ਯਹੂਦੀਆਂ ਦਾ ਤੇ ਸਿੱਖਾਂ ਦਾ ਖੁਦਾ

ਅਸੀਂ ਪਿਛਲੇ ਅੰਕ ਵਿਚ ਜ਼ਿਕਰ ਕਰ ਆਏ ਹਾਂ ਕਿ ਅਸੀਂ ਕੁਝ ਕੁਝ ਹਾਲ ਅਨਮਤਾਂ ਦਾ ਦੱਸਾਂਗੇ ਕਿ ਉਹਨਾਂ ਵਿਚ ਉਹਨਾਂ ਦੇ ਧਾਰਮਕ ਸੇਵਕਾਂ ਨੇ ਅਨਮਤਾਂ ਵਲੋਂ ਆਈਆਂ ਹੋਈਆਂ ਰਸਮਾਂ ਨੂੰ ਕਾਬੂ ਕਰਨ ਵਿੱਚ ਯਾ ਉਡਾਉਣ ਵਿਚ ਕੀ ਕੀ ਕੰਮ ਕੀਤੇ ਸਨ। ਸਭ ਤੋਂ ਪਹਿਲੇ ਅਸੀਂ ਯਹੂਦੀਆਂ ਦੇ ਮਤ ਵਲ ਨਜ਼ਰ ਮਾਰਦੇ ਹਾਂ। ਜਿਨ੍ਹਾਂ ਸਜਣਾਂ ਨੇ ਤੌਰੇਤ Old

Testament ਪੜੀ ਹੈ, ਉਹਨਾਂ ਨੂੰ ਯਹੂਦੀਆਂ ਦੇ ਮਤ ਅਤੇ ਉਹਨਾਂ ਦੇ | ਇਤਿਹਾਸ ਦੀ ਖ਼ਬਰ ਹੈ, ਜਿਸ ਕਰਕੇ ਸਾਨੂੰ ਯਹੂਦੀਆਂ ਦਾ ਹਾਲ ਲਿਖਣ

