ਛਾਪ

ਸਿੱਖਾਂ ਨੇ ਬੇਨਤੀ ਕੀਤੀ,
“ਮਹਾਰਾਜ!
ਅਰਥ ਤਾਂ ਅਸੀਂ ਕੁਛ ਜਾਣਦੇ ਨਹੀਂ ਤੋ ਫਿਰ ਗੁਰਬਾਣੀ ਦਾ ਲਾਹਾ?”
ਚੱਲ ਰਹੇ ਸਨ ਔਰ ਚਲਦਿਆਂ ਚਲਦਿਆਂ ਸਿੱਖਾਂ ਨੇ ਗੁਰੂ ਹਰਿਰਾਇ
ਜੀ ਮਹਾਰਾਜ ਨੂੰ ਇਹ ਪ੍ਸ਼ਨ ਕੀਤਾ ਸੀ।

“ਪਾਠ ਕਰੇਂ ਹਮ ਨਿਤਿ ਗੁਰਬਾਣੀ।
ਅਰਥ ਪਰਮਾਰਥ ਕਿਛੁ ਨਾ ਜਾਨੀ।
ਜੋ ਮਾਰਗ ਗੁਰ ਸਬਦ ਬਤਾਵਹਿ।
ਸੋ ਹਮ ਤੇ ਨਹੀਂ ਜਾਤਿ ਕਮਾਵਹਿ।”

ਚਲਦਿਆਂ ਚਲਦਿਆਂ ਮਹਾਰਾਜ ਦਾ ਪੈਰ ਇਕ ਅੈਸੀ ਠੀਕਰੀ ਨਾਲ ਟਕਰਾਇਆ ਜੋ ਮਿੱਟੀ ਦਾ ਭਾਂਡਾ ਸੀ, ਜਿਸ ਵਿਚ ਕਿਸੇ ਵਕਤ ਘਿਉ ਰੱਖਿਆ ਗਿਆ ਸੀ, ਚਿਕਨਾਈ ਸੀ, ਤੇ ਉਸ ਨੂੰ ਦੇਖ ਕੇ ਮਹਾਰਾਜ ਜੀ ਕਹਿੰਦੇ ਨੇ :-

“ਰਹੀ ਚਿਕਨਤਾ ਠੀਕਰ ਮਾਹੀ।
ਤਿਉ ਬਾਣੀ ਰਹੇ ਮਨ ਮਾਹੀ।”

ਜਿਸ ਤਰਾਂ ਭਾਂਡੇ ਵਿਚ ਘਿਉ ਰੱਖ ਦੇਈਏ ਤਾਂ ਘਿਉ ਭਾਂਡੇ ਵਿਚ ਆਪਣੀ ਛਾਪ ਬਣਾ ਕੇ ਰੱਖਦਾ ਹੈ, ਇਵੇਂ ਹੀ ਪੜੀੑ ਹੋਈ ਬਾਣੀ ਵਿਅਰਥ ਨਹੀਂ ਜਾਏਗੀ, ਆਪਣੀ ਛਾਪ ਹਿਰਦੇ ਨੂੰ ਦੇ ਦੇਵੇਗੀ।
ਨਹੀਂ ਆਉਂਦੇ ਬਾਣੀ ਦੇ ਅਰਥ ਤਾਂ ਕੋਈ ਗੱਲ ਨਹੀਂ, ਸਿਰਫ਼ ਇਸ ਭਾਉ ਨਾਲ ਹੀ ਪੜੀੑ ਜਾਏ ਬਾਣੀ ਕਿ ਮੈਂ ਗੁਰੂ ਦੀ ਬਾਣੀ ਪੜੑ ਰਿਹਾ ਹਾਂ, ਖਸਮ ਦੇ ਬੋਲ ਮੇਰੀ ਜ਼ਬਾਨ ‘ਤੇ ਨੇ, ਅੈਸੀ ਬਾਣੀ ਹਿਰਦੇ ਵਿਚ ਅੈਸੀ ਛਾਪ ਬਣਾਏਗੀ ਜੈਸੇ ਘਿਉ ਨੇ ਉਸ ਮਿੱਟੀ ਦੇ ਭਾਂਡੇ ਵਿਚ ਅਾਪਣੀ ਛਾਪ ਬਣਾ ਕੇ ਰੱਖੀ ਹੁੰਦੀ ਹੈ, ਉਸ ਮਿੱਟੀ ਦੇ ਠੀਕਰੇ ਨਾਲ ਆਪਣੀ ਛਾਪ ਬਣਾ ਕੇ ਰੱਖੀ ਹੁੰਦੀ ਹੈ। ਹੂਬਹੂ ਬਾਣੀ ਦਾ ਪ੍ਭਾਉ ਇਸ ਢੰਗ ਨਾਲ ਪੈਂਦਾ ਹੈ।

Leave a Reply

Your email address will not be published. Required fields are marked *

twelve − 5 =