ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ,
ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ
ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ
Motivational Status Punjabi
ਸੈਰ ਕਰਦਿਆਂ, ਚੰਗੇ ਵਿਚਾਰ ਹੀ ਨਹੀਂ ਸੁਝਦੇ,
ਭੈੜੀਆਂ ਸੋਚਾਂ ਤੋਂ ਛੁਟਕਾਰਾ ਵੀ ਮਿਲਦਾ ਹੈ।
ਵਿਅਕਤੀ ਦੇ ਮਨ ਵਿੱਚ ਕੀ ਹੈ, ਕਈ ਵਾਰ
ਇਹ ਉਸਦਾ ਵਰਤਾਓ ਦੱਸ ਦਿੰਦਾ ਹੈ।
ਜੇਕਰ ਕੋਈ ਤੁਹਾਡੀ ਗਲਤੀ ਨੂੰ ਤੁਹਾਡੇ ਮੂੰਹ ਤੇ ਕਹਿਣ ਦੀ
ਹਿੰਮਤ ਰੱਖਦਾ ਹੈ ਤਾ ਉਸ ਨਾਲੋਂ ਵਧੀਆ ਮਿੱਤਰ ਤੁਹਾਡਾ ਕੋਈ ਹੋਰ ਨਹੀਂ ਹੋ ਸਕਦਾ
ਕਿਸੇ ਦੇ ਆਤਮ ਸਨਮਾਨ ਨੂੰ ਵਾਰ ਵਾਰ ਸੱਟ ਮਤ ਮਾਰੋਗੇ ਤਾ
ਰਿਸ਼ਤਾ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ ਟੁੱਟ ਹੀ ਜਾਂਦਾ ਹੈ
ਜੇਕਰ ਤੁਸੀਂ ਕਸਰਤ ਲਈ ਸਮਾਂ ਨਹੀਂ ਕੱਢ ਪਾ ਰਹੇ ਤਾਂ
ਯਕੀਨਨ ਤੁਹਾਨੂੰ ਬਿਮਾਰੀ ਲਈ ਸਮਾਂ ਕੱਢਣਾ ਪਵੇਗਾ
ਉਹ ਸਾਰੇ ਰਾਹ ਛੱਡ ਦਿਉ ਜਿਹੜੇ ਮੰਜ਼ਿਲ ਵੱਲ ਨਹੀਂ ਲੈ ਕੇ ਜਾਂਦੇ,
ਭਾਵੇਂ ਉਹ ਕਿੰਨੇ ਵੀ ਸੁਹਣੇ ਕਿਉਂ ਨਾ ਹੋਣ।
ਆਪਣੇ-ਆਪ ਨੂੰ ਸੁਧਾਰਨ ਵਿੱਚ ਇੰਨੇ ਮਸ਼ਰੂਫ ਰਹੋ
ਕਿ ਤੁਹਾਡੇ ਕੋਲ ਦੂਜਿਆਂ ਨੂੰ ਨਿੰਦਣ ਦਾ ਸਮਾਂ ਹੀ ਨਾ ਹੋਵੇ ।
ਮਿਲੇ ਨਾ ਰੋਟੀ ਇਕ ਟਾਈਮ ਵੀ ਐਨਾ ਮਾੜਾ ਨਸੀਬ
ਨਾ ਹੋਵੇ ਪੈਸਾ ਆਉਦਾ-ਜਾਂਦਾ ਰਹਿੰਦਾ। ਬੰਦਾ ਰੂਹ ਦਾ ਗਰੀਬ ਨਾ ਹੋਵੇ
ਮਾਇਆ ਦਾ ਸੰਸਾਰ ਤ੍ਰਿਸ਼ਨਾ ‘ਤੇ ਖੜ੍ਹਾ ਹੈ
ਨਿਰੰਕਾਰ ਦੀ ਹੋਂਦ ਸੰਤੋਖ ‘ਤੇ ਖੜ੍ਹੀ ਹੈ।
ਚੰਗਾ ਸੱਚ ਖੂਬਸੂਰਤ ਜ਼ਿੰਦਗੀ ਦਾ ਰਾਜ ਹੈ ।
ਦੁਆ ਕਰੀ ਜਾਵੇ , ਦੁਆ ਲਈ ਜਾਵੇ ਅਤੇ ਦੁਆ ਦਿੱਤੀ ਜਾਵੇ।
ਕਿਸੇ ਦੀ ਮੇਹਰਬਾਨੀ ਮੰਗਣੀ ਆਪਣੀ ਆਜ਼ਾਦੀ ਗੁਆਉਣਾ ਹੈ।
ਮਹਾਤਮਾ ਗਾਂਧੀ