ਸੋਚੋ ਤਾਂ ਲੀਡਰਾਂ ਵਾਂਗ

ਕਈ ਮਹੀਨੇ ਪਹਿਲਾਂ ਇੱਕ ਦਰਮਿਆਨੀ ਸਾਈਜ਼ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਇੱਕ ਮਹੱਤਵਪੂਰਨ ਨਿਰਣਾ ਲੈਣ ਲਈ ਕਿਹਾ। ਇਸ ਐਕਜ਼ੀਕਿਊਟਿਵ ਨੇ ਆਪਣਾ ਬਿਜ਼ਨਸ ਆਪ ਬਣਾਇਆ ਤੇ ਉਹ ਸੇਲਜ਼ ਮੈਨੇਜ਼ਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਹੁਣ ਜਦੋਂ ਕਿ ਉਸਦੇ ਕੋਲ ਸੱਤ ਸੇਲਜ਼ਮੈਨ ਕੰਮ ਕਰ ਰਹੇ ਸਨ ਤੇ ਉਸਨੇ ਇਹ ਨਿਰਣਾ ਲਿਆ ਕਿ ਹੁਣ ਉਹ ਆਪ ਸੇਲਜ਼ ਮੈਨੇਜ਼ਰ ਦਾ ਕੰਮ ਛੱਡ ਦੇਵੇਗਾ ਤੇ ਕਿਸੇ ਸੇਲਜ਼ਮੈਨ ਨੂੰ ਸੇਲਜ਼ ਮੈਨੇਜ਼ਰ ਦੇ ਅਹੁਦੇ ਤੇ ਪ੍ਰਮੋਸ਼ਨ ਦੇ ਦੇਵੇਗਾ। ਉਸਨੇ ਇਸ ਕੰਮ ਲਈ ਤਿੰਨ ਸੇਲਜ਼ਮੈਨਾਂ ਨੂੰ ਚੁਣਿਆਂ, ਜਿਹੜੇ ਤਜ਼ਰਬੇ ਤੇ ਸੇਲਜ਼ ਦੇ ਹਿਸਾਬ ਨਾਲ ਤਕਰੀਬਨ ਬਰਾਬਰ ਸਨ।

