ਦੋਸਤੀ ਜ਼ਰੂਰੀ ਹੈ, ਰਿਸ਼ਤਾ ਵੀ ਜ਼ਰੂਰੀ ਹੈ,
ਪਰ ਜ਼ਿੰਦਗੀ ਦੀ ਹਰ ਔਖੀ ਸਥਿਤੀ ਇਹ ਦਰਸਾਉਂਦੀ ਹੈ,
ਇਕੱਲੇ ਰਹਿਣ ਦੀ ਕਲਾ ਨੂੰ ਜਾਣਨਾ ਕਿੰਨਾ ਜ਼ਰੂਰੀ ਹੈ…!”
Ajj Da Vichar
ਹਰੇ ਰੁੱਖ਼ ਵੀ ਸੁੱਕ ਜਾਂਦੇ ਨੇ ਜੇ ਜੜਾਂ ਨੂੰ ਪਾਣੀ ਨਾ ਲੱਗੇ ਠੀਕ
ਰਿਸ਼ਤੇ ਵੀ ਇੰਝ ਹੀ ਹੁੰਦੇ ਨੇ, ਜੇ ਪਿਆਰ ਤੇ ਸਮਾਂ ਨਾ ਮਿਲੇ ਤਾਂ ਫਿੱਕੇ ਪੈ ਜਾਂਦੇ ਨੇ।
ਮੌਜੂਦਾ ਸਮੇਂ ‘ਚ ਜੋ ਕੁਝ ਤੁਹਾਡੇ ਕੋਲ ਹੈ, ਜੇਕਰ ਤੁਸੀਂ ਉਸ ਨੂੰ ਮਹੱਤਵ ਨਹੀਂ ਦਿੰਦੇ ਤਾਂ
ਜੋ ਭਵਿੱਖ ‘ਚ ‘ ਤੁਹਾਨੂੰ ਮਿਲਣ ਵਾਲਾ ਹੈ ਉਸਦਾ ਸਨਮਾਨ ਕਿਵੇਂ ਕਰ ਸਕੋਗੇ ?
ਸਮੱਸਿਆਵਾਂ ਰੁਕਣ ਦਾ ਸੰਕੇਤ ਨਹੀਂ
ਸਗੋਂ ਉਹ ਦਿਸ਼ਾ-ਨਿਰਦੇਸ਼ ਹਨ।
ਰੌਬਰਟ ਐੱਚ. ਸ਼ੂਲਰ
ਜਿਵੇਂ ਤੂਫਾਨ ਮਜ਼ਬੂਤ ਪੱਥਰ ਨੂੰ ਹਿਲਾ ਨਹੀਂ ਸਕਦਾ,
ਇਸੇ ਤਰ੍ਹਾਂ ਮਹਾਨ ਲੋਕ ਪ੍ਰਸ਼ੰਸਾ ਜਾਂ ਆਲੋਚਨਾ ਤੋਂ ਪ੍ਰਭਾਵਿਤ ਨਹੀਂ ਹੁੰਦੇ।
ਪਿਆਰ ਇੱਕ ਅਹਿਸਾਸ ਹੈ, ਇਹ ਕਿਸੇ ਨੂੰ ਪਾਉਣਾ ਜਾ ਖੋਹਣਾ ਨਹੀਂ ਹੈ।
ਇਹ ਕਦੀ ਨਫ਼ਰਤ ‘ਚ ਨਹੀਂ ਬਦਲਦਾ ਤੇ ਜੋ ਬਦਲ ਜਾਂਦਾ ਹੈ ਉਹ ਪਿਆਰ ਨੀ ਦਿਖਾਵਾ ਹੁੰਦਾ ਹੈ।
ਉਹ ਡੁੱਬਦੇ-ਡੁੱਬਦੇ ਤਰ ਜਾਂਦੇ |
ਜਿਨ੍ਹਾਂ’ਤੇ ਵਾਹਿਗੁਰੂ ਮਿਹਰਬਾਨ ਹੋ ਜਾਵੇ।
ਵਿਸ਼ਵਾਸ ਕਰੋ ਕਿ ਤੁਸੀ ਇਹ ਕਰ ਸਕਦੇ ਹੋ
ਅਤੇ ਤੁਸੀਂ ਅੱਧਾ ਕੰਮ ਮੁਕਾ ਲਿਆ
ਥਿਓਡੋਰ ਰੂਜ਼ਵੈਲਿਟ
ਜ਼ਿੰਦਗੀ ਹਮੇਸ਼ਾ ਇੱਕ ਨਵਾਂ ਮੌਕਾ ਦਿੰਦੀ ਹੈ,
ਸਾਦੇ ਸ਼ਬਦਾਂ ਵਿੱਚ ਇਸਨੂੰ “ਅੱਜ” ਕਿਹਾ ਜਾਂਦਾ ਹੈ।
ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ‘ਚ ਡਿੱਗ ਕੇ
ਆਪਣੀ ਹੋਂਦ ਗਵਾ ਲੈਂਦੀ ਹੈ ਠੀਕ ਇਸੇ ਤਰਾ
ਚੰਗਾ ਕਰਮ ਕਰਨਾ ਵਾਲਾ ਵਿਅਕਤੀ
ਜਦੋਂ ਮਾੜੇ ਕਰਮ ਕਰਨ ਲੱਗ ਜਾਂਦਾ ਹੈ
ਤਾਂ ਉਹ ਆਪਣੀ ਹੋਂਦ ਗਵਾ ਲੈਂਦਾ ਹੈ
ਪੈਰ ਨੂੰ ਲੱਗਣ ਵਾਲੀ ਸੱਟ ਸੰਭਲ ਕੇ ਤੁਰਨਾ ਸਿਖਾਉਂਦੀ ਹੈ ਤੇ
ਮਨ ਨੂੰ ਲੱਗਣ ਵਾਲੀ ਸੱਟ ਸਮਝਦਾਰੀ ਨਾਲ ਜਿਉਂਣਾ ਸਿਖਾਉਂਦੀ ਹੈ।
ਸੁਪਨੇ ਦੇਖੋ ਕਿਉਂਕਿ ਸੁਪਨੇ ਵਿਚਾਰਾਂ ਵਿੱਚ ਬਦਲ ਜਾਂਦੇ ਹਨ ਅਤੇ ਵਿਚਾਰ ਨਤੀਜੇ ਵਿੱਚ
ਅਬਦੁਲ ਕਲਾਮ