ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ?

by admin

ਸਿੱਖ ਧਰਮ ਮੁਢਲੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਅੰਬੇਡਕਰ ਨੇ ਕਰੋੜਾਂ ਅਛੂਤਾਂ ਸਮੇਤ ਸਿੱਖ ਧਰਮ ਕਰਨ ਦਾ ਫੈਸਲਾ ਕੀਤਾ | ਉਸਨੂੰ ਉਮੀਦ ਸੀ ਕਿ ਗੁਰਸਿੱਖਾਂ ਵਿਚ ਜਾਤਪਾਤ ਤੇ ਉੱਚ-ਨੀਚ ਦੇ ਭੇਤ-ਭਾਂਤ ਖਤਮ ਹੋ ਚੁਕੇ ਹਨ ਤੇ ਸਾਰੇ ਸਿੱਖਾਂ ਨੂੰ ਇਕੋ ਜਿਹੇ ਰਾਜਸੀ,ਸਮਾਜਿਕ,ਭਾਈਚਾਰਕ,ਹੱਕ ਪ੍ਰਾਪਤ ਹੋਏ ਹਨ | ਪਰ ਅੰਗਰੇਜ਼ ਸਰਕਾਰ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਨੁਸਾਰ ਸਿੱਖ ਕੌਮ ਨੂੰ ਵੀ ਦੋ ਫਾੜ ਵਿਚ ਕੀਤਾ ਹੋਇਆ ਸੀ , ਇਕ ਕਾਨੂੰਨ ਬਣਾ ਕੇ | ਉਸ ਕਾਨੂੰਨ ਦਾ ਨਾਂਅ ਸੀ ਐਕਟ ਇੰਤਕਾਲ ਇਰਾਜੀ | ਇਕ ਸ਼੍ਰੇਣੀ ਕਾਸ਼ਤਕਾਰ (ਜੱਟ ਭਾਈਚਾਰਾ) ਤੇ ਦੂਜੀ ਸ਼੍ਰੇਣੀ ਗੈਰ ਕਾਸ਼ਤਕਾਰ (ਹੋਰ ਜਾਤਾਂ) ਸੀ | ਕਾਸ਼ਤਕਾਰ ਸ਼੍ਰੇਣੀ ਨੂੰ ਹਰ ਖੇਤਰ ਵਿਚ ਵਧੇਰੇ ਹੱਕ ਦਿੱਤੇ ਗਏ ਸਨ ਅਤੇ ਗੈਰ ਕਾਸ਼ਤਕਾਰ ਸ਼੍ਰੇਣੀ ਨੂੰ ਉਨ੍ਹਾਂ ਹੱਕਾਂ ਤੋਂ ਵਾਂਝਿਆਂ ਰੱਖਿਆ ਹੋਇਆ ਸੀ | ਸਿੱਖਾਂ ਵਿਚ ਬਹੁਗਿਣਤੀ ਜੱਟ ਬਰਾਦਰੀ ਦੀ ਸੀ | ਉਸ ਤੋਂ ਘੱਟ ਗਿਣਤੀ ਵਿਚ ਰਾਮਗੜੀਆਂ ਬਰਾਦਰੀ ਸੀ | ਹੋਰ ਬਰਾਦਰੀ ਦੀ ਗਿਣਤੀ ਇਹਨਾਂ ਦੋਨਾਂ ਨਾਲੋਂ ਘੱਟ ਸੀ | ਜੱਟ ਬਰਾਦਰੀ ਨੂੰ ਐਕਟ ਨੇ ਸਾਰਿਆਂ ਰਿਆਇਤਾ ਦਿਤੀਆਂ ਹੋਇਆ ਸਨ ਤਾਂ ਕਿ ਉਹ ਮਿਲਟਰੀ ਵਿਚ ਵਧੇਰੇ ਭਰਤੀ ਹੋ ਕੇ ਸਰਕਾਰ ਦੀ ਸੇਵਾ ਕਰਨ ਉਦੋਂ ਜੱਟ ਕਾਸ਼ਤਕਾਰ ਸ਼੍ਰੇਣੀ ਇਨ੍ਹਾਂ ਮ੍ਰਿਗ ਤ੍ਰਿਸ਼ਨਾ ਵਰਗੀਆਂ ਰਿਆਇਤਾ ਨੂੰ ਪ੍ਰਾਪਤ ਕਰਕੇ ਬਾਕੀ ਗੈਰ ਕਾਸ਼ਤਕਾਰ ਸ਼੍ਰੇਣੀਆਂ ਨਾਲੋਂ ਆਪਣੇ-ਆਪ ਨੂੰ ਬਹੁਤ ਉਤੱਮ ਸੰਜਦੀ ਸੀ ਅਤੇ ਕਿਸੇ ਵੀ ਕੀਮਤ ਤੇ ਹੋਰ ਬਰਾਦਰੀ ਨੂੰ ਇਹਨਾਂ ਰਿਆਇਤਾ ਵਿਚ ਹਿਸੇਦਾਰ ਨਹੀਂ ਸੀ ਵੇਖਣਾ ਚਾਹੁੰਦੀ | ਇਸ ਐਕਟ ਨੂੰ ਸਭ ਤੋਂ ਵਧੇਰੇ ਰਾਮਗੜੀਆਂ ਬਰਾਦਰੀ ਨੇ ਖ਼ਤਰਨਾਕ ਜਾਣਿਆ ਸੀ | ਰਾਮਗੜੀਆਂ ਸ਼੍ਰੇਣੀ ਇਸ ਐਕਟ ਨੂੰ ਮਨਸੂਖ ਕਰਾਉਣ ਲਈ ਤਰਲੋਮੱਛੀ ਹੁੰਦੀ ਰਹਿੰਦੀ ਸੀ | ਸਿੱਖ ਪੰਥ ਵਲੋਂ ੧੯੩੫-੩੬ ਵਿਚ ਸ਼੍ਰੀ ਅੰਮ੍ਰਿਤਸਰ ਅਕਾਲੀਆਂ ਵਾਲੇ ਬਾਗ ਵਿਚ ਇਕ ਵੱਡੀ ਪੱਧਰ ਤੇ ਕਾਨਫਰੰਸ ਰਾਖੀ ਗਈ | ਉਸ ਵਿਚ ਡਾ.ਅੰਬੇਡਕਰ ਨੇ ਆਪਣੇ ਫੈਸਲੇ ਬਾਰੇ ਐਲਾਨ ਕਰਨਾ ਸੀ | ਮਈ ਉਸ ਕਾਨਫਰੰਸ ਦਾ ਨਜਾਰਾ ਅੱਖੀਂ ਦੇਖਿਆ ਸੀ |

