ਅਸਲੀ ਖੂਬਸੂਰਤੀ

by admin

ਇਕ ਸੋਹਣੀ ਕੁੜੀ ਦੀ ਪਰਿਭਾਸ਼ਾ ਵੀ ਪਤਾ ਨੀ ਕਿ ਏ
..ਇਕ ਬਹੁਤ ਸੋਹਣੀ ਕੁੜੀ ਚੰਡੀਗੜ੍ਹ ਤੋ ਰੋਪੜ ਬੱਸ ਵਿਚ ਜਾ ਰਹੀ ਸੀ ਉਹਦੀਆਂ ਅੱਖਾਂ ਦੀ ਪਤਲੇ ਲੰਮੇ ਝਿੰਮਣੇ ਉਹਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸੀ…ਸਾਰੀ ਬੱਸ ਚ ਨਿਗਾਹਾਂ ਉਸ ਵਲ ਸੀ ਕੇ ਕਿੰਨਾ ਸੁੱਹਪਣ ਦਿੱਤਾ ਰੱਬ ਨੇ ਉਸ ਕੁੜੀ ਨੂੰ।

ਚਿੱਟੇ ਰੰਗ ਦਾ ਪਲਾਜੋ ਪਾਈ ਕੁੜੀ ਜਦੋ ਬਸ ਚ ਖੜੀ ਸੀ ਤਾਂ ਉਸਨੂੰ ਇਕ ਮੁੰਡੇ ਨੇ ਸੀਟ ਦਿੱਤੀ ਕੇ ਤੁਸੀ ਬਹਿ ਜੋ…ਉਹਨੇ ਹਸ ਕੇ ਬੁੱਲ੍ਹਾ ਚੋ ਕਿਹਾ ਥੈਂਕਸ.
….ਪਰ ਨਾਲ ਹੀ ਉਥੇ ਇਕ ਮਾਈ ਬੈਠੀ …ਸ਼ਾਇਦ ਉਹ ਵੀ ਕਿਤੇ ਜਾ ਰਹੀ ਸੀ.
..ਕੁੜੀ ਨੂੰ ਸ਼ਾਇਦ ਉਸ ਦੈ ਪਸੀਨੇ ਚੋ ਬੋ ਆਈ ਉਨੇ ਨੱਕ ਤੈ ਰੁਮਾਲ ਰਖ ਲਿਆ…ਤੇ ਤਾਕੀ ਵਲ ਮੂੰਹ ਕਰਕੇ ਹੈਡਫੋਨ ਲਗਾ ਕੇ ਆਪਣੇ ਇਕ ਦੋਸਤ ਨਾਲ ਗਲ ਕਰਨ ਲਗੀ..

…”ਬੱਸ ਚ ਆ ਯਾਰ …ਸੱਚੀ ਇਕ ਤਾਂ ਲੋਕ ਨਹਾ ਕੇ ਨੀ ਆਉਂਦੇ ..ਆਹ ਜਾਂਦੇ ਮੂੰਹ ਚੱਕ ਕੇ”..

ਏਹ ਸੁਣ ਬੇਬੇ ਸੁੰਗੜ ਕੇ ਬੈਠ ਗਈ।
ਦਿਲ ਨੂੰ ਠੇਸ ਲਗੀ ਤਾਹੀ ਬੇਬੇ ਨੇ ਆਪਣਾ ਝੋਲਾ ਘੁੱਟ ਲਿਆ ਤੇ ਨੁਕਰ ਤੇ ਲਗ ਕੇ ਬਹਿ ਗਈ।

ਕਿੰਨੇ ਲੋਕ ਜੋ ਕੁੜੀ ਨੂੰ ਦੇਖ ਰਹੇ ਸੀ ਉਸਦੇ ਬੋਲਾ ਤੋਂ ਹੈਰਾਨ ਸੀ ..ਉਹਦਾ ਖੂਬਸੂਰਤੀ ਦਾ ਨਕਾਬ ਚੀਰ ਉਹਦੇ ਵਿਵਹਾਰ ਤੇ ਲਾਹਣਤਾ ਪਾ ਰਹੇ ਸੀ।।

ਬੱਸ ਦੀ ਮੂਹਰਲੀ ਸੀਟ ਤੇ ਇਕ ਮੋਟੀ ਜਿਹੀ ਪੱਕੇ ਰੰਗ ਦੀ ਕੁੜੀ ਵੀ ਬੈਠੀ ਸੀ …ਦੇਖਣ ਨੂੰ ਹੀ ਲਗਦਾ ਸੀ ਗਰੀਬ ਜੇ ਪਰਿਵਾਰ ਦੀ ਆ …ਬਸ ਰੁਕੀ ਤੇ ਇਕ ਬਜੁਰਗ ਚੜਿਆ ….”ਉਹ ਕੁੜੀ ਝੱਟ ਖੜੀ ਹੋ ਕੇ ਬੋਲੀ ..ਬਾਪੂ ਜੀ ਏਥੇ ਬਹਿ ਜੋ….ਬਾਬੇ ਨੇ ਕਿਹਾ ਨਾ ਧੀਏ ਤੂੰ ਬੈਠ .
ਕੁੜੀ ਨੇ ਸਿਰ ਝੁਕਾ ਕੇ ਕਿਹਾ ..ਤੁਸੀ ਮੇਰੇ ਬਾਪੂ ਜੀ ਵਰਗੇ ਹੋ ..ਮੈ ਬੈਠਾ ਤੇ ਤੁਸੀ ਖੜੇ …ਏਹ ਕਿਵੇ ਹੋ ਸਕਦਾ ….ਬਾਬੇ ਨੇ ਕੁੜੀ ਦਾ ਸਿਰ ਪਲੋਸਿਆ ਤੇ ਸੀਟ ਤੇ ਬਹਿ ਗਿਆ। ਬਾਬੇ ਨੇ ਕਿਹਾ ਕੁੜੇ ਆਹ ਆਪਣਾ ਬੈਗ ਮੈਨੂੰ ਫੜਾ ਦੇ …ਕੁੜੀ ਨੀ ਝੱਟ ਬੈਗ ਮੋਢੇ ਤੋ ਲਾਹ ਬਾਬੇ ਨੂੰ ਫੜਾ ਦਿੱਤਾ

ਸਾਰੀ ਬੱਸ ਉਸ ਖੂਬਸੂਰਤ ਕੁੜੀ ਨੂੰ ਸਤਿਕਾਰ ਨਾਲ ਤੱਕ ਰਹੀ ਸੀ …

Unknown

You may also like