ਬਿਰਧ ਆਸ਼ਰਮ

by admin

ਥੋੜ੍ਹੇ ਦਿਨ ਹੋ ਗਏ ਮੈਂ ਬਾਈਕ ਤੇ ਘਰ ਆ ਰਿਹਾ ਸੀ ਆਉਂਦੇ ਆਉਂਦੇ ਬਾਰਿਸ਼ ਹੋਣ ਲੱਗ ਗਈ ਇੱਕ ਦਮ, ਬਾਰਿਸ਼ ਤੇਜ ਹੋ ਗਈ ਆਸੇ ਪਾਸੇ ਕੋਈ ਕੋਈ ਘਰ ਸੀ। ਮੈਂ ਬਾਈਕ ਰੋਕ ਲਈ ਇੱਕ ਬਿਲਡਿੰਗ ਦੇ ਕੋਲ ਗੇਟ ਕੋਲ ਗਿਆ । ਬਾਈਕ ਦਾ ਖੜਕਾ ਹੋਇਆ ਜਦ ਮੈਂ ਬਾਈਕ ਰੋਕੀ ਅੰਦਰੋਂ ਅਵਾਜ ਭਾਈ ਕੌਣ ਆ ਗੇਟ ਖੋਲ੍ਹਿਆ ਛਤਰੀ ਲੈਕੇ ਇੱਕ ਬਜੁਰਗ ਬੰਦਾ ਆਇਆ ਮੈਨੂੰ ਕਹਿੰਦਾ ਆਜਾ ਪੁੱਤ ਅੰਦਰ ਆਜਾ ਐਥੇ ਭਿੱਜ ਜਾਣਾ ਤੂੰ, ਮੈਂ ਪਹਿਲਾ ਹੀ ਵੈਸੇ ਭਿੱਜ ਗਿਆ ਸੀ । ਚੱਲੋ ਜੀ ਮੈਂ ਅੰਦਰ ਗਿਅਾ ਸਾਈਡ ਤੇ ਇਕ ਛੋਟਾ ਜੇਹਾ ਸ਼ੈਡ ਜਾ ਪਿਆ ਸੀ ਮੈਂ ਉੱਥੇ ਜਾ ਖੜ ਗਿਆ ਨਾਲ ਹੀ ਛੋਟੀ ਜਿਹੀ ਕੰਧ ਸੀ ਦੋ ਹਿਸੇ ਜੇ ਬਣਾਈ ਹੋਏ ਸੀ ਜਦ ਮੈਂ ਖੜਾ ਕੰਧ ਦੇ ਨਾਲ ਹੀ ਬੇਬੇ ਬੈਠੀ ਸੀ ਐਨਕ ਲੱਗੀ ਸੀ ਡੰਡਿਆਂ ਤੇ ਲੀਰਾਂ ਬੰਨਣੀਆਂ ਹੋਇਆਂ ਸੀ ।

ਖੜੀ ਹੋ ਕੇ ਮੇਰੇ ਕੋਲ ਆਈ ਘੱਟ ਦਿੱਖਦਾ ਸੀ ਬਿਚਾਰੀ ਨੂੰ ਐਨਕ ਦਾ ਇੱਕ ਸ਼ੀਸ਼ਾ ਟੁੱਟਿਆ ਹੋਇਆ ਸੀ ਐਸੇ ਲਈ ਅੱਖਾਂ ਨਾਲ ਮੇਰੀ ਪਹਿਚਾਣ ਨਾ ਕਰ ਪਾਈ ਤੇ ਮੇਰੇ ਕਪੜਿਆਂ ਤੇ ਹੱਥ ਫੇਰਨ ਲੱਗ ਗਈ ਤੇ ਮੂੰਹ ਤਕ ਆ ਗਈ ਮੈਂ ਬੋਲਿਆ ਨੀ ਅੱਖਾਂ ਬੰਦ ਕਰ ਲਈਆਂ ਮੈਂ, ਕਿਉਂਕਿ ਬੇਬੇ ਦੇ ਹੱਥ ਮੇਰੇ ਮੂੰਹ,ਸਿਰ, ਮੋਢੇ, ਵਾਲਾਂ ਵਿੱਚ ਫਿਰ ਰਹੇ ਸੀ।<