ਮੇਰਾ ਕੰਮ ਸੀ ਹਰ ਬੰਦੇ ਨਾਲ ਇੱਕ ਦਿਨ ਬਤੀਤ ਕਰਨਾ ਤੇ ਇਹ ਨਿਰਣਾ ਕਰਨਾ ਕਿ ਇਹ ਬੰਦਾ ਕੀ ਉਸ ਸਮੂਹ ਦਾ ਲੀਡਰ ਬਣਨ ਦੇ ਕਾਬਲ ਹੈ। ਹਰ ਸੇਲਜ਼ਮੈਨ ਨੂੰ ਦੱਸ ਦਿੱਤਾ ਗਿਆ ਸੀ ਕਿ ਇੱਕ ਸਲਾਹਕਾਰ ਆਕੇ ਮਾਰਕੀਟਿੰਗ ਪ੍ਰੋਗਰਾਮ ਬਾਰੇ ਉਨ੍ਹਾਂ ਨਾਲ ਵਿਚਾਰਾਂ ਕਰੇਗਾ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਸਪੱਸ਼ਟ ਕਾਰਨਾਂ ਨਾਲ ਇਹ ਨਹੀਂ ਦੱਸਿਆ ਗਿਆ ਕਿ ਮੇਰੇ ਵਿਚਾਰਾਂ ਦਾ ਅਸਲ ਮਨੋਰਥ ਕੀ ਸੀ। ਦੋ ਲੋਕਾਂ ਨੇ ਤਕਰੀਬਨ ਇੱਕੋ ਜਿਹੇ ਢੰਗ ਨਾਲ ਆਪਣੀ ਪ੍ਰਤਿਕਿਰਿਆ ਵਿਅਕਤ ਕੀਤੀ। ਦੋਵੇਂ ਹੀ ਮੇਰੇ ਨਾਲ ਬੇਆਰਾਮ ਹੋ ਗਏ। ਦੋਨਾਂ ਨੂੰ ਹੀ ਇਹ ਅਹਿਸਾਸ ਹੋ – ਗਿਆ ਕਿ ਮੈਂ ਉਥੇ ‘ਕੁੱਝ ਬਦਲਣ ਦੇ ਮਕਸਦ ਨਾਲ ਸੀ। ਦੋਵੇਂ ਹੀ ਸੇਲਜ਼ਮੈਨ ਯਥਾਸਥਿਤੀ ਦੇ ਸੱਚੇ ਰਾਖੇ ਸਨ। ਦੋਨਾਂ ਦਾ ਹੀ ਇਹ ਕਹਿਣਾ ਸੀ ਕਿ ਸਭ ਕੁੱਝ ਠੀਕਠਾਕ ਚਲ ਰਿਹਾ ਹੈ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਖੇਤਰਾਂ ਦਾ ਬਟਵਾਰਾ ਕਿਵੇਂ ਹੋਇਆ ਹੈ, ਉਨਾਂ ਦੇ ਸੇਲਜ਼ ਪ੍ਰਮੋਸ਼ਨਲ ਮੈਟੀਰੀਅਲ, ਕੰਪੇਨਸੇਸ਼ਨ ਪ੍ਰੋਗਰਾਮ ਬਾਰੇ ਗੱਲਾਂ ਕੀਤੀਆਂ — ਮਾਰਕੀਟਿੰਗ ਦੇ ਹਰ ਪਹਿਲੂ ਤੇ ਉਨ੍ਹਾਂ ਇਹੀ ਕਿਹਾ, “ਸਭ ਕੁੱਝ ਵਧੀਆ ਹੈ। ਕੁੱਝ ਖਾਸ ਮੁੱਦਿਆ ਤੇ ਇਨ੍ਹਾਂ ਦੋਨਾਂ ਨੇ ਹੀ ਸਾਫ਼ ਕੀਤਾ ਕਿ ਵਰਤਮਾਨ ਨੀਤੀ ਵਿੱਚ ਬਦਲਾਅ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ। ਸੰਖੇਪ ਵਿੱਚ ਦੋਵੇਂ ਹੀ ਚਾਹੁੰਦੇ ਸਨ ਕਿ ਸਥਿਤੀਆਂ ਜਿਵੇਂ ਦੀਆਂ ਤਿਵੇਂ ਬਣੀਆਂ ਰਹਿਣ। ਇੱਕ ਬੰਦੇ ਨੇ ਜਦੋਂ ਮੈਨੂੰ ਮੇਰੀ ਹੋਟਲ ਤੇ ਲਾਹਿਆ ਤਾਂ ਉਸਨੇ ਚਲਦੇ-ਚਲਦੇ ਇਹ ਕਿਹਾ, ਮੈਂ ਇਹ ਤਾਂ ਨਹੀਂ ਜਾਣਦਾ ਕਿ ਤੁਸੀਂ ਮੇਰੇ ਨਾਲ ਅੱਜ ਦਾ ਦਿਨ ਕਿਉਂ ਗੁਜਾਰਿਆ, ਪਰ ਮੇਰੇ ਵੱਲੋਂ ਤਸੀਂ ਮਿਸਟਰ ਐਮ. ਨੂੰ ਦੱਸ ਦੇਣਾ ਕਿ ਜਿਵੇਂ ਵੀ ਹੈ, ਸਾਰਾ ਕੁੱਝ ਵਧੀਆ ਹੈ। ਕਿਸੇ ਵੀ ਚੀਜ਼ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ। ਕੀ ਸੇਲਜ਼ਮੈਨ ਇਨ੍ਹਾਂ ਤੋਂ ਵੱਖਰਾ ਸੀ। ਉਹ ਕੰਪਨੀ ਤੋਂ ਖੁਸ਼ ਸੀ ਤੇ ਉਸਨੂੰ ਇਸਦੀ ਤਰੱਕੀ ਤੇ ਫ਼ਖਰ ਸੀ। ਪਰ ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਹ ਸੁਧਾਰ ਚਾਹੁੰਦਾ ਸੀ। ਪੂਰਾ ਦਿਨ ਉਹ ਤੀਜ਼ਾ ਸੇਲਜ਼ਮੈਨ ਮੈਨੂੰ ਇਹ ਦੱਸਦਾ ਰਿਹਾ ਕਿ ਨਵਾਂ ਬਿਜ਼ਨਸ ਕਿਸ ਤਰ੍ਹਾਂ ਹਾਸਿਲ ਕੀਤਾ ਜਾ ਸਕਦਾ ਹੈ, ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ, ਸਮੇਂ ਦੀ ਬਰਬਾਦੀ ਕਿਵੇਂ ਘੱਟ ਕੀਤੀ ਜਾ ਸਕਦੀ ਹੈ, ਕੰਪਨਸੇਸ਼ਨ ਯੋਜਨਾ ਨੂੰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ ਤੇ ਉਹ ਆਪਣੇਆਪ ਤੇ ਕੰਪਨੀ ਇਸ ਤੋਂ ਕਿਸ ਤਰ੍ਹਾਂ ਫਾਇਦਾ ਉਠਾ ਸਕਦੇ ਹਨ। ਉਸਨੇ ਇੱਕ ਨਵੇਂ ਵਿਗਿਆਪਨ ਮੁਹਿੰਮ ਦੀ ਯੋਜਨਾ ਵੀ ਬਣਾਈ ਜਿਸਦੀ ਇੱਕ ਤਸਵੀਰ ਉਸਨੇ ਮੈਨੂੰ ਦੱਸੀ। ਜਦੋਂ ਮੈਂ ਉਥੋਂ ਰਵਾਨਾ ਹੋਇਆ, ਤਾਂ ਉਸਨੇ ਮੈਨੂੰ ਚੱਲਦੇ-ਚੱਲਦੇ ਕਿਹਾ, “ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਆਪਣੇ ਵਿਚਾਰ ਕਿਸੇ ਨੂੰ ਦੱਸ ਸਕਿਆ। ਸਾਡੀ ਕੰਪਨੀ ਚੰਗੀ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਹੋਰ ਵਧੀਆ ਬਣਾ ਸਕਦੇ ਹਾਂ।”

