ਸੁੰਨੇ ਖੂਹ ਤੋਂ ਸੰਦਲੀ ਜੂਹ ਤੱਕ

by Bachiter

ਛਾਪਿਆਂਵਾਲੀ ਕਾਲਜ ਸਮੇਂ ਦੇ ਬੇਲੀਆਂ ਦੀ ਜੁੰਡਲੀ ਦਾ ਅਭੁੱਲ ਆੜੀ ਭਰਪੂਰ ਕਈ ਸਾਲਾਂ ਬਾਅਦ ਮੈਨੂੰ ਕੋਰੋਨਾ ਦੇ ਲੌਕਡਾਊਨ ਦਰਮਿਆਨ ਰਾਸ਼ਨ ਵੰਡਣ ਸਮੇਂ ਮਿਲਿਆ। ਕਿੰਨਾ ਬਦਲ ਚੁੱਕਾ ਸੀ ਉਹ; ਛਾਪਿਆਂਵਾਲੀ ਕਾਲਜ ਦੇ ਸਮੇਂ ਹੋਸਟਲ ਆਲ਼ਾ ਜਗਾੜੀ ਭਰਪੂਰ ਹੁਣ ਇਕ ਵਾਤਵਰਨ ਪ੍ਰੇਮੀ ਤੇ ਸਮਾਜਿਕ ਕਾਰਕੁੰਨ ਸੀ। ਅੰਨ੍ਹੇਵਾਹ ਭਟਕਣ ਵਾਲ਼ਾ ਭਰਪੂਰ ਹੁਣ ਟਾਈਮ ਦਾ ਏਨਾ ਪਾਬੰਦ ਕਿ ਪਟਿਆਲੇ ਤੋਂ ਚੱਲ ਕੇ ਸਾਡੇ ਕੋਲ ਰੋਟੀ ਵੇਲੇ ਈ ਆ ਵੱਜਦਾ। ਮੈਂ ਇੱਛਾ ਜ਼ਾਹਰ ਕੀਤੀ ਕਿ ਭਰਪੂਰ ਸਾਡੇ ਪਿੰਡ ਵੀ ਥੋੜ੍ਹੀ ‘ਭੂਰ’ ਪਾ ਦੇ ਯਾਰ; ਅੱਗਿਓਂ ਝੱਟ ਕਹਿੰਦਾ – ”ਬਾਈ ! ਆਪਾਂ ਥੋਡੇ ਪਿੰਡ ਬੂਟੇ ਲੌਨੇ ਆਂ ਯਾਰ।” ਬੱਸ ਦੋ ਕੂ ਹਫਤਿਆਂ ‘ਚ ਸਾਰਾ ਪ੍ਰੋਜੈਕਟ ਡੰਨ ਕਰਕੇ ਭਰਪੂਰ ਆਹਲਾ ਦਰਜੇ ਦੇ 1000 ਕੂ ਬੂਟੇ ਲੈ ਕੇ ਪਿੰਡ ਆ ਵੱਜਾ। ਭਰਪੂਰ ਦੇ ਸਾਥ ਸਦਕਾ ਸਾਡੇ ਮੁੰਡਿਆਂ ਨੇ ਸਟੇਡੀਅਮ ‘ਚ ‘ਭਰਪੂਰ’ ਹਰਿਆਲੀ ਦਾ ਮੁੱਢ ਬੰਨ੍ਹ ਦਿੱਤਾ। ਰਾਊਂਡਗਲਾਸ ਫਾਊਂਡੇਸ਼ਨ ਭਰਪੂਰ ਦੀ ਜਿੰਦ-ਜਾਨ ਹੈ, ਏਨਾ ਵੱਡਾ ਨਸ਼ੇੜੀ ਏਨਾ ਵੱਡਾ ਜਨੂੰਨੀ ਬਣ ਗਿਆ ਕਿ ਰੋਟੀ ਖਾਂਦਿਆਂ ਵੀ ਆਪਣੇ ਕਾਰਜ ਦੀਆਂ ਗੱਲਾਂ। ਅੱਜ ਯੂ-ਟਿਊਬ ‘ਤੇ ਉਹਦੀ ਫਾਊਂਡੇਸ਼ਨ ਵੱਲੋਂ ਬਣਾਈ ਉਹਦੀ ਜ਼ਿੰਦਗੀ ਦੀ ਗਾਥਾ ‘ਤੇ ਅਧਾਰਤ ਇਹ ਦਸਤਾਵੇਜ਼ੀ ਵੀਡੀਓ ਵੇਖੀ ਤਾਂ ਮੱਲੋ-ਮੱਲੀ ਮੂੰਹੋਂ ਨਿਕਲਿਆ -ਭਰਪੂਰ ! ਤੇਰਾ ਸਫ਼ਰ ਵੀ ਭਰਪੂਰ- ‘ਸੁੰਨੇ ਖੂਹ’ ਤੋਂ ‘ਸੰਦਲੀ ਜੂਹ’ ਤੱਕ !!!!!

You may also like