ਬੇਬੇ ਦੇ ਹੱਥ ਕੰਬਣੇ ਸ਼ੁਰੂ ਹੋ ਗਏੇ ਅੱਖਾਂ ਵਿੱਚੋਂ ਅੱਥਰੂਆਂ ਦੀ ਲਾਈਨ ਨੀ ਟੁੱਟ ਰਹੀ ਸੀ ਘੁੱਟ ਕੇੇ ਜੱਫੀ ਪਾਈ ਛਾਤੀ ਨਾਲ ਲੱਗ ਕੇ, ਅਾ ਗਿਆ ਪੁੱਤ ਤੂੰ ਮੈਨੂੰ ਲੈਣ ਮੈਨੂੰ ਪਤਾ ਸੀ ਤੂੰ ਆਵੇਂਗਾ “ਪੁੱਤ ਮੇਰਾ ਐਥੇ ਜੀ ਨੀ ਲਗਿਆ ਤੇਰੇ ਬਿਨਾਂ”। ਤੂੰ ਇਕ ਮਿੰਟ ਰੁਕ ਤੈਨੂੰ ਭੁੱਖ ਲਗੀ ਹੋਣੀ ਹਨਾਂ ਮੈਂ ਤੇਰੇ ਲਈ ਖਾਣ ਨੂੰ ਲੈਕੇ ਆਉਣੀ ਆਂ। ਆ ਲੈ ਪੁੱਤ ਤੂੰ ਅੰਗੂਰ ਖਾ ਸਾਨੂੰ ਐਥੇ ਮਿਲਦੇ ਨੇ ਪਰ ਮੈਂ ਚੋਰੀ ਚੋਰੀ ਬਚਾ ਕੇੇ ਰੱਖ ਲੈਣੀ ਆ ਮੈਨੂੰ ਪਤਾ ਜਦੋਂ ਮੇਰਾ ਪੁੱਤ ਆਵੇਗਾ । ਓਹਨੂੰ ਭੁੱਖ ਲੱਗੀ ਹੋਣੀ ਆ, ਲੈ ਤੂੰ ਆ ਸੇਬ ਖਾ, ਖਾ ਲੈ ਪੁੱਤ ਇਹ ਤੇਰੇ ਲਈ ਹੀ ਨੇ ਤੇਰੇ ਲਈ ਹੀ ਬਚਾ ਕੇੇ ਰੱਖੇ ਮੈਂ, ਚੱਲ ਮੈਂ ਖਵਾਉਣੀਆਂ, ਲੈ ਮੂੰਹ ਖੋਲ ਰੋ ਕਿਉਂ ਰਿਹਾਂ ਤੂੰ ਸਿਆਣਾ ਪੁੱਤ ਆ ਮੇਰਾ ਰੋਂਦੇ ਨੀ ਹੁੰਦੇ, ਬੇਇਆਂ ਨਾਲ ਪਾਟੀਆਂ ਉਂਗਲਾ ਬੇਬੇ ਦੀਆਂ ਮੇਰੇ ਹੰਝੂ ਸਾਫ ਕਰ ਰਹੀਆਂ, “ਬੇਬੇ” ਚੱਲ ਆਪਾਂ ਘਰ ਚਲਾਂਗੇ ਹੁਣ ਮੈਨੂੰ ਪਤਾ ਤੇਰਾ ਜੀ ਨੀ ਲਗਦਾ ਹੋਣਾ ਮੇਰੇ ਬਿਨਾ ।

