ਵਾਹਿਗੁਰੂ ਦੀ ਚੰਗਿਆਈ ਅਤੇ ਸਰਬ-ਵਿਆਪਕਤਾ ਤੇ ਯਕੀਨ

by admin

ਇਕ ਮਿੱਤਰ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਉਸ ਨੇ ਜਿਸ ਵਪਾਰੀ ਨਾਲ ਪੰਦਰਾਂ ਦਿਨਾਂ ਨੂੰ ਮੁਲਾਕਾਤ ਕਰਨੀ ਹੈ, ਉਹ ਮੁਲਾਕਾਤ ਖ਼ਬਰੇ ਸਫਲਤਾ ਵਾਲੀ ਹੋਵੇ ਕਿ ਨਾ ਹੋਵੇ, ਖ਼ਬਰੇ ਅਗੇ ਪਈ ਗ਼ਲਤਫ਼ਹਿਮੀ ਹੋਰ ਨਾ ਵੱਧ ਜਾਵੇ । ਉਸ ਮਿੱਤਰ ਨੂੰ ਅਚਨਚੇਤ ਇਹ ਖ਼ਿਆਲ ਆਇਆ ਕਿ ਜਦ ਉਹ ਵਪਾਰੀ ਨੂੰ ਮਿਲੇਗਾ , ਤਾਂ ਉਸ ਵੇਲ਼ੇ, ਸਦਾ ਦੀ ਤਰਾਂ, ਵਾਹਿਗੁਰੂ ਉਸ ਦੇ ਅੰਗ ਸੰਗ ਹੋਵੇਗਾ ਅਤੇ ਉਸ ਵਪਾਰੀ ਦੇ ਵੀ ਅੰਗ ਸੰਗ ਹੋਵੇਗਾ, ਫਿਰ ਗ਼ਲਤਫ਼ਹਿਮੀ ਕਿਵੇਂ ਵੱਧ ਸਕੇਗੀ ? ਵਾਹਿਗੁਰੂ ਜੀ ਦੋਵਾਂ ਪਾਸਿਆਂ ਤੋਂ ਉਹਨਾਂ ਦੀ ਮੁਲਾਕਾਤ ਸਫਲ ਬਨਾਉਣ ਵਿਚ ਸਹਾਇਤਾ ਕਰਨਗੇ । ਜਦ ਉਸਨੂੰ ਵਾਹਿਗੁਰੂ ਦੀ ਚੰਗਿਆਈ ਅਤੇ ਸਰਬ-ਵਿਆਪਕਤਾ ਤੇ ਯਕੀਨ ਹੋ ਗਿਆ , ਤਾਂ ਉਸਦਾ ਸਾਰਾ ਡਰ ਅਲੋਪ ਹੋ ਗਿਆ ਅਤੇ ਉਹ ਭਰੋਸੇ ਨਾਲ ਉਸ ਦਿਨ ਦੀ ਉਡੀਕ ਕਰਨ ਲਗਾ, ਜਦ ਕਿ ਵਪਾਰੀ ਨਾਲ ਉਸਦੀ ਮੁਲਾਕਾਤ ਹੋਣੀ ਸੀ , ਜਦ ਉਹ ਦਿਨ ਆਇਆ ਤਾਂ ਉਸਦੀ ਮੁਲਾਕਾਤ ਬੜੀ ਕਾਮਯਾਬ ਅਤੇ ਸੁਹਾਵਣੀ ਨਿਕਲੀ , ਦੋਹੀਂ ਪਾਸੀਂ ਪ੍ਰਸੰਨਤਾ ਭਰਿਆ ਭਰੋਸਾ ਪੈਦਾ ਹੋ ਗਿਆ|

ਪੁਸਤਕ : ਸਰਬ ਰੋਗ ਕਾ ਅਉਖਦੁ ਨਾਮੁ

ਰਘਬੀਰ ਸਿੰਘ ਬੀਰ

You may also like