ਦੀ ਲੋੜ ਨਹੀਂ, ਅਸੀਂ ਸਿਰਫ਼ ਇਤਨਾ ਹੀ ਦੱਸਦੇ ਹਾਂ ਕਿ ਜਿਨ੍ਹਾਂ ਕਿਤਾਬਾਂ ਨੂੰ ਹਜ਼ਰਤ ਮੁਸਾ ਦੀਆਂ ਲਿਖੀਆਂ ਹੋਈਆਂ ਮੰਨਿਆ ਜਾਂਦਾ ਹੈ, ਅਜ ਕਲ ਦੇ ਨਾਵਾਂ ਨੇ ਸਾਬਤ ਕੀਤਾ ਹੈ ਕਿ ਉਹਨਾਂ ਨੂੰ ਹਜ਼ਰਤ ਮੁਸਾ ਨੇ ਨਹੀਂ ਲਿਖਿਆ, ਸਗੋਂ ਇਹ ਕਿਤਾਬਾਂ ਹਜ਼ਰਤ ਮੁਸਾ ਦੀ ਮੌਤ ਤੋਂ ਬਹੁਤ ਸਮਾਂ ਪਿਛੋਂ ਲਿਖੀਆਂ ਗਈਆਂ ਹਨ। ਪਰ ਨਾਲ ਹੀ ਇਹ ਬਾਤ ਬੀ ਹੈ ਕਿ ਇਨ੍ਹਾਂ ਕਿਤਾਬਾਂ ਦੇ ਮੁਸੰਨ ਯਾ ਮੁਹੰਸਫ਼ਾਂ ਨੂੰ ਪੁਰਾਣੇ ਦੋ ਮਤਾਂ ਦੀਆਂ ਕਿਤਾਬਾਂ ਮਿਲ ਗਈਆਂ ਸਨ, ਜਿਨ੍ਹਾਂ ਵਿਚੋਂ ਇਕ ਵਿਚ ਤਾਂ ਖ਼ੁਦਾ ਦਾ ਨਾਮ Elohim ਅਰਥਾਤ ਸ਼ਕਤੀਮਾਨ ਅਥਵਾ Mighty ਸੀ ਅਤੇ ਦੂਜੇ ਵਿਚ ਉਸ ਦਾ ਨਾਮ Jehova ਅਥਵਾ Yohoah ਅਰਥਾਤ Lord ਅਥਵਾ ਸੁਆਮੀ ਸੀ। ਇਨ੍ਹਾਂ ਦੋਹਾਂ ਮਤਾਂ ਅਰਥਾਤ Elohistic ਅਤੇ Jehovistic ਮਤਾਂ ਦੇ ਸਿਵਾਏ ਇਕ ਹੋਰ ਮਿਲਗੋਭਾ ਮਤ ਦੀਆਂ ਕਿਤਾਬਾਂ ਵੀ ਮਿਲ ਗਈਆਂ ਸਨ ਕਿ ਜਿਨ੍ਹਾਂ ਵਿਚ ਹਰ ਦੋ ਨਾਮ ਖੁਦਾ ਦੇ ਇਕੋ ਜਗਾ ਲਏ ਜਾਂਦੇ ਸਨ। ਸੋ ਇਨ੍ਹਾਂ ਕਿਤਾਬਾਂ ਨੂੰ ਅੱਗੋ ਰਖਕੇ ਹਜ਼ਰਤ ਮੁਸਾ ਦੇ ਨਾਮ ਪਰ ਮਸ਼ਹੂਰ ਹੋਈਆਂ ਕਿਤਾਬਾਂ ਦੇ ਮੁਸੰਨਫ਼ ਯਾ ਮੁਸੰਨਫ਼ਾਂ ਨੇ ਇਨ੍ਹਾਂ ਨੂੰ ਤਿਆਰ ਕੀਤਾ ਸੀ। ਇਸ ਤੋਂ ਪਾਠਕ ਜਾਣ ਸਕਦੇ ਹਨ ਕਿ ਯਹੂਦੀਆਂ ਨੇ ਪਰਮਾਤਮਾ ਦੀਆਂ ਸਿਫ਼ਤਾਂ ਵਿਚੋਂ ਮੁਕੱਦਸ ਸਿਫ਼ਤਾਂ ਦੋ ਮੰਨੀਆਂ ਹਨ। 

ਅਰਥਾਤ ਉਹਨਾਂ ਦਾ ਖ਼ੁਦਾ ਉਹਨਾਂ ਦਾ ਸੁਆਮੀ ਸੀ ਅਤੇ ਸ਼ਕਤੀਮਾਨ

ਸੀ। ਯਾ ਐਉਂ ਕਹੋ ਕਿ ਯਹੂਦੀਆਂ ਦਾ ਖੁਦਾ ਸ਼ਕਤੀਮਾਨ ਸੁਆਮੀਂ ਸੀ, | ਪਰ ਇਸ ਤੋਂ ਇਹ ਨਹੀਂ ਮੰਨਣਾ ਚਾਹੀਏ ਕਿ ਯਹੂਦੀ ਅਕਾਲ ਪੁਰਖ

ਦੀ ਏਕਤਾ ਦੇ ਕਾਇਲ ਸਨ, ਕਿਉਂਕਿ ਓਹ ਮੰਨਦੇ ਸਨ ਕਿ ਯਹੂਦੀਆਂ । ਤੋਂ ਛੁੱਟ ਹੋਰ ਹੋਰ ਕੌਮਾਂ ਦੇ ਖੁਦਾ ਉਹਨਾਂ ਦੇ ਖ਼ੁਦਾ ਪਾਸੋਂ ਅੱਡ ਅੱਡ ਸਨ। ਪਰ ਓਹ ਆਪਣੇ ਖ਼ੁਦਾ ਪਰ ਐਸਾ ਪੱਕਾ ਭਰੋਸਾ ਰਖਦੇ ਸਨ ਕਿ ਦੂਜੀਆਂ ਕੌਮਾਂ ਦੇ ਅੱਡ ਅੱਡ ਖ਼ੁਦਾ ਮੰਨਦੇ ਹੋਏ ਬੀ ਓਹ ਆਪਣੇ ਖ਼ੁਦਾ ਨੂੰ ਹੋਰਨਾਂ ਕੌਮਾਂ ਦੇ ਖੂਦਾਵਾਂ ਨਾਲੋਂ ਬਲਵਾਨ ਸਮਝਣ ਲਗ ਗਏ ਸਨ। ਅਰਥਾਤ Mighty ਸ਼ਕਤੀਮਾਨ ਤੋਂ Almighty ਸਰਬ ਸ਼ਕਤੀਮਾਨ ਦੀ ਸਿਫ਼ਤ ਦੇ ਗਿਆਤਾ ਹੋ ਗਏ ਸਨ। ਜਿਸ ਕਰਕੇ ਕਈ ਲੋਕ ਹੁਣ ਇਹ ਆਖਣ ਲਗ ਪਏ ਹਨ ਕਿ ਯਹੂਦੀਆਂ, ਈਸਾਈਆਂ ਅਤੇ ਮੁਸਲਮਾਨਾਂ ਦੇ ਮਤਾਂ ਵਿਚ ਅਕਾਲ ਪੁਰਖ ਦੀ ਏਕਤਾ ਦਾ ਗਿਆਨ ਹਜ਼ਰਤ ਇਬਾਹੀਮ ਤੋਂ ਚਲਿਆ ਹੈ।

ਇਸ ਲੇਖ ਵਿਚ ਸਾਡਾ ਇਹ ਮਤਲਬ ਨਹੀਂ ਕਿ ਅਸੀਂ ਇਸ ਬਾਤ ਦੀ ਖੋਜ ਕਰੀਏ ਕਿ ਇਹ ਦਾਵਾ ਕਿਥੋਂ ਤਕ ਠੀਕ ਹੈ, ਪਰ ਅਸੀਂ ਜਦ ਇਸ ਸ਼ਕਤੀਮਾਨ ਸੁਆਮੀਂ ਦੀ ਸਿਫ਼ਤ ਨੂੰ “ੴ ਸਤਿਨਾਮ | ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ | ਗੁਰਸਾਦਿ ਗੁਰ ਮੰਡ ਦੀ ਇਕ ਪੁਰਖੁ ਪਦ ਵਾਲੀ ਸਿਫ਼ਤ ਨਾਲ ਮੁਕਾਬਲਾ ਕਰਦੇ ਹਾਂ ਤਾਂ ਜੋ ਗਿਆਨ ਕਿ ਅਕਾਲ ਪੁਰਖ ਦਾ ਯਹੂਦੀਆਂ ਨੂੰ ਸੀ ਉਸ ਗਿਆਨ ਤੋਂ, ਜੋ ਗਿਆਨ ਅਕਾਲ ਪੁਰਖ ਦਾ ਸਿਖਾਂ ਨੂੰ ਹੈ, ਵਧੀਕ ਪਾਉਂਦੇ ਹਾਂ, ਕਿਉਂਕਿ ਪੁਰਖ ਦੇ ਅਰਥ ਬAlmighty Lord ਰਬ ਸ਼ਕਤੀਮਾਨ ਸੁਆਮੀ ਹੈ, ਪਰ ਇਸ ਪੁਰਖੁ’ ਪਦ ਵਿਚ ਕਈ ਹੋਰ ਗੁਣ ਬੀ ਹਨ ਜੋ ਸਰਬ ਸ਼ਕਤੀਮਾਨ ਸੁਆਮੀ ਵਿਚ ਨਹੀਂ ਹੋ ਸਕਦੇ। ਅਰਥਾਤ ਪੁਰਖ ਭਾਵੇਂ ਆਪਣੀ ਨਾਰ ਦਾ ਸੁਆਮੀ ਬੀ ਹੈ ਪਰ ਉਹ ਆਪਣੀ ਨਾਰ ਨਾਲ ਪਿਆਰ ਕਰਨ ਵਾਲਾ ਬੀ ਹੁੰਦਾ ਹੈ, ਜਿਸ ਕਰਕੇ, ਜਿਸ ਤਰ੍ਹਾਂ ਪਰ ਯਹੂਦੀ ਕੌਮ ਨੂੰ ਉਹਨਾਂ ਦਾ ਖ਼ੁਦਾ ਹਰ ਵੇਲੇ ਡਰਾਉਂਦਾ ਰਹਿੰਦਾ ਸੀ ਕਿ ਦੇਖੋ ਮੇਰੇ ਬੰਦਿਓ ਜੇ ਤੁਸਾਂ ਮੇਰਾ ਹੁਕਮ ਨਾ ਮੰਨਿਆ ਤਾਂ ਮੈਂ ਤੁਹਾਨੂੰ ਐਹ ਸਜ਼ਾ ਦੇਵਾਂਗਾ, ਔਹ ਦੰਡ ਦੇਵਾਂਗਾ, ਬਲਕਿ ਯਹੂਦੀਆਂ ਦਾ ਖ਼ੁਦਾ ਉਹਨਾਂ ਪਰ ਐਨਾ ਗੁੱਸੇ ਹੋ ਜਾਇਆ ਕਰਦਾ ਸੀ ਕਿ ਆਪਣੇ ਜਾਮੇ ਵਿਚ ਨਹੀਂ  ਸੀ ਸਮਾਉਂਦਾ। ਪਰ ਸਿਖਾਂ ਵਿਚ ਵਾਹਿਗੁਰੂ ਅਕਾਲ ਪੁਰਖ ਬਾਰੇ ਕਦੀ ਇਸ ਤਰ੍ਹਾਂ ਦਾ ਖ਼ਿਆਲ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਪੁਰਖੁ ਪਦ ਦੀ ਸਿਫ਼ਤ ਵਿਚ ਜੋ ‘ਪਿਆਰ ਦਾ ਹੋਣਾ ਜ਼ਰੂਰੀ ਹੈ, ਉਹ ਕਦੀ ਸਿਖਾਂ ਨੂੰ ਡਰਾਉਣ ਵਾਲਾ ਖ਼ੁਦਾ ਅਕਾਲ ਪੁਰਖ ਨੂੰ ਨਹੀਂ ਬਣਾ ਸਕਦਾ, ਸਗੋਂ ਜਿਸ ਤਰ੍ਹਾਂ ਪਿਆਰੈ ਕਰਨ ਵਾਲਾ ਖ਼ਾਵੰਦ ਆਪਣੀ ਭੁੱਲੀ ਹੋਈ ਨਾਰ ਨੂੰ ਇਹ ਕਿਹਾ ਕਰਦਾ ਹੈ ਕਿ ਮੈਂ ਤੇਰੇ ਵਾਸਤੇ ਸਭ ਤਰ੍ਹਾਂ ਦੇ ਸੁਖ ਦੇਣ ਨੂੰ ਤਿਆਰ ਹਾਂ ਪਰ ਤੇਰੀਆਂ ਭੁੱਲਾਂ (ਕੁਕਰਮ ਤੈਨੂੰ ਦੁੱਖਾਂ ਵਲ ਲੈ ਜਾਣਗੀਆਂ।

