ਨੈਪੋਲੀਅਨ ਦੀ ਨੀਤੀ

by Jasmeet Kaur

ਨੈਪੋਲੀਅਨ ਨੇ ਜਦੋਂ ਕਿਸੇ ਛਾਉਣੀ ਵਿਚ ਜਾਣਾ ਹੁੰਦਾ ਸੀ ਤਾਂ ਉਹ ਪਹਿਲਾਂ , ਆਪਣੇ ਵਸੀਲਿਆਂ ਨਾਲ , ਕਿਸੇ ਇਕ ਬਹਾਦਰ ਫੌਜੀ ਬਾਰੇ , ਉਸ ਦੇ ਜਨਮ ਸਥਾਨ ਉਸ ਦੇ ਮਾਪਿਆਂ , ਪਰਿਵਾਰ , ਉਸ ਵੱਲੋਂ ਲੜੀਆਂ ਲੜਾਈਆਂ , ਜਿੱਤੇ ਇਨਾਮਾਂ ਆਦਿ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਂਦਾ ਸੀ।
ਜਦੋਂ ਉਹ ਛਾਉਣੀ ਵਿਚ ਪਰੇਡ ਦੀ ਸਲਾਮੀ ਲੈਂਦਾ ਸੀ ਤਾਂ ਉਸ ਫੌਜੀ ਦੇ ਕੋਲ ਜਾਕੇ ਕਹਿੰਦਾ ਸੀ : ‘ਅੱਛਾ, ਤੁਸੀਂ ਇਥੇ ਹੋ ? ਤੁਹਾਨੂੰ ਯਾਦ ਹੋਵੇਗਾ , ਅਸੀਂ ਉਸ ਲੜਾਈ ਵਿਚ ਇਕੱਠੇ ਲੜੇ ਸਾਂ। ਮੈਨੂੰ ਤੁਹਾਡੀ ਬਹਾਦਰੀ ਯਾਦ ਹੈ।’ ਤੁਹਾਡੇ ਪਿਤਾ ਦੀ ਲੱਤ ਦਾ ਹੁਣ ਕੀ ਹਾਲ ਹੈ ? ਤੁਹਾਡੇ ਜਿੱਤੇ ਤਮਗੇ ਅਤੇ ਇਨਾਮ ਵੀ ਮੈਨੂੰ ਯਾਦ ਹਨ। ਅੱਜ ਮੈਂ ਤੁਹਾਨੂੰ ਬਹਾਦਰੀ ਦਾ ਇਹ ਵਿਸ਼ੇਸ਼ ਤਮਗਾ ਦੇਣ ਆਇਆ ਹਾਂ।’ ਇਹ ਸਭ ਕੁਝ ਕਹਿਣ ਉਪਰੰਤ , ਨੈਪੋਲੀਅਨ ਉਹ ਤਮਗਾ , ਉਸ ਦੀ ਛਾਤੀ ਤੇ ਲਾਉਂਦਾ ਸੀ ।
ਨੈਪੋਲੀਅਨ ਦੀ ਤਿੱਖੀ ਯਾਦ ਸ਼ਕਤੀ ਦੇ ਕਈ ਕਿੱਸੇ ਮਸ਼ਹੂਰ ਸਨ । ਨੈਪੋਲੀਅਨ ਦੇ ਇਸ ਵਿਹਾਰ ਦਾ , ਉਸ ਦੇ ਫੌਜੀਆਂ ਤੇ ਬੜਾ ਉਸਾਰੂ ਪ੍ਰਭਾਵ ਪੈਂਦਾ ਸੀ । ਕਿਉਂਕਿ ਹਰ ਫੌਜੀ ਸਮਝਦਾ ਸੀ ਕਿ ਬਾਦਸ਼ਾਹ ਹਰੇਕ ਫੌਜੀ ਨੂੰ ਨਿਜੀ ਤੌਰ ਤੇ ਜਾਣਦਾ ਹੈ ।
ਇਵੇਂ ਹਰ ਫੌਜੀ ਨੈਪੋਲੀਅਨ ਦੀਆਂ ਨਜਰਾਂ ਵਿਚ ਪ੍ਰਵਾਨ ਚੜ੍ਹਨ ਵਾਸਤੇ , ਹਰ ਖੇਤਰ ਵਿਚ ਸਰ ਧੜ ਦੀ ਬਾਜੀ ਲੈ ਦਿੰਦਾ ਸੀ ।
ਇਸੇ ਕਰਕੇ ਕਿਹਾ ਜਾਂਦਾ ਸੀ ਕਿ ਜਿਸ ਜੰਗ ਦੇ ਮੈਦਾਨ ਵਿਚ ਨੈਪੋਲੀਅਨ ਆਪ ਹਾਜ਼ਰ ਹੁੰਦਾ ਸੀ, ਉਥੇ 75 ਹਜਾਰ ਫੌਜੀਆਂ ਦੀ ਲੋੜ ਪੈਂਦੀ ਸੀ ।

ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ

You may also like