ਕਿੰਨੀ ਅਜ਼ਾਦੀ ਦੇ ਬਾਵਜੂਦ ਵੀ ਅਸੀਂ ਆਪਣੀਆਂ ਹੱਦਾਂ ਦੇ ਵਿੱਚ ਕੈਦ ਹਾਂ
Ajj Da Vichar
ਉਹਨਾਂ ਹੱਥਾਂ ਦੀ ਸਦਾ ਇੱਜਤ ਕਰੋ ਜੋ
ਤੁਹਾਡੇ ਲਈ ਸਹਾਰਾ ਬਨਣ ਤੋਂ ਕਦੇ ਨਹੀਂ ਝਿਜਕੇ।
ਚੰਗੀਆਂ ਗੱਲਾਂ ਦੇ ਮੁਕਾਬਲੇ ਲੋਕ ਹਲਕੀਆਂ
ਗੱਲਾਂ ਨੂੰ ਵਧੇਰੇ ਦਿਲਚਸਪੀ ਨਾਲ ਸੁਣਦੇ ਹਨ।
ਜ਼ਿੰਦਗੀ ਤੋਹਫੇ ਦਿੰਦੀ ਰਹੇਗੀ ਦੁੱਖਾਂ, ਗ਼ਮਾਂ, ਹਾਸਿਆਂ,
ਅਤੇ ਹਾਦਸਿਆਂ ਦੇ, ਇਹਨਾਂ ਨੂੰ ਕਬੂਲ ਕਰਨਾ ਸਿੱਖੋ
ਨਾਕਾਮੀਆਂ ਬਾਰੇ ਚਿੰਤਾ ਨਾ ਕਰੋ,
ਉਨ੍ਹਾਂ ਮੌਕਿਆਂ ਬਾਰੇ ਚਿੰਤਾ ਕਰੋ
ਜੋ ਤੁਸੀਂ ਕੋਸ਼ਿਸ਼ ਨਾ ਕਰਨ ‘ਤੇ ਗੁਆ ਦਿੰਦੇ
ਜੈਕ ਕੈਨਫੀਲਡ
ਕਾਮਯਾਬੀ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦਾ ਜੋੜ ਹੈ ।
ਜੋ ਦਿਨ-ਰਾਤ ਕੀਤੀਆਂ ਜਾਂਦੀਆਂ ਹਨ
ਰੌਬਰਟ ਕੋਲੀਅਰ
ਆਉਣ ਵਾਲਾ ਸਮਾਂ ਅਜਿਹਾ ਹੋਣਾ ਏ ,
ਜਿਸ ਵਿੱਚ ਦੁਨੀਆਂ ਦੌਲਤ ਨੂੰ ਨਹੀਂ
ਸਰੀਰ ਦੀ ਤੂੰਦਰੁਸਤੀ ਨੂੰ ਤਰਸੇਗੀ
ਇੱਕ ਕਾਮਯਾਬ ਵਿਅਕਤੀ ਤੇ ਦੂਜਿਆਂ ਵਿੱਚ
ਫ਼ਰਕ ਤਾਕਤ ਜਾਂ ਗਿਆਨ ਦੀ ਘਾਟ ਨਹੀਂ
ਸਗੋਂ ਇੱਛਾ ਸ਼ਕਤੀ ਦੀ ਘਾਟ ਹੁੰਦੀ ਹੈ
ਵਿੰਸ ਲੋਮਬਾਰਦੀ
ਜਦੋਂ ਵੀ ਕੋਈ ਇਸਤਰੀ-ਪੁਰਸ਼ ਚੰਗੇ ਮੌਸਮ ਦੀ ਗੱਲ ਕਰਨ ਤਾਂ ਉਨ੍ਹਾਂ ਦਾ ਉਦੇਸ਼ ਕੇਵਲ ਮੌਸਮ ਵਿਚਾਰਨਾ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ
ਇੱਕ ਸਫ਼ਲ ਇਨਸਾਨ ਉਹੀ ਹੈ ਜੋ ਆਪਣੇ ‘ਤੇ ਸੁੱਟੀਆਂ
ਇੱਟਾਂ ਦੀ ਹੀ ਇੱਕ ਮਜ਼ਬੂਤ ਨੀਂਹ ਉਸਾਰ ਲਵੇ
ਆਪਣੇ ਮਨ ਦੀ ਕਿਤਾਬ ਕਿਸੇ ਅਜਿਹੇ ਵਿਅਕਤੀ ਕੋਲ ਹੀ ਖੋਲ੍ਹਣਾ ਜਿਹੜਾ ਪੜ੍ਹਨ ਦੇ ਬਾਅਦ ਤੁਹਾਨੂੰ ਸਮਝ ਸਕੇ
ਜੇਕਰ ਤੁਹਾਡਾ ਅੱਜ ਮੁਸ਼ਕਲਾਂ ਭਰਿਆ ਹੈ
ਤਾਂ ਸਮਝ ਲਵੋ ਕਿ ਪਰਮਾਤਮਾ ਤੁਹਾਡੇ ਕੱਲ
ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ |