ਤਾਓ – ਪ੍ਰਮਾਤਮਾ

ਜਿਸ ਮਨੁੱਖ ਵਿੱਚ ਤਾਓ ( ਪ੍ਰਮਾਤਮਾ ) ਨਿਰਵਿਘਨ ਹੋ ਕੇ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਮਨੁੱਖ ਆਪਣੇ ਕਰਮਾਂ ਨਾਲ ਹੋਰਾਂ ਦਾ ਨੁਕਸਾਨ ਨਹੀਂ ਕਰਦਾ। ਇਸ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਨੇਕ ਜਾਂ ਰਹਿਮ ਦਿਲ ਨਹੀਂ ਸਮਝਦਾ।

ਜਿਸ ਮਨੁੱਖ ਵਿੱਚ ਤਾਓ ਬੇਰੋਕ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਆਪਣੇ ਹਿੱਤਾਂ ਦੀ ਪਰਵਾਹ ਨਹੀ ਕਰਦਾ।ਪਰ ਉਹ ਉਨ੍ਹਾਂ ਲੋਕਾਂ ਨੂੰ ਨਫਰਤ ਵੀ ਨਹੀਂ ਕਰਦਾ ਜਿਹੜੇ ਆਪਣੇ ਹਿੱਤਾਂ ਦੀ ਪਰਵਾਹ ਕਰਦੇ ਹਨ।

ਉਹ ਪੈਸਾ ਬਣਾਉਣ ਲਈ ਬੇਲੋੜਾ ਸੰਘਰਸ਼ ਨਹੀਂ ਕਰਦਾ ਪਰ ਗਰੀਬੀ ਨੂੰ ਨੇਕੀ ਵਜੋਂ ਪੇਸ਼ ਵੀ ਨਹੀਂ ਕਰਦਾ।

ਉਹ ਆਪਣੇ ਰਾਹ ਤੁਰਿਆ ਜਾਂਦਾ ਹੈ ਤੇ ਆਪਣੇ ਸਫਰ ਲਈ ਹੋਰਾਂ ਤੇ ਨਿਰਭਰ ਨਹੀਂ ਕਰਦਾ। ਪਰ ਉਹ ਇੱਕਲੇ ਤੁਰੇ ਜਾਣ ਦਾ ਮਾਣ ਵੀ ਨਹੀਂ ਕਰਦਾ।ਭਾਵੇਂ ਉਹ ਖੁਦ ਭੀੜ ਦੇ ਮਗਰ ਨਹੀਂ ਚਲਦਾ, ਫਿਰ ਵੀ ਉਹ ਭੀੜ ਦੇ ਮਗਰ ਚੱਲਣ ਵਾਲਿਆਂ ਨੂੰ ਉਲਾਂਭੇ ਵੀ ਨਹੀਂ ਦਿੰਦਾ।

Sewak Brar ਜੀ ਦੀ ਫੇਸਬੁੱਕ ਵਾਲ ਤੋਂ

  • ਲੇਖਕ: ਚੀਨੀ ਸੰਤ ਲਾਓਤਸੂ 
  • ਪੁਸਤਕ: ਤਾਓ ਤੈ ਚਿੰਗ ਚੋ
Share on Whatsapp