ਦੁਨੀਆਂ ਵਿੱਚ ਕਿਸੇ ਤੇ ਵੀ ਹੱਦ ਤੋਂ ਵੱਧ ਨਿਰਭਰ ਨਾ ਰਹੋ
ਕਿਉਂਕਿ ਜਦੋਂ ਤੁਸੀਂ ਕਿਸੇ ਦੀ ਛਾ ਵਿਚ ਹੁੰਦੇ ਹੋ ਤਾਂ
ਤੁਹਾਨੂੰ ਆਪਣਾ ਪਰਛਾਵਾਂ ਨਜ਼ਰ ਨਹੀਂ ਆਉਂਦਾ
Ajj Da Vichar
ਕੇਵਲ ਮੁਰਦੇ ਅਤੇ ਮੂਰਖ
ਆਪਣੇ ਵਿਚਾਰ ਨਹੀਂ ਬਦਲਦੇ।
ਗੱਲ ਗੱਲ ਤੇ ਗੁੱਸਾ ਕਰਨ ਵਾਲੇ ਲੋਕ ਓਹੀ ਹੁੰਦੇ ਨੇ
ਜਿਹੜੇ ਖੁਦ ਨਾਲੋਂ ਜ਼ਿਆਦਾ ਦੂਜਿਆਂ ਦੀ ਫਿਕਰ ਕਰਦੇ ਨੇ
ਬੰਦੇ ਦੀ ਮਨੁੱਖਤਾ ਉਸ ਵੇਲੇ ਨਸ਼ਟ ਹੋ ਜਾਂਦੀ ਹੈ
ਜਦੋਂ ਉਸਨੂੰ ਦੂਜਿਆਂ ਦੇ ਦੁੱਖ ਤੇ ਹਾਸਾ ਆਉਣ ਲੱਗਦਾ ਹੈ
ਪਰੇਸ਼ਾਨੀਆਂ ਚਿੰਤਾ ਕਰਨ ਨਾਲ ਜਿਆਦਾ ,ਚੁੱਪ ਰਹਿਣ ਨਾਲ ਘੱਟ ,ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ |
ਅਤੇ ਪਰਮਾਤਮਾ ਦਾ ਸ਼ੁੱਕਰ ਕਰਨ ਨਾਲ ਇਹੋ ਪਰੇਸ਼ਾਨੀਆ ਖਤਮ ਹੋ ਜਾਂਦੀਆਂ ਹਨ | ਸੋ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ।
ਰਿਸ਼ਤੇ ਤੋੜ ਦੇਣ ਨਾਲ ਕਿੱਥੇ ਮੁਹੱਬਤ ਖਤਮ ਹੁੰਦੀ ਏ,
ਦਿਲ ਵਿੱਚ ਤਾਂ ਉਹ ਵੀ ਰਹਿੰਦੇ ਨੇ,ਜੋ ਦੁਨੀਆਂ ਛੱਡ ਦਿੰਦੇ ਨੇ
ਅਸੀਂ ਵੱਡੀ ਤੋਂ ਵੱਡੀ ਦੂਰੀ ਨੂੰ ਤਾਂ ਖ਼ਤਮ ਕਰ ਲਿਆ,
ਪਰ ਮਨਾਂ ਵਿਚਲੀ ਦੂਰੀ ਨੂੰ ਖ਼ਤਮ ਨਹੀਂ ਕਰ ਸਕੇ!
ਕਿਸੇ ਨੇ ਨੀਦੇਣਾ ਤੇਰਾ ਸਾਥ ਇੱਥੇ ਲੜਨਾ
ਵੀ ਖੁਦ ਨੂੰ ਪੈਣਾ ਤੇ ਸੰਭਲਣਾ ਵੀ ਖੁਦ ਨੂੰ
ਇਹ ਗੱਲਾਂ ਯਾਦ ਰੱਖੋ… ਮਜ਼ਬੂਤ ਰਹੋ,
ਪਰ ਆਕੜ ਵਿੱਚ ਨਹੀਂ।
ਦਿਆਲੂ ਬਣੋ, ਪਰ ਕਮਜੋਰ ਨਹੀਂ।
ਮਾਣ ਕਰੋ, ਪਰ ਹੰਕਾਰ ਨਹੀਂ।
ਨਿਮਰ ਰਹੋ, ਪਰ ਡਰਪੋਕ ਨਹੀਂ।
ਜੇਕਰ ਤੁਸੀਂ ਖੁਸ਼ਹਾਲ ਜੀਵਨ ਜਿਉਣਾ ਚਾਹੁੰਦੇ ਹੋ
ਤਾਂ ਆਪਣੇ ਆਪ ਨੂੰ ਉਦੇਸ਼ ਨਾਲ ਬੰਨੇ ਨਾ ਕਿ ਲੋਕਾਂ ਨਾਲ
ਅੱਗੇ ਵਧਣਾ ਹੈ ਤਾਂ ਫਾਲਤੂ ਲੋਕਾਂ ਨੂੰ ਸੁਣਨਾ ਬੰਦ ਕਰੋ ਕਿਉਂਕਿ
ਉਹ ਕੇਵਲ ਤੁਹਾਡੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਕਰਨਗੇ
ਚੰਗੇ ਬੰਦੇ, ਦੁੱਖਾਂ ਵਿਚੋਂ ਲੰਘ ਕੇ ਭੈੜੇ ਨਹੀਂ,
ਹੋਰ ਚੰਗੇ ਹੋ ਜਾਂਦੇ ਹਨ; ਮੁਸ਼ਕਿਲਾਂ ਨਾਲ
ਉਹ ਕੌੜੇ ਨਹੀਂ, ਮਿੱਠੇ ਬਣ ਜਾਂਦੇ ਹਨ।