ਸ਼ੀਸ਼ਾ

ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਉਸਦੀ ਤੁਲਣਾ ਅਰਸ਼ਾਂ ਦੀਆਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣਾ ਚਾਹਿਆ ਪਰ ਸ਼ੀਸ਼ਾ ਆਪਣੀ ਆਦਤ ਅਨੁਸਾਰ ਅੱਜ ਵੀ ਸੱਚ ਵਿਖਾ ਰਿਹਾ ਸੀ। ਉਹ ਤਾਂ ਸਾਧਾਰਨ ਹੀ ਲੱਗ ਰਹੀ ਸੀ।

ਫਿਰ ਗੁੱਸੇ ਵਿੱਚ ਆ ਕੇ ਉਸਨੇ ਸ਼ੀਸ਼ੇ ਨੂੰ ਕੰਧ ਨਾਲ ਮਾਰ ਦਿੱਤਾ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦ ਉਸਨੇ ਵੇਖਿਆ ਕਿ ਧਰਤੀ ਉੱਤੇ ਪਿਆ ਕੱਲਾ ਕੱਲਾ ਸ਼ੀਸ਼ੇ ਦਾ ਟੱਕੜਾ ਮੁਸਕਰਾ ਕੇ ਕਹਿ ਰਿਹਾ ਸੀ,”ਜੀ ਮੈਂ ਸੱਚ ਵਿਖਾਉਣ ਦਾ ਸਮਰੱਥ ਤਾ ਅਜੇ ਵੀ ਹਾਂ” ।

  • ਲੇਖਕ: Navjot Kaur
Share on Whatsapp