Ajj Da Vichar

Read Ajj da Vichar in Punjabi. Daily thought or thought of the day in Punjabi for WhatsApp status, Instagram and Facebook.

ਅਸਲ ਸਿਆਣਪ ਇਹੀ ਹੈ ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹੋ ਸੁਪਨੇ ਸਜਾਓ, ਮਿਹਨਤ ਕਰੋ

ਪਰ ਉਸ ਤੋਂ ਬਾਅਦ ਜੋ ਵੀ ਮਿਲੇ ਉਸ ਨੂੰ ਕਬੂਲ ਕਰੋ ਅਤੇ ਜੋ ਵੀ ਮਿਲਿਆ ਹੋਵੇ ਉਸੇ ਵਿੱਚ ਖੂਬਸੂਰਤੀ ਲੱਭੋ।

ਜ਼ਿੰਦਗੀ ਵਿੱਚ ਸਭ ਤੋਂ ਵੱਧ ਜਿਨ੍ਹਾਂ ਤਿੰਨ ਚੀਜ਼ਾਂ ਦੀ ਅਸੀਂ ਤਾਂਘ ਰਖਦੇ ਹਾਂ

ਉਹ ਹਨ -ਖੁਸ਼ੀ,ਆਜ਼ਾਦੀ ਅਤੇ ਮਨ ਦੀ ਸ਼ਾਂਤੀ |

ਪਰ ਕੁਦਰਤ ਦਾ ਰਹੱਸਮਈ ਨਿਯਮ ਹੈ

ਕਿ ਇਨ੍ਹਾਂ ਤਿੰਨਾਂ ਹੀ ਚੀਜ਼ਾਂ ਨੂੰ ਹਾਸਿਲ ਕਰਨ ਲਈ ਪਹਿਲਾਂ ਤੁਸੀਂ ਆਪ ਇਹ ਤਿੰਨੋਂ ਚੀਜ਼ਾਂ ਕਿਸੇ ਹੋਰ ਨੂੰ ਦੇਵੋ।

ਇਸ ਦੁਨੀਆਂ ਦੀ ਅਸਲੀ ਸਮੱਸਿਆ ਇਹ ਹੈ ਕਿ ਮੂਰਖ਼ ਤੇ

ਅੜੀਅਲ ਲੋਕ ਤਾਂ ਆਪਣੇ ਬਾਰੇ ਹਮੇਸ਼ਾ ਪੱਕੇ ਹੁੰਦੇ ਹਨ(ਕਿ ਉਹ ਸਹੀ ਹਨ)

ਪਰ ਬੁੱਧੀਮਾਨ ਲੋਕ ਹਮੇਸ਼ਾਂ ਬੇਯਕੀਨੀ ‘ਚ ਹੁੰਦੇ ਹਨ ਕਿ ਉਹ ਕਿਤੇ ਗਲਤ ਤੇ ਨਹੀਂ।

ਬਰੈੱਡ ਰਸੇਲ

ਮਨੁੱਖੀ ਸਰੀਰ ਉੱਤੇ ਦਿਮਾਗ ਦਾ ਕੰਟਰੋਲ ਕਮਾਲ ਦਾ ਹੈ ।

ਸਿਰਫ ਸੋਚ ਬਦਲਣ ਨਾਲ ਸਰੀਰ ਦੇ ਹਲਾਤ ਬਦਲ ਜਾਂਦੇ ਆ।

ਬੰਦਾ ਖੁਦ ਨੂੰ ਬਿਮਾਰ ਨਾ ਸਮਝੇ ਤਾਂ ਠੀਕ ਹੋਣ ਤੇ ਸਮਾਂ ਨੀ ਲੱਗਦਾ।

ਦੂਜਿਆਂ ਨੂੰ ਸਮਝ ਲੈਣਾ ਬੁੱਧੀਮਤਾ ਦੀ ਨਿਸ਼ਾਨੀ ਹੈ;

ਆਪਣੇ ਆਪ ਨੂੰ ਸਮਝ ਲੈਣਾ ਸਿਆਣਪ ਹੈ।

ਦੂਜਿਆਂ ਨੂੰ ਵੱਸ ਵਿੱਚ ਕਰ ਲੈਣਾ ਤਾਕਤ ਹੈ;

ਆਪਣੇ ਆਪ ‘ਤੇ ਕਾਬੂ ਹੋਣਾ ਅਸਲੀ ਸ਼ਕਤੀ ਹੈ।

ਚੜਦੀ ਕਲਾ ਵਿੱਚ ਰਹਿਣਾ ਇੱਕ ਮਨੋ-ਸਥਿਤੀ ਹੈ।

ਇਸਦਾ ਸਾਡੇ ਭੌਤਿਕ ਜੀਵਨ ਨਾਲ ਕੁਝ ਲੈਣਾ-ਦੇਣਾ ਨਹੀਂ।

ਕੁਝ ਨਾ ਹੋਵੇ ਜਾਂ ਸੈਂਕੜੇ ਮੁਸ਼ਕਿਲਾਂ ਹੋਣ ਤਾਂ ਵੀ ਮਨੁੱਖ

ਚੜ੍ਹਦੀ ਕਲਾ ਵਿੱਚ ਰਹਿ ਸਕਦਾ ਹੈ।