ਪਰੇਸ਼ਾਨੀਆਂ ਉਦੋਂ ਤੱਕ ਤੁਹਾਡੇ ਨਾਲ-ਨਾਲ ਤੁਰਦੀਆਂ ਨੇ ਜਦੋਂ ਤੱਕ
ਤੁਸੀਂ ਇੱਕ ਵਾਰ ਬੈਠ ਕੇ ਇਨ੍ਹਾਂ ਦਾ ਨਿਪਟਾਰਾ ਨਹੀਂ ਕਰਦੇ ।
Ajj Da Vichar
ਨਾਮੁਮਕਿਨ’ ਦੀਆਂ ਹੱਦਾਂ ਲੱਭਣ ਦਾ ਇੱਕੋ-ਇੱਕ ਤਰੀਕਾ ਹੈ,
ਉਨ੍ਹਾਂ ਤੋਂ ਅੱਗੇ ਵੱਧ ਕੇ ‘ਨਾਮੁਮਕਿਨ’ ਕੰਮ ਕਰੋ
ਆਰਥਰ ਸੀ. ਕਲਾਰਕ
ਦੂਜੇ ਦੀਆਂ ਗਲਤੀਆਂ ਤੇ ਆਪਣੇ ਗੁਨਾਹਾਂ ਨੂੰ ਯਾਦ ਕਰ ਲੈਣਾ
ਸਾਡੀ ਇਹ ਇੱਕ ਆਦਤ ਸਾਨੂੰ ਦੇ ਇਨਸਾਨ ਬਣਾ ਕੇ ਰੱਖਦੀ ਹੈ
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ
ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ
ਜੇ ਤੁਸੀਂ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਰਾਹ ਲੱਭ ਜਾਵੇਗਾ
ਪਰ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ ਕੋਈ ਬਹਾਨਾ ਮਿਲੇਗਾ
ਜਿੰਮ ਰੌਨ
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁਝ ਸਿੱਖਣਾ ਪੈਂਦਾ ਹੈ
ਜ਼ਿੰਦਗੀ ਛੋਟੀ ਪੈ ਜਾਂਦੀ ਹੈ, ਖੁਦ ਸਬਕ ਸਿਖਦੇ ਸਿਖਦੇ
ਹਰੇਕ ਦਿਨ ਦੀ ਸ਼ੁਰੂਆਤ ਚੰਗੇ ਵਿਚਾਰ ਤੇ ਸ਼ੁਕਰਗੁਜ਼ਾਰ ਮਨ ਨਾਲ ਕਰੋ।
ਰੋਏ ਟੀ. ਬੈਨੈੱਟ
ਦਰੱਖਤ ਓਹੀ ਡਿੱਗਦੇ ਹਨ
ਜੋ ਅੰਦਰੋ ਖੋਖਲੇ ਹੁੰਦੇ ਹਨ,
ਦੋਸ਼ ਹਨੇਰੀ ਤੇ ਲੱਗ ਜਾਂਦਾ ਹੈ।
ਮੁਸੀਬਤ ਸਭ ਤੇ ਆਉਂਦੀ ਹੈ
ਕੋਈ ਬਿਖਰ ਜਾਂਦਾ ਹੈ ਤੇ
ਕੋਈ ਨਿਖਰ ਜ਼ਾਂਦਾ ਹੈ
ਸਫਲਤਾ ਦੀਆਂ ਸਾਰੀਆਂ ਕਹਾਣੀਆਂ
ਸੁਪਨੇ ਦੇਖਣ ਤੋਂ ਹੀ ਸ਼ੁਰੂ ਹੁੰਦੀਆਂ ਨੇ।
ਖ਼ੁਦ ਵਿੱਚ ਯਕੀਨ ਰੱਖੋ। ਆਪਣੀ ਯੋਗਤਾ ‘ਤੇ ਵਿਸ਼ਵਾਸ ਰੱਖੋ।
ਆਪਣੀਆਂ ਤਾਕਤਾਂ ‘ਤੇ ਜਾਇਜ਼ ਸਵੈ-ਵਿਸ਼ਵਾਸ ਰੱਖੇ ਬਗੈਰ ਤੁਸੀਂ ਸਫਲ ਤੇ ਖੁਸ਼ ਨਹੀਂ ਹੋ ਸਕਦੇ।
ਸਫ਼ਲਤਾ ਦੇ ਰਾਹ ‘ਤੇ ਤੁਸੀਂ ਹਮੇਸ਼ਾ ਅਸਫ਼ਲਤਾ ਦੇ ਕੋਲੋਂ ਹੋ ਕੇ ਲੰਘਦੇ ਹੋ
ਮਿਕੀ ਰੂਨੀ