯਤ ਨਾਲ ਰਹੋ।
ਜਿਨ੍ਹਾਂ ਦਾ ਦਿਲ ਨਫ਼ਰਤ ਦੀ ਅੱਗ ਵਿੱਚ ਸੜਦਾ ਹੈ,
ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਅੰਦਾਜ਼ਾ ਗਲਤ ਹੋ ਸਕਦਾ ਹੈ
ਪਰ ਤਜਰਬਾ ਕਦੇ ਗਲਤ ਨਹੀਂ ਹੁੰਦਾ
ਕਿਉਂਕਿ ਅਨੁਮਾਨ ਲਗਾਉਣਾ ਸਾਡੀ ਜ਼ਿੰਦਗੀ ਦੀ ਕਲਪਨਾ ਹੈ
ਪਰ ਅਨੁਭਵ ਜ਼ਿੰਦਗੀ ਦਾ ਸਬਕ ਹੈ।”
ਕਹਿੰਦੇ ਤਨ ਨੂੰ ਰੋਗ ਮਾਰ ਜਾਂਦੇ ਨੇ ਦਿਲ ਨੂੰ ਸੋਗ ਮਾਰ ਜਾਂਦੇ ਨੇ
ਆਦਮੀ ਇੰਝ ਨਹੀਂ ਮਰਦਾਂ ਧੋਖੇਬਾਜ਼ ਲੋਕ ਮਾਰ ਜਾਂਦੇ ਨੇ
ਦੁਨੀਆ ‘ਚ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ,
ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਣਾ