ਲੱਖ ਮਾੜਾ ਬੋਲਣ ਤੇ ਵੀ ਜੇ ਸਾਹਮਣੇ ਆਲਾ ਹੱਸ ਕੇ ਤੈਨੂੰ ਬੁਲਾ ਰਿਹਾ
ਸੱਚ ਮਨਿਓ, ਓਹਦੇ ਤੋਂ ਵੱਧ ਤੈਨੂੰ ਕੋਈ ਨੀਂ ਜਾਣਦਾ
Ajj Da Vichar
ਤਰਕ ਦੀ ਅਣਹੋਂਦ ਹੀ ਰੱਬ ਦੀ ਹੋਂਦ ਹੈ।
Karl Marx
ਪੜ੍ਹਨ ਤੋਂ ਸਸਤਾ ਕੋਈ ਮਨੋਰੰਜਨ ਨਹੀਂ। ਜਿੰਨੀ ਖੁਸ਼ੀ ਪੜਨ ਤੋਂ ਮਿਲਦੀ ਹੈ ਓਨੀ ਕਿਸੇ ਵੀ ਹੋਰ ਸਾਧਨ ਤੋਂ ਨਹੀਂ ਮਿਲਦੀ।
Benjamin Disraeli
ਪੜ੍ਹਨ ਨਾਲ ਦਿਮਾਗ ਦੀ ਕਸਰਤ ਹੁੰਦੀ ਹੈ। ਇਸ ਲਈ ਪੜ੍ਹਨਾ ਸਭ ਤੋਂ ਚੰਗੀ ਕਸਰਤ ਹੁੰਦੀ ਹੈ।
Johnson
ਰਾਜਨੀਤੀ ਕੇਵਲ ਖੇਡ ਨਹੀਂ ਇਸ ਉੱਪਰ ਰਾਸ਼ਟਰ ਦਾ ਵਰਤਮਾਨ ਅਤੇ ਭਵਿੱਖ ਨਿਰਭਰ ਕਰਦਾ ਹੈ।
Benjamin Disraeli
ਅੱਜ ਦੇ ਯੁੱਗ ਵਿੱਚ ਸਿਆਸੀ ਭਾਸ਼ਨ ਗਲਤ ਤੋਂ ਗਲਤ ਤੋਂ ਗਲਤ ਕਾਰਿਆਂ ਤੇ ਪਰਦਾਪੋਸ਼ੀ ਦਾ ਸਾਧਨ ਬਣ ਕੇ ਰਹਿ ਗਏ ਹਨ।
George Orwell
ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ।
Benjamin Franklin
ਸਿਰਫ ਇਕ ਘੰਟੇ ਦੇ ਮਨੁੱਖੀ ਪਿਆਰ ਲਈ ਮੈਂ ਬਾਕੀ ਦੀ ਜ਼ਿੰਦ ਵਾਰਨ ਲਈ ਤਿਆਰ ਹਾਂ।
Bertrand Russell
ਸਫ਼ਲਤਾ ਹਾਸਲ ਕਰਨੀ ਓਨੀ ਜ਼ਰੂਰੀ ਨਹੀਂ ਜਿੰਨਾ ਜ਼ਰੂਰੀ ਹੈ ਕਦਰਾਂ ਕੀਮਤਾਂ ਨੂੰ ਹਾਸਲ ਕਰਨਾ।
Albert Einstein
ਜਿੱਤ ਹਮੇਸ਼ਾਂ ਹੀ ਸਵਾਗਤਯੋਗ ਹੁੰਦੀ ਹੈ, ਚਾਹੇ ਉਹ ਸੰਜੋਗ ਪ੍ਰਾਪਤ ਹੋਈ ਹੋਵੇ ਜਾਂ ਸਾਹਸ ਨਾਲ।
Aristotle
ਸਦਾ ਜਿਉਂਦੇ ਰਹਿਣ ਲਈ ਕਦਾਚਿਤ ਯਤਨ ਨਾ ਕਰੋ ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਗੇ।
George Bernard Shaw
ਚੰਗਾ ਇਨਸਾਨ ਉਹੀ ਹੈ ਜੋ ਹੋਰਨਾਂ ਅੰਦਰੋਂ ਬੁਰਾਈਆਂ ਲੱਭਣ ਦੀ ਥਾਂ ਚੰਗਿਆਈਆਂ ਲੱਭੇ।
Socrates