ਇਕੱਠੇ ਰਹਿ ਕੇ ਧੋਖਾ ਦੇਣ ਵਾਲੇ ਤੋਂ ਵੱਡਾ ਦੁਸ਼ਮਣ ਕੋਈ ਨਹੀਂ ਹੋ ਸਕਦਾ
ਆਪਣੀਆਂ ਬੁਰਾਈਆਂ ਨੂੰ ਮੂੰਹ ‘ਤੇ ਦੱਸਣ ਤੋਂ ਵਧੀਆ ਕੋਈ ਦੋਸਤ ਨਹੀਂ ਹੋ ਸਕਦਾ।
Ajj Da Vichar
ਰਸਤੇ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਤੋਂ ਘਬਰਾਓ ਨਾ,
ਇਸ ਨੂੰ ਤਰੱਕੀ ਵੱਲ ਲੈ ਜਾਣ ਵਾਲੀ ਪੌੜੀ ਸਮਝੋ।
ਜਦੋਂ ਤੁਸੀਂ ਬੋਲਦੇ ਹੋ, ਤੁਸੀਂ ਆਪਣੀ ਪੁਰਾਣੀ ਬੁੱਧੀ ਨੂੰ ਦੁਹਰਾਉਂਦੇ ਹੋ,
ਪਰ ਜਦੋਂ ਤੁਸੀਂ ਸੁਣਦੇ ਹੋ, ਤੁਹਾਨੂੰ ਨਵਾਂ ਗਿਆਨ ਮਿਲਦਾ ਹੈ।
ਅਮੀਰੀ ਦਿਲ ਦੀ ਹੁੰਦੀ ਹੈ ਨਾ ਕਿ ਪੈਸੇ ਦੀ
ਸੁੰਦਰਤਾ ਮਨ ਦੀ ਹੋਵੇ ਨਾ ਕਿ ਚਮੜੀ ਦੀ।
ਬਜੁਰਗੀ ਅਕਲ ਨਾਲ ਦਿਖਦੀ ਹੈ ਨਾ ਕਿ
ਉਮਰ ਨਾਲ।ਸਿਆਣੇ ਬਣਕੇ ਜ਼ਿੰਦਗੀ ਗੁਜਾਰੋ।
ਆਪਣੇ ਆਪ ਨੂੰ ਕਿਸੇ ਅੱਗੇ, ਦੋਬਾਰਾ ਸਹੀ ਸਾਬਤ ਨਾ ਕਰੋ
ਕਿਉਂਕਿ ਜਿਹੜਾ ਇਕ ਵਾਰ ਨਹੀਂ ਸਮਝ ਸਕਿਆ ਉਹ ਦੋਬਾਰਾ ਕੀ ਸਮਝੇਗਾ ।
ਸਿਆਣਪ ਦੀਆਂ ਗੱਲਾਂ ਸਿਰਫ਼ ਦੋ ਹੀ ਲੋਕ ਕਰਦੇ ਹਨ
ਇੱਕ ਜੋ ਵੱਡੀ ਉਮਰ ਦਾ ਹੈ ਦੂਸਰੇ ਜੋ ਛੋਟੀ ਉਮਰ ਵਿਚ
ਬਹੁਤ ਸਾਰੀਆਂ ਠੋਕਰਾਂ ਲੱਗੀਆਂ।
ਜੰਗ ਹਮੇਸ਼ਾ ਅਸੂਲਾਂ ਲਈ ਲੜੀ ਜਾਂਦੀ ਹੈ,
ਸਮਝੌਤਿਆਂ ਲਈ ਨਹੀਂ ! ਗੁਲਾਮੀ ਪਦਾਰਥਾਂ, ਕੁਰਸੀ,
ਚੋਧਰ ਦੇ ਅੱਗੇ ਨਜ਼ਰ ਨਹੀਂ ਆਉਦੀ !
ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ,
ਜ਼ਿੰਦਗੀ ਜਿਉਣ ਵਾਲੇ ਨੇ ਹੀ ਇਸ ਦੇ ਅਰਥ ਲੱਭਣੇ ਹੁੰਦੇ ਨੇ।
ਮਨੁੱਖ ਘਰ ਬਦਲਦਾ ਹੈ,
ਕੱਪੜੇ ਬਦਲੇ, ਰਿਸ਼ਤੇ ਬਦਲੇ,
ਅਜੇ ਵੀ ਉਦਾਸ ਹੈ ਕਿਉਂਕਿ ਉਹ
ਆਪਣਾ ਸੁਭਾਅ ਨਹੀਂ ਬਦਲਦਾ।”
ਸਿਰਫ ਅਸਮਾਨ ਛੂਹ ਲੈਣਾ ਕਾਮਯਾਬੀ
ਨਹੀਂ ਹੁੰਦੀ, ਅਸਲੀ ਕਾਮਯਾਬੀ ਉਹ
ਹੁੰਦੀ ਹੈ ਕਿ ਅਸਮਾਨ ਵੀ ਛੂਹ ਲਵੋ
ਤੇ ਪੈਰ ਜ਼ਮੀਨ ਤੋਂ ਵੀ ਨਾ ਹਿੱਲਣ।
ਜਿੱਥੇ ਵੀ ਜ਼ਿੰਦਗੀ ਤੁਹਾਨੂੰ ਲੈ ਜਾਂਦੀ ਹੈ, ਨਿਡਰ ਹੋ ਕੇ ਜਾਓ
ਅਤੇ ਜ਼ਿੰਦਗੀ ਤੁਹਾਨੂੰ ਹਰ ਜਗ੍ਹਾ ਕੀਮਤੀ ਅਨੁਭਵ ਦੇਵੇਗੀ।”
ਚੰਗਾ ਕਰਮ ਅਤੇ ਚੰਗੀ ਨੀਯਤ ਵੱਖੋ-ਵੱਖਰੇ ਹਨ
ਚੰਗਾ ਕੰਮ ਕੋਈ ਵੀ ਕਰ ਸਕਦਾ ਹੈ ਪਰ ਚੰਗੀ ਨੀਯਤ
ਕਿਸੇ ਵਿਰਲੇ ਸੁਰਮੇ ਦੀ ਹੀ ਹੋ ਸਕਦੀ ਹੈ। ਚੰਗੀ ਨੀਯਤ ਨਾਲ ਰਹੋ।