ਯਹੂਦੀਆਂ ਦੀਆਂ ਪ੍ਰਾਪਤੀਆਂ

ਅਕਸਰ ਇਹ ਕਿਹਾ ਜਾਂਦਾ ਹੈ ਕਿ ਯਹੂਦੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਨਸਲਕੁਸ਼ੀ ਤੋਂ ਬਾਅਦ ਆਪਣੀ ਕੌਮੀਅਤ ਦੀ ਉਸਾਰੀ ਕੀਤੀ ਅਤੇ ਅੱਜ ਦੁਨੀਆਂ ਵਿੱਚ ਉਹਨਾਂ ਦਾ ਸੱਭ ਤੋਂ ਅਹਿਮ ਸਥਾਨ ਹੈ । ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀਆਂ ਨੀਤੀਆਂ ਵਿੱਚ ਵੀ ਯਹੂਦੀ ਲਾਬੀ ਭਾਰੂ ਹੈ। ਯਹੂਦੀਆਂ ਦੀਆਂ ਪ੍ਰਾਪਤੀਆਂ ਦੀਆਂ ਗੱਲਾਂ ਕਰਨ ਲੱਗ ਜਾਈਏ ਤਾਂ ਹਰਫ ਥੋੜੇ ਪੈ ਜਾਣਗੇ ਤੇ ਬਹਤੇ ਹਰਫਾਂ ਨੂੰ ਪੜਨ ਦੀ ਆਦਤ ਸਾਡੀ ਕੌਮ ਨੂੰ ੍ਹਹੈ ਨਈ ਸੋ ਆਪਾ ਗੱਲ ਕਰੀਏ ਕਿ ਯਹੂਦੀਆਂ ਦੀ ਇਕ ਨਿੱਕੀ ਜਿਹੀ ਰਸਮ ਦੀ ਜੋ ਉਹ ਆਪਣੇ ਵਿਆਹ ਸ਼ਾਦੀ ਤੇ ਕਰਦੇ ਹਨ ਇਸ ਰਸਮ ਵਿੱਚ ਲਾੜੀ ਨੂੰ ਵਿਆਹ ਵਾਲੀ ਮੁੰਦਰੀ ਪਾਉਣ ਤੋਂ ਬਾਅਦ ਲਾੜਾ ਇਕ ਕੱੱਚ ਦੇ ਗਿਲਾਸ ਨੂੰ ਆਪਣੇ ਪੈਰ ਨਾਲ ਤੋੜਦਾ ਹੈ ।
ਇਸ ਰਸਮ ਦਾ ਪਿਛੋਕੜ ਜੇਰੂਸਲਮ ਵਿੱਚ ਯਹੂਦੀਆਂ ਦੇ ਪੁਰਾਤਨ ਮੰਦਿਰ ਨਾਲ ਜੁੜਿਆ ਹੋਇਆ ਹੈ ਜਿਸਦੇ ਤੋੜੇ ਜਾਣ ਨੂੰ ਯਾਦ ਰੱਖਣ ਲਈ ਯਹੂਦੀਆਂ ਵਿੱਚ ਇਹ ਰਸਮ ਪ੍ਰਚਲਤ ਹੈ ਤਾਂ ਕਿ ਵਿਆਹ ਵਰਗੇ ਖੁਸ਼ੀਆਂ ਭਰੇ ਮਹੌਲ ਵਿੱਚ ਵੀ ਉਹ ਇਹ ਯਾਦ ਰੱਖਣ ਕਿ ਉਹਨਾਂ ਦਾ ਪਵਿੱਤਰ ਮੰਦਰ ਤੋੜਿਆ ਗਿਆ ਸੀ ਦੂਸਰੇ ਪਾਸੇ ਸਾਡੇ ਆਲੇ ਅਗਾਂਹਵੱਧੂ ਕਹੀ ਜਾਣਗੇ ਕਿ ਕੀ ਲੋੜ ਹੈ ਹਰ ਸਾਲ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਨ ਦੀ । ਖਾਸ ਤੌਰ ਤੇ ਸਾਡਾ ਪੜਿਆ ਲਿਖਿਆ ਸੋ ਕਾਲਡ ਈਲਟ ਵਰਗ ਦਾ ਇਸ ਵਿਸ਼ੇ ਬਾਰੇ ਗੱਲ ਕਰਨਾ ਵੀ ਪਿਛਾਂਹਖਿੱਚੂ ਤੇ ਕੱਟੜਵਾਦਤਾ ਸਮਝਦਾ ਹੈ । ਖੈਰ ਨਿਰਣਾ ਇਤਿਹਾਸ ਕਰੇਗਾ ਕਿ ਜਿਨਾਂ ਆਪਣੇ ਮੰਦਿਰ ਨੂੰ ਯਾਦ ਰੱਖਿਆ ਉਹਨਾਂ ਅੱਗੇ ਅੱਜ ਦੁਨੀਆਂ ਝੁੱਕਦੀ ਹੈ ਤੇ ਜਿਨਾਂ ਵਿਸਾਰ ਦਿੱਤਾ ਉਹ ਕੁੱਲ ਦੁਨੀਆਂ ਅੱਗੇ ਝੁੱਕੇ ਹੋਏ ਹਨ।

Categories General Short Stories
Tags
Share on Whatsapp