ਧਰਮਸ਼ਾਲਾ ਤੋਂ ਪਹਿਲਾਂ ਨਾਭੇ ਤੇ ਫੇਰ ਮੇਰੀ ਬਦਲੀ ਪਟਿਆਲੇ ਦੀ ਹੋ ਗਈ। ਉਹੀ ਪੁਰਾਣਾ ਮਹਿੰਦਰਾ ਕਾਲਜ, ਉਹੀ ਪੁਰਾਣੇ ਪ੍ਰੋਫੈਸਰ ਤੇ ਉਹੀ ਪੰਜਾਬੀ ਵਿਭਾਗ ਦੇ ਹੈਡ ਪ੍ਰੋ. ਪ੍ਰੀਤਮ ਸਿੰਘ। ਮੇਰੇ ਜਿੱਡੇ-ਜਿੱਡੇ ਹੀ ਹਰਬੰਸ ਬਰਾੜ, ਗੁਰਬਖਸ਼ ਸੋਚ, ਨਵਤੇਜ ਭਾਰਤੀ ਵਰਗੇ ਸਿਆਣੇ ਐਮ. ਏ. ਦੇ ਵਿਦਿਆਰਥੀ। ਬੜੀਆਂ ਚੰਗੀਆਂ ਸੁਰਿੰਦਰ, ਸ਼ਰਨਜੀਤ ਤੇ ਸੁਰਜੀਤ ਬੈਂਸ ਵਰਗੀਆਂ ਕੁੜੀਆਂ। ਪੜ੍ਹਦੇ-ਪੜ੍ਹਾਂਦੇ ਵੀ ਰਹਿਣਾ, ਗੱਪਾਂ ਵੀ ਮਾਰਨੀਆਂ, ਇੱਕ-ਦੂਜੇ ਨੂੰ ਮਜ਼ਾਕ ਵੀ ਕਰਨੇ ਤੇ ਚਾਹਾਂ…