ਕੁੜੀਆਂ :-
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ
ਬੱਲੇ ਬੱਲੇ ਬਈ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ
ਇਥੇ ਪਿਆਰ ਦੀ ਪੁੱਛ ਕੋਈ ਨਾ
ਇਥੇ ਪਿਆਰ ਦੀ ਪੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ
ਤੇਰੇ ਨਾਲ ਨਹੀਓਂ ਬੋਲਣਾ ,ਤੇਰੇ ਮੂੰਹ ਤੇ ਮੁੱਛ ਕੋਈ ਨਾ
ਤੁਸੀਂ ਕਾਹਲੇ-ਕਾਹਲੇ ਹੋ
ਤੁਸੀਂ ਕਾਹਲੇ-ਕਾਹਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਕੁੱਛ ਤੇ ਸ਼ਰਮ ਕਰੋ ,ਧੀਆਂ-ਪੁੱਤਰਾਂ ਵਾਲੇ ਹੋ
ਕੀ ਲੈਣਾ ਹੈ ਮਿਤਰਾਂ ਤੋਂ
ਕੀ ਲੈਣਾ ਹੈ ਮਿਤਰਾਂ ਤੋਂ
ਮਿਲਣ ਤੇ ਆ ਜਾਵਾਂ ,ਡਰ ਲਗਦਾ ਹੈ ਛਿੱਤਰਾਂ ਤੋਂ
ਮਿਲਣ ਤੇ ਆ ਜਾਵਾਂ ,ਡਰ ਲਗਦਾ ਹੈ ਛਿੱਤਰਾਂ ਤੋਂ
ਕੋਠੇ ਤੇ ਆ ਮਾਹੀਆ
ਕੋਠੇ ਤੇ ਆ ਮਾਹੀਆ
ਮਿਲਣਾ ਤਾਂ ਮਿਲ ਆਕੇ ,ਨਹੀਂ ਤਾਂ ਖਸਮਾਂ ਨੂੰ ਖਾ ਮਾਹੀਆ
ਮਿਲਣਾ ਤਾਂ ਮਿਲ ਆਕੇ ,ਨਹੀਂ ਤਾਂ ਖਸਮਾਂ ਨੂੰ ਖਾ ਮਾਹੀਆ
ਕੰਡਾ ਟੁੱਟ ਗਿਆ ਥਾਲੀ ਦਾ
ਕੰਡਾ ਟੁੱਟ ਗਿਆ ਥਾਲੀ ਦਾ
ਪਤਲਾ ਪਤੰਗ ਮਾਹੀਆ ,ਕਿਸੀ ਕਰਮਾ ਵਾਲੀ ਦਾ
ਪਤਲਾ ਪਤੰਗ ਮਾਹੀਆ ,ਕਿਸੀ ਕਰਮਾ ਵਾਲੀ ਦਾ