ਜਿਨ੍ਹਾਂ ਦਾ ਦਿਲ ਨਫ਼ਰਤ ਦੀ ਅੱਗ ਵਿੱਚ ਸੜਦਾ ਹੈ,
ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
Ajj Da Vichar
ਅੰਦਾਜ਼ਾ ਗਲਤ ਹੋ ਸਕਦਾ ਹੈ
ਪਰ ਤਜਰਬਾ ਕਦੇ ਗਲਤ ਨਹੀਂ ਹੁੰਦਾ
ਕਿਉਂਕਿ ਅਨੁਮਾਨ ਲਗਾਉਣਾ ਸਾਡੀ ਜ਼ਿੰਦਗੀ ਦੀ ਕਲਪਨਾ ਹੈ
ਪਰ ਅਨੁਭਵ ਜ਼ਿੰਦਗੀ ਦਾ ਸਬਕ ਹੈ।”
ਕਹਿੰਦੇ ਤਨ ਨੂੰ ਰੋਗ ਮਾਰ ਜਾਂਦੇ ਨੇ ਦਿਲ ਨੂੰ ਸੋਗ ਮਾਰ ਜਾਂਦੇ ਨੇ
ਆਦਮੀ ਇੰਝ ਨਹੀਂ ਮਰਦਾਂ ਧੋਖੇਬਾਜ਼ ਲੋਕ ਮਾਰ ਜਾਂਦੇ ਨੇ
ਦੁਨੀਆ ‘ਚ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ,
ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਣਾ
ਅੱਜ ਇੱਕ ਨਵਾਂ ਦਿਨ ਹੈ, ਨਵੇਂ ਜੋਸ਼ ਨਾਲ ਆਪਣੇ ਟੀਚੇ ਵੱਲ ਵਧੋ,
ਜੋ ਕੋਸ਼ਿਸ਼ਾਂ ਕੱਲ੍ਹ ਨਾਕਾਮ ਰਹੀਆਂ ਸਨ, ਅੱਜ ਜ਼ਰੂਰ ਕਾਮਯਾਬ ਹੋਣਗੀਆਂ।
ਹਮੇਸ਼ਾਂ ਚੰਗੇ ਵਿਅਕਤੀਆਂ ਦੀ ਸੰਗਤ ਕਰੋ
ਕਿਉਂਕਿ ਅਜਿਹੀ ਸੰਗਤ ਮਨੁੱਖ ਨੂੰ ਕਦੇ ਭਟਕਣ ਨਹੀਂ ਦਿੰਦੀ
ਗਿਆਨੀ ਸੰਤ ਸਿੰਘ ਜੀ ਮਸਕੀਨ
ਜੇ ਅੱਜ ਸੁੱਤਾ ਰਹਿ ਗਿਆ ਤਾਂ ਜ਼ਿੰਦਗੀ ਤੇਰੀ ਸੁਫ਼ਨਿਆਂ ’ਚ ਲੰਘੇਗੀ
ਜੇ ਅੱਜ ਜਾਗ ਗਿਆ ਤਾਂ ਸੁਫ਼ਨੇ ਵੀ ਹਕੀਕਤ ਬਣ ਜਾਣਗੇ।
ਜ਼ਿੰਦਗੀ ਦੀ ਸਫ਼ਲਤਾ ਦੋ ਚੀਜ਼ਾਂ ‘ਤੇ ਨਿਰਭਰ ਕਰਦੀ ਹੈ,
ਜਦੋਂ ਜ਼ਿੰਦਗੀ ਗੰਭੀਰ ਹਾਲਾਤਾਂ ਵਿੱਚ ਹੁੰਦੀ ਹੈ,
ਫਿਰ ਤੁਸੀਂ ਇਸਨੂੰ ਕਿਵੇਂ ਸੰਭਾਲਦੇ ਹੋ
ਅਤੇ ਜਦੋਂ ਤੁਹਾਡੇ ਕੋਲ ਸਭ ਕੁਝ ਹੈ
ਫਿਰ ਤੁਸੀਂ ਕਿਵੇਂ ਵਿਵਹਾਰ ਕਰਦੇ ਹੋ?
ਮਿਹਨਤ ਇਨੀ ਖਾਮੋਸ਼ੀ ਨਾਲ ਕਰੋ
ਕਿ ਸਫਲਤਾ ‘ ਰੌਲਾ ਪਾ ਦੇਵੇ।
ਹਥਿਆਰ ਖ਼ੁਦ ਖਤਰਨਾਕ ਨਹੀਂ ਹੁੰਦੇ
ਸਗੋਂ ਮਨੁੱਖ ਦੇ ਅੰਦਰ ਲੁਕਿਆ ਗੁੱਸਾ ਹੀ
ਉਨ੍ਹਾਂ ਨੁਕਸਾਨਦੇਹ ਬਣਾ ਦਿੰਦਾ ਹੈ।
ਅੱਗੇ ਵਧਣ ਵਾਲਾ ਇਨਸਾਨ ਕਦੇ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ ਤੇ
ਦੁੱਖ ਪਹੁੰਚਾਉਣ ਵਾਲਾ ਇਨਸਾਨ ਕਦੇ ਅੱਗੇ ਨਹੀਂ ਵਧ ਸਕਦਾ ਹੈ।
ਜਿਸ ਵਿਅਕਤੀ ਤੋਂ ਬਿਨਾਂ ਅਸੀਂ ਇੱਕ ਪਲ ਵੀ ਨਹੀਂ ਜੀ ਸਕਦੇ,
ਜਿਆਦਾਤਰ ਉਹੀ ਇਨਸਾਨ ਸਾਨੂੰ ਇਕੱਲੇ ਰਹਿਣਾ ਸਿਖਾਉਂਦਾ ਹੈ