ਜੇ ਤੁਸੀਂ ਖੁਸ਼ਹਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਤਾਂ
ਇਸ ਨੂੰ ਕਿਸੇ ਟੀਚੇ ਨਾਲ ਜੋੜੋ, ਲੋਕਾਂ ਜਾਂ ਚੀਜ਼ਾਂ ਨਾਲ ਨਹੀਂ
Ajj Da Vichar
ਨਿਯਮ ਜੇਕਰ ਇਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਹਿਮੰਡ ਅਸਤ ਵਿਅਸਤ ਹੋ ਸਕਦਾ ਹੈ।
Albert Einstein
ਜੋ ਵਿਅਕਤੀ ਹਰ ਵੇਲੇ ਦੁੱਖ ਦਾ ਰੋਣਾ ਰੋਂਦਾ ਰਹਿੰਦਾ ਹੈ,
ਉਸ ਦੇ ਦਰਵਾਜ਼ੇ ‘ਤੇ ਖੜ੍ਹਾ ਸੁੱਖ ਬਾਹਰੋਂ ਹੀ ਵਾਪਸ ਚਲਾ ਜਾਂਦਾ ਹੈ।
ਜਿਹੜਾ ਵਿਅਕਤੀ ਕਿਸੇ ਘਟਨਾਂ ਦੀ ਪੜਤਾਲ ਕੀਤੇ ਬਿਨਾਂ ਹੀ ਸੱਚ ਮੰਨ ਲੈਂਦਾ ਹੈ;
ਉਹ ਲਾਈਲੱਗ ਤਾਂ ਹੁੰਦਾ ਹੀ ਹੈ, ਸਗੋਂ ਮੂਰਖ ਵੀ ਹੁੰਦਾ ਹੈ ।
ਇੱਕੋ-ਇੱਕ ਅਸਲ ਗਲਤੀ ਉਹ ਹੈ
ਜਿਸ ਤੋਂ ਅਸੀਂ ਕੁਝ ਨਹੀਂ ਸਿਖਦੇ
ਹੈਨਰੀ ਫੋਰਡ
ਸੱਚ ਬੋਲਣ ਲਈ ਤਿਆਰੀ ਨਹੀਂ ਕਰਨੀ ਪੈਂਦੀ,
ਸੱਚ ਹਮੇਸ਼ਾ ਦਿਲ ’ਚੋਂ ਨਿਕਲਦਾ ਹੈ।
ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਇਨਸਾਨ ਜਿੰਨਾਂ ਕੋਲ
ਸਾਦਗੀ, ਸਬਰ ਤੇ ਦਇਆ ‘ ਵਰਗੇ ਗੁਣ ਹੁੰਦੇ ਨੇ
ਜਦੋਂ ਤੁਸੀਂ ਸੁਫ਼ਨੇ ਦੇਖਣੇ ਛੱਡ ਦਿੱਤੇ ਤਾਂ
ਮਤਲਬ ਤੁਸੀਂ ਜਿਉਣਾ ਛੱਡ ਦਿੱਤਾ
ਜੀਵਨ ਦੀਆਂ ਦੋ ਸਥਿਤੀਆਂ ਦੁਖਦਾਈ ਹੁੰਦੀਆਂ ਹਨ ਇਕ ਆਸ਼ਾ ਦਾ ਪੂਰਾ ਹੋ ਜਾਣਾ, ਤੇ ਦੂਜਾ ਇਨ੍ਹਾਂ ਦਾ ਪੂਰਾ ਨਾ ਹੋਣਾ।
George Bernard Shaw
ਬੁੱਧੀਮਾਨ ਉਹ ਨਹੀਂ ਹੁੰਦੇ, ਜੋ ਸਕੂਲ ‘ਚ ਹੀ TOP ਕਰਦੇ ਹਨ,
ਬੁੱਧੀਮਾਨ ਉਹ ਹੁੰਦੇ ਹਨ, ਜੋ ਜ਼ਿੰਦਗੀ ‘ਚ TOP ਕਰਦੇ ਹਨ।
ਫੁੱਲ ਕਿੰਨਾਂ ਵੀ ਸੁੰਦਰ ਹੋਵੇ ,ਪਰ ਕਦਰ ਮਹਿਕ ਕਰਕੇ ਹੁੰਦੀ ਹੈ।
ਇਨਸਾਨ ਕਿੰਨਾਂ ਵੀ ਵੱਡਾ ਹੋਵੇ ਪਰ ਕਦਰ ਚੰਗੇ ਗੁਣਾਂ ਕਾਰਨ ਹੁੰਦੀ ਹੈ ਜੀ।
ਸੋ ਚੰਗੇ ਗੁਣ ਗ੍ਰਹਿਣ ਕਰੋ ਜੀ।
ਮੈਂ ਧੰਨਵਾਦੀ ਹਾਂ ਉਨ੍ਹਾਂ ਸਾਰਿਆਂ ਦਾ ਜਿਨਾਂ ਨੇ ਮੈਨੂੰ ਨਾਂਹ ਕੀਤੀ।
ਇਹ ਉਨ੍ਹਾਂ ਦੀ ਹੀ ਬਦੌਲਤ ਹੈ ਕਿ ਮੈਂ ਖੁਦ ਕਰ ਰਿਹਾ ਹਾਂ
ਐਲਬਰਟ ਆਈਨਸਟਾਈਨ