ਮੇਰਾ ਪੋਤਾ ਵੱਡਾ ਹੋ ਗਿਆ ਹੋਣਾ ਕਿ ਨਾਮ ਰੱਖਿਆ ਉਹਦਾ, ਨੂੰਹ ਠੀਕਾ ਮੇਰੀ ਤੇਰਾ ਖਿਆਲ ਤਾਂ ਰੱਖਦੀ ਨਾ? ਓਹਨਾਂ ਨੂੰ ਕਿਉਂ ਨੀ ਲੈਕੇ ਆਇਆ ਨਾਲ? ਓਏ ਪਾਗ਼ਲ ਤੂੰ ਫਿਰ ਰੋਣ ਲੱਗ ਗਿਆ। ਨਹੀਂ ਬੇਬੇ ਮੈਂ ਰੋ ਨੀ ਰਿਹਾ ਉਹ ਬਾਰਿਸ਼ ਨਾਲ ਵਾਲ ਗਿੱਲੇ ਹੋ ਗਏ ਨਾ ਉਹ ਪਾਣੀ ਡਿਗ ਰਿਹਾ।

ਕੋਈ ਵੀ ਮਾਂ ਆਪਣੇ ਪੁੱਤ ਨੂੰ ਰੋਂਦਾ ਨੀ ਦੇਖ ਸਕਦੀ ਮੈਨੂੰ ਮੇਰੇ ਹੰਝੂ ਲਕੋਣੇ ਪਏ, ਸ਼ੋਲ ਲਿਆ ਸੀ ਬੇਬੇ ਦੇ ਤੇ ਮੇਰੇ ਵਾਲ ਸਾਫ ਕਰਨ ਲੱਗ ਗਈ, ਆਪਾਂ ਨਾ ਹੌਲੀ ਹੌਲੀ ਗੇਟ ਖੋਲ੍ਹ ਕੇ ਭੱਜ ਜਾਣਾ ਓਹ ਸਾਹਮਣੇ ਨਾ ਭਾਈ ਬੈਠੇ ਓਹ ਨਾ ਕਿਸੇ ਨੂੰ ਬਾਹਰ ਨੀ ਜਾਣ ਦਿੰਦੇ, “ਅੈਵੇਂ ਕਿਵੇਂ ਨੀ ਜਾਣ ਦਿੰਦੇ ਮੈਂ ਓਹਨਾ ਨੂੰ ਕਹਿ ਦੇਂਣਾ ਮੈਂ ਆਪਣੀ ਬੇਬੇ ਨੂੰ ਲੈਣ ਆਈਆਂ”।

ਹਾਂ ਪੁੱਤ ਤੂੰ ਮੈਨੂੰ ਐਥੋਂ ਲੈ ਜਾ । ਤੂੰ ਜਿਵੇਂ ਕਹੇਂਗਾਂ ਮੈਂ ਓਦਾ ਰਹਿ ਲਵਾਂਗੀ ਇੱਕ ਰੋਟੀ ਬਸ ਇੱਕ ਰੋਟੀ ਖਾ ਲਿਆ ਕਰੂੰ ਮੈਂ ਸਾਰੇ ਦਿਨ ਵਿੱਚ ਇੱਕ ਰੋਟੀ ਖਾ ਲਿਆ ਕਰੂੰ ਬਸ ਬਸ ਪਰ ਤੂੰ ਮੈਨੂੰ ਘਰ ਲੈਜਾ, ਮੈਂ ਪੈ ਵੀ ਉੱਥੇ ਜਾਇਆ ਕਰੂੰ ਓਹ ਹੈਗਾ ਨਾ ਆਪਣੇ ਤੂੜੀ ਵਾਲਾ ਓਹਦੇ ਨਾਲ ਥਾਂ ਜੀ ਆ ਹਨਾਂ, ਮੈਂ ਉੱਥੇ ਪਈ ਰਿਹਾ ਕਰੂੰ ਨਲੇ ਮੈਂ ਆਪਣੇ ਪੋਤੇ ਨੂੰ ਦੇਖ ਲਿਆ ਕਰੂੰ ਜੇ ਤੂੰ ਕਹਿਣਾ ਮੈਂ ਨਹੀਂ ਬਲਾਉਦੀਂ ਓਹਨੂੰ ਕੋਲ ਬਸ ਦੂਰੋਂ  ਦੂਰੋਂ ਦੇਖ ਲਿਆ ਕਰੂੰ ਪਰ ਮੈਨੂੰ ਐਥੋਂ ਲੈ ਜਾ ਐਥੇ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਪੁੱਤ ਮੇਰਾ ਜੀ ਨੀ ਲਗਦਾ ਐਥੇ, ਲੈਕੇ ਜਾਵੇਂਗਾ ਨਾਂ ਪੁੱਤ ।

