ਸਲਾਹਕਾਰ ਤਾਂ ਸਿਆਣੇ ਹੀ ਹੋਣੇ ਚਾਹੀਦੇ ਹਨ ਨਹੀਂ
ਤਾਂ ਉਹ ਤੁਹਾਡਾ ਬੇੜਾ ਸਮੇਂ ਤੋਂ ਪਹਿਲਾਂ ਹੀ ਡੋਬ ਦੇਣਗੇ ,
Motivational Status Punjabi
ਜੇ ਕੁਦਰਤ ਨੇ ਤੁਹਾਨੂੰ ਚਮਕਾਉਣਾ ਹੁੰਦਾ ਹੈ ਤਾਂ ਤੁਹਾਡਾ ਦਾਖਲਾ ਮੁਸੀਬਤਾਂ ਵਿੱਚ ਕਰ ਦਿੰਦਾ ਹੈ।
ਸੋ ਪਿਆਰਿਉ ਮੁਸੀਬਤਾਂ ਤੋਂ ਘਬਰਾਉ ਨਹੀ ਬਲਕਿ ਡੱਟਕੇ ਮੁਕਾਬਲਾ ਕਰੋ ਜੀ।
ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ,
ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ,
ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ,
ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,
ਜ਼ਿੰਦਗੀ ‘ਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ,
ਇਨ੍ਹਾਂ ਤੋਂ ਬਗ਼ੈਰ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ।
ਮੰਜ਼ਿਲ ਦੀ ਵੀ ਆਪਣੀ ਖੁਸ਼ੀ ਹੈ।
ਪਰ ਰਸਤਿਆਂ ਦਾ ਵੱਖਰਾ ਲੁਤਫ ਹੈ
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ।
ਪਰ ਅਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ।
ਜਿਨ੍ਹਾਂ ਸਿਰ ‘ਤੇ ਛੱਤ ਨੀ ਨਾ ਪੈਰਾਂ ‘ਚ ਜੋੜੇ ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ
ਉਹ ਭੁੱਖਾਂ ਤੇ ਤੇਹਾਂ ‘ਚ ਪਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ।
ਤੁਹਾਡੇ ਸੰਘਰਸ਼ ਦੀ ਡੂੰਘਾਈ, ਤੁਹਾਡੀ
ਸਫਲਤਾ ਦੀ ਉਚਾਈ ਨਿਰਧਾਰਿਤ ਕਰਦੀ ਹੈ।
ਚੁਗਲੀ ਦੀ ਧਾਰ ਏਨੀ ਹੁੰਦੀ ਹੈ ਕਿ ਇਹ ਖੂਨ
ਦੇ ਰਿਸ਼ਤਿਆਂ ਨੂੰ ਵੀ ਕੱਟ ਕੇ ਰੱਖ ਦਿੰਦੀ ਹੈ
ਲੋਕਾਂ ਦਾ ਮੂੰਹ ਬੰਦ ਕਰਵਾਉਣ ਨਾਲੋਂ ਚੰਗਾ ਹੈ ਕਿ
ਆਪਣੇ ਕੰਨ ਬੰਦ ਕਰ ਲਵੋ ਜ਼ਿੰਦਗੀ ਵਧੀਆ ਲੰਘ ਜਾਵੇਗੀ
ਦੋ ਚੀਜ਼ਾਂ ਆਪਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ।
ਆਪਣਾ ਸਬਰ, ਜਦੋਂ ਆਪਣੇ ਕੋਲ ਕੁਝ ਨਾ ਹੋਵੇ
ਤੇ ਆਪਣਾ ਰਵੱਈਆ, ਜਦੋਂ ਆਪਣੇ ਕੋਲ ਸਭ ਕੁਝ ਹੋਵੇ।
ਜ਼ਿੰਦਗੀ ਵਿੱਚ ਜੋ ਲੋਕ ਨਾਲ ਰਹਿ ਕੇ ਛਲ ਕਰਨ ,ਚੁਗਲੀ ਕਰਨ ਗੱਲਾਂ ਨੂੰ ਗਲਤ
ਤਰੀਕੇ ਨਾਲ ਕਿਸੇ ਦੇ ਸਾਹਮਣੇ ਰੱਖਣ ਉਹਨਾਂ ਦਾ ਸਾਥ ਛੱਡ ਦੇਣਾ ਬੇਹਤਰ ਹੁੰਦਾ ਹੈ।