ਅਰਥਾਤ ਮੈਥੋਂ ਤੈਨੂੰ ਜਦ ਆਨੰਦ ਦੀ ਪ੍ਰਾਪਤੀ ਨਾ ਹੋਵੇਗੀ ਤਾਂ ਤੈਨੂੰ ਇਸ ਥੋੜ ਦਾ ਦੁਖ ਸੁਤੇ ਹੀ ਮਿਲੇਗਾ, ਇਸ ਵਾਸਤੇ ਹੇ ਪਤਨੀ ਤੂੰ ਸੁਪਤਨੀ ਹੋਕੇ ਰਹੁ ਆਪਣੀਆਂ ਭੁੱਲਾਂ ਨਾਲ ਕੁਪਤਨੀ ਨਾ ਬਣ। ਉਸੇ ਤਰ੍ਹਾਂ ਅਕਾਲ ਪੁਰਖ ਸਾਨੂੰ ਹਰ ਵੇਲੇ ਸੁਖ ਦੇਣ ਨੂੰ ਤਿਆਰ ਹੈ। ਯਹੂਦੀਆਂ ਵਿਚ ਤਾਂ ਖ਼ੁਦਾ ਦੀ ਮਰਜੀ ਪਰ ਨਾ ਚੱਲਣ ਦੇ ਕਾਰਨ ਖੁਦਾ ਨੂੰ ਯਹੂਦੀਆਂ ਨੂੰ ਸਜ਼ਾ ਦੇਣੀ ਪੈਂਦੀ ਸੀ, ਪਰ ਸਿੱਖਾਂ ਵਿਚ ਭੁੱਲਾਂ ਯਾ ਕਰਮਾਂ ਦੇ ਕਾਰਨ | ਅਕਾਲ ਪੁਰਖ ਨੂੰ ਸਾਨੂੰ ਸਜ਼ਾ ਦੇਣੀ ਨਹੀਂ ਪੈਂਦੀ, ਸਗੋਂ ਅਕਾਲ ਪੁਰਖ ਦੇ ਪ੍ਰੇਮ ਅਥਵਾ ਆਨੰਦ ਦਾ ਵਿਛੋੜਾ ਹੀ ਖ਼ੁਦ ਬਖ਼ੁਦ ਮਿਲ ਜਾਂਦਾ ਹੈ, | ਜਿਸ ਕਰਕੇ ਦੁੱਖ ਮਿਲਦੇ ਹਨ। ਐਸੀ ਹਾਲਤ ਵਿਚ ਸਿੱਖਾਂ ਵਿਚ ਖ਼ੁਦਾ ਨੂੰ ਆਪਣਾ ਕਹਿਰ ਦੱਸਣਾ ਨਹੀਂ ਪੈਂਦਾ। ਸਾਡੇ ਭੈੜੇ ਕਰਮ ਹੀ ਉਸ ਦੀ ਕਿਰਪਾ ਨੂੰ ਸਾਥੋਂ ਜੁਦਾ ਰਖਦੇ ਹਨ ਜਿਸ ਵਿਚ ਆਪਣੇ ਦੁੱਖਾਂ ਦਾ ਕਾਰਨ ਅਸੀਂ ਆਪ ਹੁੰਦੇ ਹਾਂ। ਇਨ੍ਹਾਂ ਬਰੀਕੀਆਂ ਨੂੰ ਜਦ ਵਿਚਾਰਿਆ ਜਾਵੇ ਤਾਂ ਯਹੂਦੀਆਂ ਨੂੰ ਤਾਂ ਆਪਣੇ ਖੁਦਾ ਤੋਂ ਡਰਦੇ ਹੋਏ ਕੁਰਬਾਨੀਆਂ ਦੇਣੀਆਂ ਪੈਂਦੀਆਂ ਸਨ ਪਰ ਸਾਨੂੰ ਐਸਾ ਨਹੀਂ ਕਰਨਾ ਪੈਂਦਾ, ਜਿਸ ਕਰਕੇ ਯਹੂਦੀਆਂ ਨੂੰ ਤਾਂ ਕੁਰਬਾਨੀ ਦੀ ਰਸਮ, ਜੋ ਪੁਰਾਣੇ ਸਮੇਂ ਵਿਚ ਸਾਰੀ ਦੁਨੀਆਂ ਵਿਚ ਮੁੱਰਵਜ ਸੀ ਅੱਜ ਤਕ ਬਹਾਲ ਰੱਖਣੀ ਪਈ ਹੈ, ਪਰ ਸਿਖ ਇਸ ਰਸਮ ਨੂੰ ਛੱਡ ਬੈਠੇ ਹਨ।

Likes:
Views:
5
Article Tags:
Article Categories:
Religious

Leave a Reply

Your email address will not be published. Required fields are marked *

five + 17 =