ਹਰੇਕ ਜ਼ਿੰਦਗੀ ਗ਼ਲਤੀਆਂ ਤੇ ਸਿੱਖਣ ਉਡੀਕਣ ਤੇ ਵਧਣ,
ਸਬਰ ਦਾ ਅਭਿਆਸ ਤੇ ਲਗਾਤਾਰ ਕੰਮੀ ਲੱਗੇ ਰਹਿਣ ਤੋਂ ਹੀ ਬਣੀ ਹੋਈ ਹੈ।
Ajj Da Vichar
ਦੂਜਿਆਂ ਨੂੰ ਸਿੱਖਿਆ ਦੇਣ ਵਾਲਾ ਜੇ ਖ਼ੁਦ ਉਸ ਤੇ ਅਮਲ ਕਰਦਾ ਹੈ।
ਤਾਂ ਉਸ ਨੂੰ ਸੰਤ ਕਹਿਣਾ ਚਾਹੀਦਾ ਹੈ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਪਾਖੰਡੀ ਹੈ।
Mahatma Gandhi
ਮਨੁੱਖ ਦੀ ਫ਼ਿਤਰਤ ਇਹੀ ਹੈ ਕਿ ਜਿਸ ਨੂੰ ਇਹ ਨਫ਼ਰਤ ਕਰਦਾ ਹੈ ਉਹਦੀ ਕਹੀ ਗੱਲ ਉਮਰ ਭਰ ਯਾਦ ਰੱਖਦਾ , ਪਰ ਕਿਸੇ ਦੇ ਪਿਆਰ ਮੁਹੱਬਤ ਵਾਲੇ ਬੋਲ ਦੋ ਚਾਰ ਸਾਲ ਬਾਅਦ ਭੁੱਲ ਜਾਂਦਾ
ਕਦੇ ਵੀ ਹੌਂਸਲਾ ਨਾ ਟੁੱਟਣ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਪਰ ਸਾਰੀ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।
ਸਭ ਤੋਂ ਉੱਚਾ ਰੁਤਬਾ ਚੁੱਪ ਦਾ ਹੈ!
ਲਫ਼ਜ਼ਾਂ ਦਾ ਕੀ ਏ ਹਾਲਾਤ ਦੇਖ ਕੇ ਬਦਲ ਜਾਂਦੇ ਨੇ।
ਸਮੇਂ ਅਨੁਸਾਰ ਚੱਲਣਾ ਹੀ ਸਮਝਦਾਰੀ ਹੈ।
Chanakya
ਗਲਤੀਆਂ ਲੱਭਣਾ ਗਲਤ ਨਹੀਂ ਹੈ
ਪਰ ਸ਼ੁਰੂਆਤ ਖੁਦ ਤੋਂ ਕਰਨੀ ਚਾਹੀਦੀ ਹੈ।
ਰਾਜਨੀਤੀ ਵਿਚ ਬੇਹੂਦਗੀ ਨੂੰ ਨੁਕਸ ਨਹੀਂ ਮੰਨਿਆ ਜਾਂਦਾ।
Napoleon Bonaparte
ਜਦੋਂ ਤੁਸੀਂ ਹਾਰਦੇ ਹੋ ਤਾਂ ਤੁਸੀਂ ਆਪਣੀਆਂ ਕੀਤੀਆਂ ਗ਼ਲਤੀਆਂ ਤੋਂ ਸਿੱਖਦੇ ਹੋ ਅਤੇ
ਇਹ ਤੁਹਾਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ।
ਕਿਸੇ ਕੰਮ ਦਾ ਅਰੰਭ ਹੀ ਉਸ ਦਾ ਸਭ ਤੋਂ ਅਹਿਮ ਅੰਗ ਹੈ।
Plato
ਦਿਲ ਦੇ ਸੱਚੇ ਲੋਕ ਜੀਵਨ ਵਿੱਚ ਭਾਵੇਂ ਇੱਕਲੇ ਰਹਿ ਜਾਂਦੇ ਹਨ
ਪਰ ਅਜਿਹੇ ਲੋਕਾਂ ਦਾ ਰੱਬ ਜਰੂਰ ਸਾਥ ਦਿੰਦਾ ਹੈ
ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਅੱਜ ਤੈਅ ਕਰਦਾ ਹੈ।
Edmund Burke