ਵੱਡੇ ਲੀਡਰ ਤੱਕ ਉਦੋਂ ਨਾ ਮੇਰੀ ਪਹੁੰਚ ਸੀ ਅਤੇ ਨਾ ਹੀ ਉਨ੍ਹਾਂ ਦੇ ਦਿਲ ਦੀ ਡੁੰਗਾਈ ਤੱਕ ਪਹੁੰਚ ਕੇ ਉਨ੍ਹਾਂ ਦੀ ਅਸਲ ਇੱਛਾ ਤੋਂ ਜਾਣੂ ਹੋਇਆ ਜਾ ਸਕਦਾ ਸੀ, ਪਾਰ ਦੂਜੇ ਤੀਜੇ ਦਰਜੇ ਦੇ ਉੱਠ ਰਹੇ ਕਈ ਆਗੂਆਂ ਦੇ ਸ਼ਬਦ ਮਈ ਖੁਦ ਸੁਣੇ ਸਨ | ਉਹ ਇਸ ਗੱਲੋਂ ਚਿੰਤਿਤ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਦੇ ਵਾਕ ਸਨ ਕਰੋੜਾਂ ਲੰਗਰ ਦੇ ਝੂਠੇ ਭਾਂਡੇ ਮਾਂਜਣ ਦੀ ਜਾਂ ਜੋੜੇ ਆਦਿਕ ਦੀ ਸੇਵਾ ਕਰਨ ਜੋਗੇ ਹੀ ਰਹਿ ਜਾਵਾਂਗੇ | ਭਰੋਸੇਯੋਗ ਵਸੀਲੇ ਤੋਂ ਮੈਂ ਸੁਣਿਆ ਸੀ ਕਿ ਡਾਕਟਰ ਅੰਬੇਡਕਰ ਨੇ ਅਕਾਲੀ ਲੀਡਰਾਂ ਉੱਪਰਇਹ ਪ੍ਰਸ਼ਨ ਕੀਤਾ ਸੀ ਕਿ ਕੀ ਸਾਨੂੰ ਉਹ ਸਾਰੇ ਹੱਕ ਪ੍ਰਾਪਤ ਹੋ ਸਕਣਗੇ ਜੋ ਕਾਸ਼ਤਕਾਰ ਸਿੱਖ ਸ਼੍ਰੇਣੀ ਨੂੰ ਮਿਲੇ ਹੋਏ ਹਨ ਜਾਂ ਕਿ ਤੁਸੀਂ ਉਸ ਐਕਟ ਨੂੰ ਮਨਸੂਖ ਕਰਵਾਉਣ ਲਈ ਕੋਈ ਜਦੋਜਹਿਦ ਕੀਤੀ ਹੈ ਜਾਂ ਕਰ ਰਹੇ ਹੋ ? ਬਾਗ ਅਕਾਲੀਆਂ ਵਿਚ ਸਿੱਖ ਦੀ ਗਿਣਤੀ ਬੇਸ਼ਮਾਰ ਸੀ | ਜਿਸ ਸਟੇਜ ਤੇ ਸਾਰੇ ਆਗੂ ਸਮੇਤ ਡਾ.ਅੰਬੇਡਕਰ ਦੇ ਕੁਰਸੀਆਂ ਤੇ ਬਿਰਾਜਮਾਨ ਸਨ, ਉਸ ਸਟੇਜ ਦੇ ਬਿਲਕੁਲ ਸਾਹਮਣੇ ਥੋੜੀ ਦੂਰੀ ਤੇ ਹੀ ਮੈਨੂੰ ਕੁਰਸੀ ਮਿਲ ਗਈ ਸੀ | ਉਥੋਂ ਮੈਂ ਸਟੇਜ ਤੇ ਬੈਠਿਆਂ ਦੇ ਚਿਹਰਿਆਂ ਦੇ ਬਦਲਵੇ ਹਾਵ-ਭਾਵ ਨੂੰ ਚੰਗੀ ਤਰਾਂ ਪੜ ਸਕਦਾ ਸੀ | ਕੁਝ ਤਕਰੀਰਾਂ ਤੋਂ ਬਾਅਦ ਮਤੇ ਪੇਸ਼ ਹੌਂ ਲੱਗੇ | ਸ਼ਾਂਤ ਵਾਤਾਵਰਨ ਵਿਚ ਕੁਝ ਮਤੇ ਪਾਸ ਹੋ ਗਏ | ਜਦੋ ਐਕਟ ਇੰਤਕਾਲ ਇਰਾਜੀ ਨੂੰ ਮਨਸੂਖ ਕਰਵਾਉਣ ਵਾਲਾ ਮਤਾ ਪੇਸ਼ ਹੋਇਆ , ਮੇਰੀ ਯਾਦਦਾਸ਼ਤ ਦੇ ਮੁਤਾਬਿਕ ਮਤੇ ਪੇਸ਼ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਜੀ ਮੁਸਾਫ਼ਿਰ ਸਨ | ਉਦੋਂ ਉਹ ਪੱਕੇ ਅਕਾਲੀ ਸਨ ਤੇ ਉਦੋਂ ਕੁ ਹੀ ਉਹ ਸ਼੍ਰੀ ਅਕਾਲ ਤਖ਼ਤ ਦੇ ਜਥੇਬੰਦੀ ਵੀ ਰਹੇ ਸਨ | ਜਦੋ ਇਹ ਮਤਾ ਸਟੇਜ ਤੋਂ ਪੜ ਕੇ ਸੁਣਾਇਆ ਗਿਆ ਤੇ ਤਾਈਦ ਲਈ ਕਿਸੇ ਸੱਜਣ ਦੇ ਨਾਂਅ ਲੈਣ ਤੋਂ ਪਹਿਲਾ ਹੀ ਤਕਰੀਬਨ ੯੦ ਫੀਸਦੀ ਹਾਜਰ ਸਿੰਘ ਨੇ ਕੁਰਸੀਆਂ ਤੋਂ ਉੱਠ ਕੇ ਇਹ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿ “ਇਹ ਨਹੀਂ ਹੌਣ ਦਿਆਂਗੇ , ਐਸਾ ਨਹੀਂ ਹੌਣ ਦੇਵਾਂਗੇ |” ਰੌਲਾ ਰੱਪਾ ਇਨ੍ਹਾਂ ਵਧੇਰੇ ਸੀ ਕਿ ਇਕ ਦੂਜੇ ਦੀ ਪਰਸਪਰ ਗੱਲਬਾਤ ਵੀ ਸੁਣੀ ਨਹੀਂ ਜਾਂ ਸਕਦੀ ਸੀ | ਅਸੂਲਤਨ ਇਹ ਮਤਾ ਪੇਸ਼ ਕਰਨ ਵੇਲੇ ਰੌਲਾ ਰੱਪਾ ਬੰਦ ਕਰਵਾਇਆ ਗਿਆ ਸੀ | ਮੈਂ ਸਾਹਮਣੇ ਬੈਠਾ ਡਾ.ਅੰਬੇਡਕਰ ਦੇ ਚੇਹਰੇ ਦੇ ਬਦਲਵੇ ਭਾਵਾ ਨੂੰ ਦੇਖ ਰਿਹਾ ਸੀ ਤੇ ਉਸਦੇ ਤਿੜਕ ਰਹੇ ਵਿਸਵਾਸ਼ ਦਾ ਵੀ ਅੰਦਾਜ਼ਾ ਲੈ ਰਿਹਾ ਸੀ |

