ਹਰ ਕੋਸ਼ਿਸ਼ ‘ਚ ਸ਼ਾਇਦ ਸਫ਼ਲਤਾ ਨਹੀਂ ਮਿਲਦੀ
ਪਰ ਹਰ ਸਫ਼ਲਤਾ ਦਾ ਕਾਰਣ ਕੋਸ਼ਿਸ਼ ਹੀ ਹੁੰਦੀ ਹੈ।
Ajj Da Vichar
ਗੁੱਸੇ ਵਿੱਚ ਮਨੁੱਖ ਆਪਣੇ ਮਨ ਦੀ ਗੱਲ ਨਹੀਂ ਕਰਦਾ,
ਸਿਰਫ਼ ਦੂਜਿਆਂ ਦਾ ਦਿਲ ਦੁਖਾਉਣਾ ਚਾਹੁੰਦਾ ਹੈ।
Munshi Premchand
ਮਾਫ਼ ਕਰਕੇ ਉੱਚੇ ਬਣ ਜਾਓ,
ਸਜ਼ਾ ਦੇ ਕੇ ਔਕਾਤ ਦਿਖਾਉਣ ਨਾਲੋ
ਸਮਾਂ ਬਨਾਉਣ ਵਾਲੇ ਨੂੰ ਥੋੜ੍ਹਾ ਸਮਾਂ ਦੇ ਕੇ ਦੇਖੋ
ਉਹ ਤੁਹਾਡਾ ਸਮਾਂ ਬਦਲ ਦੇਵੇਗਾ।
ਸਫ਼ਲਤਾ ਦੀ ਚਾਬੀ ਅਸਫ਼ਲਤਾ ਵਿੱਚ ਵੀ ਲੁਕੀ ਹੋ ਸਕਦੀ ਹੈ,
ਹਰ ਗ਼ਲਤੀ ਕਈ ਵਾਰ ਕੁਝ ਸਿਖਾ ਜਾਂਦੀ ਹੈ ।
ਮੋਰਿਹੀ ਊਸ਼ੇਬਾ
ਇਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ।
ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
William Shakespeare
ਕੋਈ ਵੀ ਮੰਜ਼ਿਲ ਮਨੁੱਖ ਦੀ ਹਿੰਮਤ ਤੋਂ ਵੱਡੀ ਨਹੀਂ ਹੁੰਦੀ
ਹਾਰਦਾ ਉਹੀ ਹੈ , ਜੋ ਲੜਦਾ ਨਹੀਂ
ਜਿਵੇਂ ਉੱਬਲਦੇ ਪਾਣੀ ਵਿਚ ਆਪਣਾ ਪਰਛਾਵਾਂ ਨਹੀਂ ਦਿਸਦਾ, ਉਵੇਂ ਹੀ ਗੁੱਸੇ ਵਿੱਚ ਆਪਣਾ ਭਲਾ ਨਜ਼ਰ ਨਹੀਂ ਆਉਂਦਾ।
Mahatma Buddha
ਖੁਦ ਨੂੰ ਕਮਜ਼ੋਰ ਸਮਝਣਾ, ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ।
ਵਿਵੇਕ ਅਤੇ ਤਰਕ, ਡਰ ਅਤੇ ਵਿਸ਼ਵਾਸ਼ ਵਿਰੁੱਧ ਲੜਨ ਲਈ ਨਿਗੂਣੇ ਹਥਿਆਰ ਹਨ। ਕੇਵਲ ਭਰੋਸਾ ਅਤੇ ਉਦਾਰਤਾ ਹੀ ਉਨ੍ਹਾਂ ਤੇ ਕਾਬੂ ਪਾ ਸਕਦੇ ਹਨ।
Jawaharlal Nehru
ਪੂਰੇ ਵਿਸ਼ਵਾਸ ਨਾਲ ਆਪਣਿਆਂ ਸੁਫ਼ਨਿਆਂ ਵੱਲ ਵਧੋ।
ਉਹੀ ਜ਼ਿੰਦਗੀ ਜੀਓ ਜਿਸਦੀ ਤੁਸੀਂ ਕਲਪਨਾ ਕੀਤੀ ਹੈ।
ਇਕ ਚੰਗੀ ਜ਼ਿੰਦਗੀ ਉਹ ਹੈ ਜੋ ਪਿਆਰ ਤੇ ਗਿਆਨ ਤੋਂ ਸਿੱਖਦੀ ਹੈ।
Rabindranath Tagore