ਸਿਰਦਾਰ ਨਲਵੇ ਦੇ ਕਿਰਦਾਰ ਦੀ ਇਕ ਹੋਰ ਬੇਮਿਸਾਲ ਗਾਥਾ (ਪਿਸ਼ਾਵਰ ਦੇ ਰਹਿ ਚੁਕੇ ਡਿਪਟੀ ਕਮਿਸ਼ਨਰ ਓਲਫ ਕੈਰੋ ਦੀ ਜ਼ੁਬਾਨੀ)

by admin

ਇਕ ਅਫਰੀਦੀ ਪਠਾਣ ਨੇ, ਇਸ ਅਦਭੁਤ ਜਰਨੈਲ(ਹਰੀ ਸਿੰਘ ਨਲੂਆ) ਬਾਰੇ ਇਹ ਖਾਸ ਵਾਕਿਆ ਸੁਣਾਇਆ ।ੲਿਕ ਦਿਨ ਹਰੀ ਸਿੰਘ ਕਿਲ੍ਹੇ ਦੇ ਬਾਹਰ ਸਵੇਰ ਸਾਰ ਫੁਲਾਹੀ ਦੀ ਦਾਤਣ ਕਰ ਰਿਹਾ ਸੀ । ਜਾਮ ਪਿੰਡ (ਜਿਸ ਦੇ ਨਾਮ ਦੇ ਕਿਲ੍ਹਾਂ ਜਮਰੌਦ ਦਾ ਨਾਮ ਪਿਆ ਸੀ)ਦਾ ਇਕ ਪਠਾਣ ਆਪਣੀ ਬੇਗਮ ਨਾਲ ਉੱਧਰੋਂ ਦੀ ਲੰਘ ਰਿਹਾ ਸੀ । ਉਹਨੇ ਸਰਦਾਰ ਨੂੰ ਪੁਛਿਆ ਕਿ ਤੁਸੀ ਪਠਾਣਾਂ ਦੇ ਦੇਸ਼ ਚ ਰਹਿੰਦੇ ਹੋ ਤੇ ਇੰਝ ਆਜ਼ਾਦੀ ਨਾਲ ਬੇਖੌਫ ਟੁਰੇ ਫਿਰਦੇ ਹੋ । ਕੀ ਕਰੋਗੇ ਜੇ ਕਿਸੇ ਨੇ ਇਥੇ ਖੜ੍ਹੇ ਨੂੰ ਮਾਰ ਦਿਤਾ ਤਾਂ?
ਸਰਦਾਰ ਨੇ ਗਰਵ ਨਾਲ ਉਤਰ ਦਿਤਾ ਕਿ ਅਸੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ ਤੇ ਸੱਚੇ ਪਾਤਸ਼ਾਹ ਆਪ ਹਰ ਔਖੀ ਘੜੀ ਚ ਸਾਡੀ ਰਖਿਆ ਕਰਦਾ ਹੈ । ਪਠਾਣ ਨੇ ਰੋਹ ਨਾਲ ਕਿਹਾ ਕਿ ਚੱਲ ਮੇਰੇ ਨਾਲ ਮੇਰੇ ਪਿੰਡ ਚਲ ਕਿ ਲੜਾਈ ਕਰ । ਮੈ ਆਪਣੀ ਬੇਗਮ ਨੂੰ ਘਰ ਛਡ ਕਿ ਤੇਰੀ ਤੇ ਤੇਰੇ ਗੁਰੂ ਦੀ ਅਜ਼ਮਾਇਸ਼ ਕਰਾਂਗਾ । ਪਠਾਣ ਨੇ ਕਿਹਾ ਤੂੰ ਮੇਰਾ ਮਹਿਮਾਣ ਹੋਵੇਗਾ ਹੋਰ ਕੋਈ ਤੇਰੀ ਵਾ ਵਲ ਵੀ ਨਹੀ ਦੇਖੇਗਾ ।
ਖਾਲਸਾ ਕਮਾਂਡਰ ਉਹਦੀ ਗੱਲ ਮੰਨ ਕੇ ਉਹਦੇ ਇਲਾਕੇ ਵਿਚ ਚਲਾ ਗਿਆ । ਪਠਾਣ ਨੇ ਖਾਲਸਾ ਕਮਾਂਡਰ ਨੂੰ ਇਕ ਤਲਵਾਰ ਤੇ ਢਾਲ ਦਿਤੀ ਅਤੇ ਅਾਪ ਵੀ ਲੈ ਲੲੀ। ਸਾਰਾ ਪਿੰਡ ਇਹ ਨਜ਼ਾਰਾ ਦੇਖਣ ਉਮੜ ਆਇਆ । ਹਰੀ ਸਿੰਘ ਨੇ ਪਹਿਲ੍ਹਾਂ ਪਠਾਣ ਨੂੰ ਵਾਰ ਕਰਨ ਲਈ ਕਿਹਾ । ਉਸਦੇ ਪੂਰਨ ਜੋਸ਼ ਤੇ ਤਾਕਤ ਨਾਲ ਕੀਤੇ ਵਾਰ ਨੂੰ ਸਰਦਾਰ ਨੇ ਆਪਣੀ ਢਾਲ ਤੇ ਲਿਆ । ਫੇਰ ਸਰਦਾਰ ਨਲਵਾ ਨੇ ਵਾਰ ਕੀਤਾ । ਤਲਵਾਰ ਪਠਾਣ ਦੀ ਢਾਲ ਦੇ ਦੋ ਟੋਟੇ ਕਰ ਪਠਾਣ ਦੀ ਵੱਖੀ ਨੂੰ ਚੀਰ ਗਈ । ਹਾਲੇ ਪਠਾਣ ਸਹਿਕਦਾ ਸੀ, ਕਿ ਬਹਾਦਰ ਹਰੀ ਸਿੰਘ ਨੇ ਉਹਨੂੰ ਆਪਣੀਆਂ ਬਾਹਾਂ ਵਿਚ ਲਿਅਾ ਤੇ ਆਪਣੀ ਦਸਤਾਰ ਨਾਲੋਂ ਟੁਕੜਾ ਲੈ ਕਿ ਪਠਾਣ ਦੇ ਜਖਮ ਨੂੰ ਸੰਭਾਲਣ ਲੱਗ ਪਿਆ। ਮਰਦਾ ਪਿਆ ਅਫਰੀਦੀ, ਸਰਦਾਰ ਦੇ ਇਸ ਰਵੱਈਏ ਤੇ ਹੈਰਾਨ ਹੋ ਕਿ ੳੁਸ ਵਲ ਵੇਖ ਰਿਹਾ ਸੀ । ਸਰਦਾਰ ਜੀ ਨੇ ਕਿਹਾ”ਜਦੋਂ ਤੂੰ ਸਾਬਤ ਸਬੂਤ ਸੀ ਤਾਂ ਮੇਰਾ ਦੁਸ਼ਮਣ ਸੀ । ਹੁਣ ਜਦੋਂ ਤੂੰ ਗੰਭੀਰ ਰੂਪ ਵਿਚ ਜਖਮੀ ਹੈ ਤਾਂ ਗੁਰੂ ਕਾ ਸਿੱਖ ਹੋਣ ਨਾਤੇ ਮੇਰਾ ਫਰਜ਼ ਹੈ ਕਿ ਮੈ ਤੇਰੀ ਮਰਹਮ ਪੱਟੀ ਕਰਾਂ”। ਨਲਵਾ ਸਾਹਬ ਦੀ ਗੱਲ ਨੇ ਉਸਤੇ ਡੂੰਘਾ ਅਸਰ ਕੀਤਾ। ਉਸ ਅਫਰੀਦੀ ਨੇ ਆਪਣੇ ਪਿੰਡ ਵਾਲਿਆ ਨੂੰ ਹੁਕਮ ਕੀਤਾ ਕਿ ਸਰਦਾਰ ਜੀ ਨੂੰ ਉਨ੍ਹਾਂ ਦੇ ਕਿਲ੍ਹੇ ਵਿਚ ਸਹੀ ਸਲਾਮਤ ਪਹੁੰਚਾ ਦਿਓ। ਬਾਅਦ ਵਿਚ ਜਦੋਂ ਅਫਰੀਦੀ ਪਿੰਡ ਦੇ ਪਠਾਣਾਂ ਨੂੰ ਪਤਾ ਲੱਗਾ ਕਿ ਇਹ ਸਿੱਖ ਤਾਂ ਹਰੀ ਸਿੰਘ ਨਲਵਾ ਆਪ ਸੀ ਤਾਂ ਉਨ੍ਹਾਂ ਨੂੰ ਬਹੁਤ ਪਛਤਾਵਾ ਲੱਗਾ ਕਿ ਅਸੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ ਐਵੇਂ ਹੀ ਛੱਡ ਦਿਤਾ ।

ਸਰੋਤ ਵਟਸਅੱਪ 

(Olaf Caroe, The Pathans 550bc- ad 1957)

You may also like