ਜਦੋਂ ਜ਼ਿੰਮੇਵਾਰੀ ਦਿਉਗੇ ਕੁਝ ਵਿਕਾਸ ਕਰਨਗੇ,
ਕੁਝ ਮੁਰਝਾ ਜਾਣਗੇ,
ਕੁਝ ਕੰਮ ਕਰਨ ਲਈ ਵਧੇਰੇ ਹਾਜ਼ਰ ਰਹਿਣਗੇ,
ਕੁਝ ਪੂਰਨ ਭਾਂਤ ਲੋਪ ਹੋ ਜਾਣਗੇ।
Ajj Da Vichar
ਜੋ ਹਨੇਰੇ ਅਤੇ ਮੁਸੀਬਤਾਂ ਤੋਂ ਡਰ ਕੇ ਹਾਰ ਨਹੀਂ ਮੰਨਦੇ
ਉਹ ਜ਼ਿੰਦਗੀ ਵਿੱਚ ਸੂਰਜ ਬਣ ਕੇ ਉੱਗਦੇ ਹਨ
ਕਹਿੰਦੇ ਤਾਂ ਸਾਰੇ ਹਨ ਕਿ ਅਸੀਂ ਬਰਾਬਰ ਹਾਂ ਪਰ ਕੋਈ
ਆਪਣੇ ਤੋਂ ਨੀਵਿਆਂ ਸਬੰਧੀ ਇਸ ਨੇਮ ਨੂੰ ਆਪ ਅਮਲ ਵਿਚ ਨਹੀਂ ਲਿਆਉਂਦਾ ।
ਕਿਸੇ ਵਿਦਵਾਨ ਨੂੰ ਮਿਲਣ ਲਈ, ਸੁਹਿਰਦ ਅਗਿਆਨਤਾ ਦਾ ਹੋਣਾ ਜ਼ਰੂਰੀ ਹੈ।
ਉਮਰ ਦੇ ਇਕ ਪੜਾਓ ‘ਤੇ ਆ ਕੇ,
ਮਨੁੱਖ ਸਾਰੇ ਸੰਸਾਰ ਲਈ, ਇਕ
ਅਣਚਾਹਿਆ ਮਹਿਮਾਨ ਬਣ ਜਾਂਦਾ
ਜ਼ਿੰਦਗੀ ‘ਚ ਸਮੱਸਿਆਵਾਂ ਤਾਂ ਹਰ ਦਿਨ ਨਵੀਆਂ ‘ ਖੜੀਆਂ ਹੁੰਦੀਆਂ ਹਨ,
ਜਿੱਤ ਜਾਂਦੇ ਹਨ ਉਹ ਜਿਨਾਂ ਦੀ ਸੋਚ ਵੰਡੀ ਹੁੰਦੀ ਹੈ।
ਜਿਹੜਾ ਅਦਿਖ ਨੂੰ ਵੇਖ ਸਕਦਾ ਹੈ,
ਉਹ ਅਸੰਭਵ ਨੂੰ ਸੰਭਵ ਵੀ ਬਣਾ ਸਕਦਾ ਹੈ।
ਤੁਹਾਡੇ ਘਰ ਰੋਟੀ ਪਾਣੀ ਵਧੀਆ ਬਣਦਾ ਹੈ
ਤੁਹਾਡੇ ਬੱਚੇ ਕਹਿਣੇ ਵਿਚ ਨੇ ਸਿਰ ਤੇ ਕੋਈ
ਕਰਜ਼ਾ ਨੀ ਘਰ ਵਿਚ ਕਲੇਸ਼ ਨੀ ਘਰ ਵਿਚ
ਬਿਮਾਰੀ ਨੀ ਕਮਾਈ ਘੱਟ ਹੈ ਸਮਝੋ ਤੁਹਾਡੇ ਘਰ ਵਿਚ 8 ਯੁੱਗ ਹੈ।
ਰੋਟੀ ਇਕ ਤੋਂ ਅੱਧੀ ਖਾ ਲਵੋ ਕੱਪੜਾ ਮਾੜਾ ਪਾ ਲਵੋ
ਕਮਾਈ ਚਾਹੇਂ ਘੱਟ ਹੋਵੇ ਪਰ ਸਿਰ ਤੇ ਕੋਈ ਕਰਜ਼ਾ ਨਾ ਹੋਵੇ॥
ਇਕ ਦਾ ਹੋਕੇ ਰਹਿ ਮੁਸਾਫ਼ਿਰ
ਹਰ ਦਹਿਲੀਜ਼ ਤੋਂ ਸਕੂਨ ਨੀ ਮਿਲਦਾ
ਕਦੇ ਬੇਫਿਕਰੀਆਂ ਉੱਠਣ ਨਹੀਂ ਸੀ ਦਿੰਦੀਆਂ,
ਤੇ ਅੱਜ ਜਿੰਮੇਵਾਰੀਆਂ ਸੌਣ ਨਹੀ ਦਿੰਦੀਆਂ
ਸਮੇਂ ਦੀ ਸਭ ਤੋਂ ਵੱਡੀ ਖੋਜ ਇਹ ਹੈ ਕਿ ਇੱਕ ਵਿਅਕਤੀ ਸਿਰਫ
ਆਪਣਾ ਰਵੱਈਆ ਬਦਲ ਕੇ ਆਪਣਾ ਭਵਿੱਖ ਬਦਲ ਸਕਦਾ ਹੈ