ਬਹੁਤੇ ਲੋਕ ਪੈਸਿਆਂ ਬਾਝੋ ਨਹੀਂ,
ਇਰਾਦਿਆਂ ਬਾਝੋ ਗ਼ਰੀਬ ਹੁੰਦੇ ਹਨ।
Ajj Da Vichar
ਮੰਨਿਆ ਕੇ ਗੁੰਮਨਾਮ ਸੌਦਾਗਰ ਹਾਂ,
ਫਿਰ ਵੀ ਹਨੇਰੇ ਖਰੀਦ ਰੌਸ਼ਨੀ ਵੇਚਦਾ ਹਾਂ।
ਕਿਰਦਾਰ ਪਹਿਰਾਵੇ, ਸ਼ੌਹਰਤ ਤੇ ਦੌਲਤ ਦਾ ਮੁਹਤਾਜ ਨਹੀਂ ਹੁੰਦਾ।
ਇਸਨੂੰ ਸਿਰਜਣਾ, ਹੰਢਾਉਣਾ ਤੇ ਜਿਉਣਾ ਪੈਂਦਾ ਆ।
ਕਮੀਆਂ ਲੱਭੋਗੇ ਤਾਂ ਤੁਹਾਨੂੰ ਬੇਸ਼ੁਮਾਰ ਮਿਲ ਜਾਣਗੀਆਂ ‘
ਉਂਝ ਕਦੇ ਗੁਰੂ ਨਾਲ ਦੇਖਣਾ ਖੂਬੀਆਂ ਵੀ ਸਾਡੇ ਅੰਦਰ ਬੇਮਿਸਾਲ ਨੇ..
ਜ਼ਿੰਦਗੀ ਵੀ ਇਕ ਅਨਜਾਣ ਕਿਤਾਬ ਵਰਗੀ ਆ,
ਅਗਲੇ ਪੰਨੇ ‘ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ।
ਇੱਛਾਵਾਂ ਕਾਰਨ ਹੀ ਮਨੁੱਖ ਨੇ ਵਿਕਾਸ ਕੀਤਾ ਹੈ, ਜੇ ਇੱਛਾਵਾਂ ਨਾ ਹੁੰਦੀਆਂ ਤਾਂ ਮਨੁੱਖ ਹੁਣ ਵੀ ਗੁਫ਼ਾਵਾਂ ਵਿਚ ਹੀ ਰਹਿ ਰਿਹਾ ਹੋਣਾ ਸੀ।
ਸ਼ੁਕਰਾਨੇ ਨਾਲ ਸਦਾ ਭਰਿਆ ਰਹਿਣ ਵਾਲਾ ਬੰਦਾ,
ਕਦੇ ਕਿਸੇ ਦਾ ਅਹਿਸਾਨ ਨਹੀਂ ਭੁੱਲਾ ਸਕਦਾ।
ਸੱਚਾ ਅਮੀਰ ਉਹ ਹੈ, ਜਿਸ ਕੋਲ
ਪੈਸਾ ਖੁੱਲ੍ਹਾ ਹੋਵੇ ਪਰ ਉਹ ਸਿੱਧ,
ਆਪਣੇ ਚਰਿੱਤਰ ਕਾਰਨ ਹੋਵੇ।
ਮਨੁੱਖ ਜੋ ਕੁਝ ਵੀ ਕਰਦਾ ਹੈ,
ਉਸ ਦਾ ਪਹਿਲਾ ਪ੍ਰਭਾਵ
ਉਸ ਦੇ ਆਪਣੇ ਉਪਰ ਪੈਂਦਾ ਹੈ।
ਇਕ ਵਧੀਆ ਇਨਸਾਨ ਆਪਣੀ ਜ਼ਬਾਨ ਤੋਂ ਹੀ ਪਛਾਣਿਆ ਜਾਂਦਾ ਹੈ।
ਨਹੀਂ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ‘ਤੇ ‘ ਵੀ ਲਿਖਿਆ ਜਾਂਦੀਆਂ ਹਨ।
ਜਿਸ ਵਿਅਕਤੀ ਨੇ ਪ੍ਰਸ਼ੰਸਾ ਕਰਨੀ ਤਾਂ ਸਿੱਖੀ ਹੈ
ਪਰ ਈਰਖਾ ਕਰਨੀ ਨਹੀਂ ਸਿੱਖੀ ਉਹ ਵਿਅਕਤੀ ਬਹੁਤ ਹੀ ਖੁਸ਼ਕਿਸਮਤ ਹੈ
ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ,
ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ
ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