ਜੇ ਤੁਹਾਡੇ ਅੰਦਰ ਨੇਕ ਵਿਚਾਰ ਹਨ ਤਾਂ ਉਹ ਤੁਹਾਡੇ
ਚਿਹਰੇ ਤੋਂ ਡਲਕਾਂ ਮਾਰਨਗੇ ਅਤੇ ਤੁਸੀਂ ਸੋਹਣੇ ਲੱਗੋਗੇ
Ajj Da Vichar
ਤੁਹਾਡਾ ਵਰਤਾਓ ਦੱਸਦਾ ਹੈ ਕਿ ਤੁਸੀਂ
ਕਿੰਨੀ ਕੁ ਅਕਲ ਦੇ ਮਾਲਿਕ ਹੋ ਤੇ
ਤੁਹਾਡਾ ਭਵਿੱਖ ਕੀ ਹੋਵੇਗਾ ।
ਕਿਸੇ ਦੀ ਬੁਰਾਈ ਨੂੰ ਖੁਸ਼ ਹੋ ਕੇ ਸੁਣਨਾ,
ਇਹ ਭੈੜੇ ਮਨੁੱਖ ਦਾ ਸਭ ਤੋਂ ਨੀਵਾਂ ਲੱਛਣ ਹੈ।
ਚਰਚਾ ਹਮੇਸ਼ਾ ਕਾਮਯਾਬੀ ਦੇ ਹੋਵੇ ਜ਼ਰੂਰੀ ਤਾਂ ਨਹੀਂ ,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ
ਇਸ ਤਰਾਂ ਦਾ ਕੋਈ ਸੁੱਖ ਨਹੀਂ ਹੈ,
ਜਿਸ ਪਿੱਛੇ ਦੁੱਖ ਨਾ ਹੋਵੇ।
ਮਜੂਦਗੀ ਤਾਂ ਤੇਰੀ ਹਰ ਜਗਾ ਹੈ, ਬਸ ਤੈਨੂੰ
ਮਹਿਸੂਸ ਕਰਨ ਦਾ ਹੁਨਰ ਕਿਸੇ ਕਿਸੇ ਕੋਲ ਹੀ ਹੈ.!!
ਵਕਤ ਤੋਂ ਪਹਿਲਾਂ ਬੋਲੇ ਗਏ ਸ਼ਬਦ,, ਵਕਤ ਤੋਂ
ਪਹਿਲਾਂ ਤੋੜੇ ਗਏ ਫਲ, ਦੋਵੇਂ ਹੀ ਵਿਅਰਥ ਹਨ.
ਸੁਪਨੇ ਉਹ ਨਹੀਂ ਜੋ ਤੁਸੀਂ – ਨੀਂਦ ਵਿਚ ਦੇਖੋ, ਸੁਪਨੇ
ਉਹ ਹਨ ਜੋ ਤੁਹਾਨੂੰ ਨੀਂਦ ਨਾ ਆਉਣ ਦੇਣ
ਡਾਕਟਰ ਏਪੀਜੇ ਅਬਦੁਲ ਕਲਾਮ
ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ, ਸਿਵਾਏ
ਉਨ੍ਹਾਂ ਦੇ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ।
ਸਫ਼ਲਤਾ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦਾ ਸਿੱਟਾ ਹੁੰਦਾ ਹੈ,
ਜੋ ਤੁਸੀਂ ਸਵੇਰੇ-ਸ਼ਾਮੀਂ ਕਰਦੇ ਰਹਿੰਦੇ ਹੋ।
ਖੁਸ਼ਹਾਲ ਜ਼ਿੰਦਗੀ ਜਿਉਣ ਲਈ ਕਿਸੇ ਬੰਦੇ ਜਾਂ ਚੀਜ਼ ਨਾਲ
ਜੁੜਨ ਦੀ ਬਜਾਇ ਆਪਣਾ ਮਕਸਦ ਤੈਅ ਕਰੋ
ਅਲਬਰਟ ਆਈਨਸਟਾਈਨ
ਜੋ ਅਸੀਂ ਦੂਜਿਆਂ ਨੂੰ ਦੇਵਾਂਗੇ
ਉਹੀ ਵਾਪਸ ਸਾਡੇ ਕੋਲ ਆਵੇਗਾ ਭਾਵੇਂ
ਉਹ ਇੱਜਤ ਹੋਵੇ, ਸਨਮਾਨ ਹੋਵੇ ਜਾਂ ਫਿਰ ਧੋਖਾ