ਹਾਂ ਬੇਬੇ ਮੈਂ ਤੈਨੂੰ ਲੈਣ ਹੀ ਤਾਂ ਆਇਆਂ ਮੈਂ ਪਰ ਤੂੰ ਥੋਡ਼ਾ ਟਾਈਮ ਰੁੱਕ ਬੇਬੇ ਮੈਨੂੰ ਨਾ ਅੱਗੇ ਥੋੜ੍ਹਾ ਕੰਮ ਆ ਮੈਂ ਓਹ ਕਰ ਕੇ ਆਇਆ ਠੀਕ ਆ, ਵਾਪਸ ਆਉਂਦਾ ਮੈਂ ਤੈਨੂੰ ਲੈਕੇ ਜਾਣਾ, “ਪਹਿਲਾਂ ਵੀ ਤੂੰ ਅੈਵੇਂ ਹੀ ਕਿਹਾ ਸੀ” ਪਰ ਤੂੰ ਐਨੇ ਸਾਲਾਂ ਬਾਅਦ ਅੱਜ ਆਇਆਂ ਤੂੰ ਮੈਨੂੰ ਘਰ ਲੈਕੇ ਨੀ ਜਾਣਾ ਚਾਹੁੰਦਾ ਹਨਾਂ ? ਨਈ ਨਈ ਬੇਬੇ ਤੂੰ ਐਦਾਂ ਕਰ ਕਪੜੇ  ਪਾ ਝੋਲੇ ਵਿੱਚ ਮੈਂ ਬਸ ਆਇਆ। ……ਮੁਆਫ਼ੀ ਚਾਹੁੰਣਾ ਦੋਸਤੋ ਹਿਮਤ ਨੀ ਹੋਈ ਵਾਪਸ ਜਾਣ ਦੀ ਓਹ ਬਿਚਾਰੀ ਮਾਂ ਦਾ ਮੇਰਾ ਤਕਦੀ ਤਕਦੀ ਦਾ ਪਤਾ ਨੀ ਕੀ ਹਾਲ ਹੋਇਆ ਹੋਣਾਂ

ਯਾਰ ਕਿਉਂ ਹੁੰਦਾ ਅੈਵੇਂ ਦੁਨੀਆਂ ਤੇ ? ਕਿਉਂ ਆਪਣੀ ਮਾਂ ਨੂੰ ਹਮੇਸ਼ਾ ਲਈ ਤੜਫਣ ਲਈ ਹਰ ਰੋਜ ਥੋਡ਼ਾ ਥੋਡ਼ਾ ਮਰਨ ਲਈ ਛੱਡ ਦਿੱਤਾ ਜਾਂਦਾ ? ਬੁੱਢੀ ਹੋਣ ਤੋਂ ਬਾਅਦ ਤਾਂ ਓਹਦਾ ਕੋਈ ਖਰਚਾ ਵੀ ਨੀ ਹੁੰਦਾ ਸਾਰੇ ਦਿਨ ਵਿੱਚ ਓਹ ਸਿਰਫ 3-4 ਰੋਟੀਆਂ ਹੀ ਤਾਂ ਖਾਂਦੀ ਐ ਫਿਰ ਵੀ ਕਿਉਂ ਓਹਨੂੰ ਘਰੋਂ ਕੱਢ ਦਿੱਤਾ ਜਾਂਦਾ ?? ਜਵਾਬ ਦੇਂਣਾ…..ਕੁੱਝ ਗਲਤ ਲਿਖਿਆ ਗਿਆ ਹੋਵੇ ਮੁਆਫ਼ ਕਰ ਦੇਂਣਾ ਜੀ ਤੁਹਾਡਾ ਆਪਣਾ ਡੈਵੀ

Davy_writer

Davy

You may also like