ਬਾਕੀਆਂ ਤੋਂ ਬਿਹਤਰ ਬਣਨ ਦੀ ਬਜਾਏ
ਖੁਦ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰੋ।
Ajj Da Vichar
ਨਦੀ ਨੇ ਝਰਨੇ ਤੋਂ ਪੁੱਛਿਆ ਤੋਂ ਸਾਗਰ ਨਹੀ ਬਣਨਾ,
ਝਰਨੇ ਨੇ ਜਵਾਬ ਦਿੱਤਾ ਖਾਰਾ ਬਣ ਕੇ ਵੱਡਾ ਹੋਣ ਨਾਲੋਂ ਚੰਗਾ ਹੈ
ਛੋਟਾ ਰਹਿ ਤੇ ਮਿੱਠਾ ਬਣਿਆ ਰਹਾਂ…
ਭੀੜ ਨਾਲ ਤੁਰੋਗੇ ਤਾਂ ਉਸੇ ਜਗਾ ਪੁੱਜੋਗੇ ਜਿੱਥੇ ਭੀੜ ਜਾ ਰਹੀ ਹੈ।
ਇਕੱਲੇ ਤੁਰੋਗੇ ਤਾਂ ਕਿਸੇ ਅਜਿਹੀ ਜਗ੍ਹਾ ‘ਤੇ ਪੁੱਜੋਗੇ ਜਿੱਥੇ ਹਜੇ ਤੱਕ ਕੋਈ ਪੁੱਜਿਆ ਨਹੀਂ ਹੋਵੇਗਾ।
ਆਮਦਨ ਘੱਟ ਹੋਵੇ ਤਾਂ – ਖਰਚਿਆ ਤੇ ਕੰਟਰੋਲ ਰੱਖੋ
ਜਾਣਕਾਰੀ ਘੱਟ ਹੋਵੇ ਤਾਂ ਜ਼ੁਬਾਨ ਤੇ ਕੰਟਰੋਲ ਰੱਖੋ
ਜੇਕਰ ਬੁਰੀ ਆਦਤ ਸਮੇ ਤੇ ਨਾ ਬਦਲੀ ਜਾਵੇ
ਤਾਂ ਬੁਰੀ ਆਦਤ ਸਮਾਂ ਬਦਲ ਦਿੰਦੀ ਹੈ।
ਪੈਸੇ ਦੀ ਤੰਗੀ ਜ਼ਰੂਰਤਾਂ,ਸ਼ੌਂਕਾਂ ਸਵਾਦਾਂ, ਰੀਝਾਂ
ਤੇ ਰਿਸ਼ਤਿਆਂ ਦੀ ਸੰਘੀ ਘੁੱਟ ਦਿੰਦੀ ਹੈ..
‘ਉੱਤਮ ਤੋਂ ਸਰਵਉੱਤਮ ਉਹੀ ਹੋਇਆ ਹੈ,
ਜਿਮ ਨੇ ਆਲੋਚਨਾਵਾਂ ਨੂੰ ਸੁਣਿਆ ਅਤੇ ਜਰਿਆ ਹੈ।’
ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ
ਆਪਣੀ ਅਗਿਆਨਤਾ ਜਾਣ ਲੈਣੀ
ਗਿਆਨ ਵਲ ਵੱਡੀ ਪੁਲਾਂਘ ਹੈ ।
ਉਹ ਆਦਤ ਚੁਣੋ ਜੋ ਤੁਹਾਨੂੰ ਪਸੰਦ ਹੋਵੇ
ਨਾ ਕਿ ਉਹ ਜੋ ਮਸ਼ਹੂਰ ਹੋਵੇ
ਕ੍ਰਾਂਤੀ ਤੋਂ ਬਿਨਾ ਕਦੇ ਵੀ ਕੋਈ ਅਸਲ ਸਮਾਜਕ ਬਦਲਾਅ ਨਹੀਂ ਆਇਆ,
ਸਿਰਫ਼ ਸੋਚ ਨੂੰ ਹੀ ਐਕਸ਼ਨ ‘ਚ ਬਦਲ ਦੇਵੋ ਤਾਂ ਕ੍ਰਾਂਤੀ ਆਉਂਦੀ ਹੈ
ਜਦੋਂ ਤੱਕ ਸਾਡੇ ਅੰਦਰ ਹੰਕਾਰ ਦਾ ਕੰਡਾ ‘ ਖੜਾ ਹੈ, ਸਾਨੂੰ ਸਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਮਿਲੇਗਾ।
ਜਦੋਂ ਅਸੀਂ ਮਨ ਨੀਵਾਂ ਕਰਕੇ ਆਪਣੇ ਅੰਦਰ ਵੇਖ ਲਿਆ, ਉਦੋਂ ਕੋਈ ਸਵਾਲ ਹੀ ਨਹੀਂ ਰਹਿਣਾ।