ਐਨ ਉਸ ਵੇਲ਼ੇ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖ ਦਿੱਤਾ ਜਿਸ ਦਾ ਮੁੱਦਾ ਡਾਕਟਰ ਸਾਹਿਬ ਨੂੰ ਸਿੱਖ ਬਣਨ ਤੋਂ ਰੋਕਣਾ ਸੀ | ਡਾ.ਅੰਬੇਡਕਰ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਜੇ ਮਹਾਤਮਾ ਗਾਂਧੀ ਦੀ ਮੌਤ ਹੋ ਗਈ ਤਾ ਸਾਰੇ ਦੇਸ਼ ਵਿਚ ਅਛੂਤਾ ਖਿਲਾਫ ਜੰਗ ਸ਼ੁਰੂ ਹੋ ਜਾਵੇਗੀ , ਜਿਸ ਲੜਾਈ ਵਿਚ ਅਛੂਤਾ ਵਰਗ ਦਾ ਨਾ ਪੂਰਾ ਹੋ ਸਕਣ ਵਾਲਾ ਜਾਨੀ ਤੇ ਮਾਲੀ ਨੁਕਸਾਨ ਹੌਣ ਦੀ ਸੰਭਾਵਨਾ ਹੋ ਸਕਦੀ ਹੈ | ਮੇਰਾ ਇਹ ਪੱਕਾ ਖ਼ਿਆਲ ਹੈ ਕਿ ਜੇਕਰ ਡਾਕਟਰ ਅੰਬੇਡਕਰ ਨੂੰ ਸਾਡੇ ਲੀਡਰ ਪੂਰਨ ਭਰੋਸਾ ਦੇ ਸਕਦੇ ਕਿ ਗਾਂਧੀ ਦੇ ਮਰਨ ਵਰਤ ਕਾਰਨ ਜੇ ਦੇਸ਼ ਵਿਚ ਅਛੂਤਾਂ ਦੇ ਖਿਲਾਫ ਕੋਈ ਹਿਲਜੁਲ ਹੋਵੇਗੀ ਤਾ ਸਾਰੀ ਸਿੱਖ ਕੌਮ ਡਾਕਟਰ ਅੰਬੇਡਕਰ ਤੇ ਅਛੂਤਾ ਦੀ ਸਿਹਾਇਤਾ ਲਈ ਤੱਤਪਰ ਰਹੇਗੀ ਤਾ ਡਾਕਟਰ ਅੰਬੇਡਕਰ ਦਾ ਦਿਲ ਕਮਜ਼ੋਰ ਨਾ ਹੁੰਦਾ | ਇਹ ਤਾ ਡਾਕਟਰ ਅੰਬੇਡਕਰ ਸ਼੍ਰੀ ਅੰਮ੍ਰਿਤਸਰ ਦੀ ਕਾਨਫਰੰਸ ਵਿਚ ਆਖਿ ਵੇਖੀ ਤੇ ਕੰਨੀ ਸੁਣੀ ਵਾਰਦਾਤ ਤੋਂ ਕੁਛ ਮਾਯੂਸ ਹੋ ਚੁੱਕੇ ਸਨ ਤੇ ਦੂਜਾ ਬਲਦੀ ਤੇ ਤੇਲ ਗਾਂਧੀ ਦੇ ਮਰਨ ਵਰਤ ਨੇ ਪਾ ਦਿੱਤਾ | ਜਿਸ ਕਾਰਨ ਡਾਕਟਰ ਅੰਬੇਡਕਰ ਜੀ ਨੇ ਸਿੱਖ ਬਣਨ ਦਾ ਫੈਸਲਾ ਬਦਲ ਕੇ ਬੁੱਧ ਧਰਮ ਧਾਰਨ ਕਾਰਨ ਦਾ ਮਨ ਬਣਾ ਲਿਆ|
ਮੈਂ ਜੋ ਕੁਛ ਅੱਖੀਂ ਡਿੱਠਾ ਤੇ ਕੰਨੀ ਸੁਣਿਆ ਸੀ ਆਪਣੀ ਯਾਦਦਾਸ਼ਤ ਦੇ ਅੰਦਰ ਤੇ ਲਿਖਤ ਵਿਚ ਬਿਆਨ ਕਰ ਦਿੱਤਾ ਹੈ|

ਸਿੱਖ ਵਿਰਸਾ ਅਗਸਤ ੨੦੦੦, ਲਿਖਤ ਵਿਚੋਂ ਅੰਸ਼ਕ ਰੂਪ 

ਭਾਰਤੀ ਲੋਕ ਨੀਚ ਕਿਵੇਂ ਬਣੇ 

You may also like