ਪੀ. ਸੀ. ਮੁਸਤਫ਼ਾ ਕਿਵੇਂ ਬਣਿਆ ਅਰਬਪਤੀ

by admin

ਜਨੂੰਨ , ਹੌਸਲਾ ਤੇ ਮਿਹਨਤ ਕਾਮਯਾਬ ਲੋਕਾਂ ਦੀ ਸ਼ਖਸ਼ੀਅਤ ਦੇ ਗੁਣ ਹੁੰਦੇ ਹਨ।ਓਹਨਾਂ ਦੇ ਮਨ ਵਿਚ ਕੁਝ ਕਰ ਗੁਜਰਨ ਦੀ ਚਾਹ ਹੁੰਦੀ ਹੈ। ਇਸੇ ਤਰ੍ਹਾਂ ਦੀ ਇਕ ਸ਼ਖਸ਼ੀਅਤ ਹੈ ਪੀ. ਸੀ. ਮੁਸਤਫ਼ਾ। ਮੁਸਤਫ਼ਾ ਜਿਆਦਾ ਨਹੀਂ ਪੜ੍ਹ ਸਕਿਆ, ਛੇਵੀਂ ਜਮਾਤ ਵਿੱਚੋ ਹੀ ਫੇਲ ਹੋ ਗਿਆ। ਪੜ੍ਹਨਾ ਤਾਂ ਉਹ ਚਾਹੁੰਦਾ ਸੀ ਪਰ ਹਾਲਤ ਇਹੋ ਜਹੇ ਬਣੇ ਕਿ ਉਸਨੂੰ ਛੇਵੀਂ ਤੱਕ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਉਸਦੇ ਮਨ ਵਿਚ ਵੱਡਾ ਆਦਮੀ ਬਣਨ ਦਾ ਸੁਪਨਾ ਸੀ। ਉਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜਿਸ ਨਾਲ ਉਹ ਮਸ਼ਹੂਰ ਹੋ ਸਕੇ ਅਤੇ ਨਾਲ ਹੀ ਉਸਦਾ ਟੀਚਾ ਅਮੀਰ ਬਣਨ ਦਾ ਸੀ। ਕੇਰਲਾ ਦੇ ਇਕ ਪਿਛੜੇ ਹੋਏ ਪਿੰਡ ਇਕ ਕੁਲੀ ਦੇ ਘਰ ਪੈਦਾ ਹੋਏ ਮੁਸਤਫਾ ਦੇ ਮਨ ਵਿਚ ਵੱਡੇ ਸੁਪਨੇ ਲੈਣਾ ਹੀ ਆਪਣੇ ਆਪ ਵਿਚ ਇਕ ਵੱਡੀ ਗੱਲ ਸੀ।

ਮੁਸਤਫ਼ਾ ਦੀ ਕਹਾਣੀ ਬੜੀ ਦਿਲਚਸਪ ਹੈ। ਛੇਵੀਂ ਵਿੱਚੋ ਫੇਲ ਹੋਕੇ ਉਹ ਇਕ ਅਧਿਆਪਕ ਦੀ ਪ੍ਰੇਰਣਾ ਨਾਲ।ਫੇਰ ਸਕੂਲ ਵਿਚ ਦਾਖਲ ਹੋਇਆ। ਫਿਰ ਇਕ ਅਜਿਹੇ ਕਾਲਜ ਵਿੱਚ ਦਖਲਾ ਲੈਣ ਵਿੱਚ ਕਾਮਯਾਬ ਹੋਇਆ ਜਿਥੇ ਉਸਨੂੰ ਰਹਿਣ ਸਹਿਣ ਅਤੇ ਖਾਣਾ ਪੀਣਾ ਮੁਫ਼ਤ ਮਿਲਦਾ ਸੀ। ਇੰਜੀਨੀਅਰਿੰਗ ਦੇ ਦਾਖਲੇ ਵਾਲੀ ਪ੍ਰੀਖਿਆ ਵਿੱਚੋ 63ਵੇ ਨੰਬਰ ਤੇ ਰਿਹਾ। ਉਸਨੇ ਇਕ ਬੈਂਕ ਤੋਂ ਕਰਜ਼ ਲਿਆ ਅਤੇ ਨਾਲ ਹੀ ਵਜੀਫਾ ਅਤੇ ਆਪਣੀ ਪੜਾਈ ਪੂਰੀ ਕੀਤੀ। ਉਸਨੂੰ ਆਇਰਲੈਂਡ ਜਾਣ ਦਾ ਮੌਕਾ ਮਿਲ ਗਿਆ। ਉਥੇ ਜਿਥੇ ਉਸਨੂੰ ਭਾਰਤੀ ਖਾਣਿਆ ਦੀ ਯਾਦ ਆਉਂਦੀ ਸੀ,ਉਥੇ ਘਰ ਦੀ ਯਾਦ ਵੀ ਸਤਾਉਣ ਲੱਗੀ।
ਇਓ ਸੰਘਰਸ਼ ਕਰਦਾ ਉਹ ਦੁਬਈ ਪਹੁੰਚ ਗਿਆ। 2003 ਵਿਚ ਉਹ ਵਾਪਿਸ ਭਾਰਤ ਆ ਗਿਆ।ਆਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਹਿਤ ਕੁਝ ਨਵਾਂ ਸੋਚਣ ਲੱਗਾ।ਸੁਰਜੀਤ ਪਾਤਰ ਦੇ ਸ਼ੇਅਰ ਵਾਂਗ:

‘ ਮੈਂ ਰਾਹਾਂ ਤੇ ਨਹੀਂ ਤੁਰਦਾ,
ਮੈਂ ਤੁਰਦਾ ਤਾਂ ਰਾਹ ਬਣਦੇ।

ਉਸਨੇ ਨਵੇਂ ਰਾਹ ਤੇ ਤੁਰਨ ਦਾ ਫੈਸਲਾ ਕੀਤਾ। ਆਉਣੇ ਚਚੇਰੇ ਭਰਾਵਾਂ ਨਾਲ ਰਲਕੇ ਛੋਟੇ ਪੱਧਰ ਤੇ ਇਡਲੀ ਡੋਸਾ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ। ਅੱਜ ਉਸਦੀ ਆਈ. ਡੀ. ਡੋਸਾ ਨਾਮ ਦੀ ਕੰਪਨੀ 100ਕਰੋੜ ਤੋਂ ਵੱਧ ਦੀ ਮਾਲਕ ਬਣ ਚੁੱਕੀ ਹੈ। 10 ਪੈਕੇਟ ਤੋਂ ਸ਼ੁਰੂ ਹੋਕੇ ਇਹ ਕੰਪਨੀ ਰੋਜ਼ਾਨਾ 50,000 ਪੈਕੇਟ ਬਣਾਉਂਦੀ ਹੈ। ਅੱਜ ਪੀ. ਸੀ. ਮੁਸਤਫ਼ਾ ਦੇ ਸੁਫਨੇ ਣੇ ਸੈਕੜੇ ਹੋਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ।

ਡਾਕਟਰ ਹਰਜਿੰਦਰ ਸਿੰਘ ਵਾਲੀਆ

B

You may also like