ਜ਼ਾਹਿਰ ਹੈ ਕਿ ਮੇਰੀ ਸਿਫ਼ਾਰਿਸ਼ ਤੀਜੇ ਬੰਦੇ ਲਈ ਹੀ ਸੀ। ਇਹ ਇੱਕ ਇਹੋ ਜਿਹੀ ਸਿਫ਼ਾਰਿਸ਼ ਸੀ ਜਿਹੜੀ ਕੰਪਨੀ ਦੇ ਪ੍ਰੈਜ਼ੀਡੈਂਟ ਦੀਆਂ ਭਾਵਨਾਵਾਂ ਦੇ ਅਨੁਕੂਲ ਸੀ। ਤਰੱਕੀ, ਕਾਰਜ-ਕੁਸ਼ਲਤਾ, ਨਵੇਂ ਪ੍ਰੋਡਕਟ, ਨਵੀਆਂ ਪ੍ਰਤੀਕਿਰਿਆਵਾਂ, ਵਧੀਆ ਟ੍ਰੇਨਿੰਗ ਤੇ ਵੱਡੀ ਖੁਸ਼ਹਾਲੀ ਵਿੱਚ ਵਿਸ਼ਵਾਸ ਕਰੋ।

ਉੱਨਤੀ ਵਿੱਚ ਵਿਸ਼ਵਾਸ ਕਰੋ, ਉੱਨਤੀ ਲਈ ਯਤਨ ਕਰੋ ਤੇ ਤੁਸੀਂ ਇੱਕ ਲੀਡਰ ਬਣ ਜਾਵੋਗੇ।

  • ਲੇਖਕ: David J Schwartz
  • ਪੁਸਤਕ: ਵੱਡੀ ਸੋਚ ਦਾ ਵੱਡਾ ਜਾਦੂ
Share on Whatsapp