ਸਾਹਿਤ

ਪਰਮਾਤਮਾ ਦੀ ਪ੍ਰਾਪਤੀ 80 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪਰਮਾਤਮਾ ਦੀ ਪ੍ਰਾਪਤੀ 5 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪੂਰਨ ਪੁਰਖ ਮਨੁੱਖ 80 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਪੂਰਨ ਪੁਰਖ ਮਨੁੱਖ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ ।
ਮੁਖਤਸਰ ਮੈਂ ਅਰਜ਼ ਕਰਾਂ ਸਾਢੇ ਪੰਜ ਸਾਲ ਦੀ ਦੀ ਉਮਰ ਗੁਰੂ ਹਰਕ੍ਰਿਸਨ ਜੀ ਮਹਿਰਾਜ ਸਿੰਘਾਸਨ ਤੇ ਬੈਠੇ । ਸਾਢੇ ਸੱਤ ਸਾਲ ਦੀ ਆਯੂ ਰੁਖਸਤ ਹੌ ਗਏ । ਬਚਪਨ ਦੀ ਛਾਪ ਛੌੜ ਗਏ । ਇੱਥੇ ਉਮਰ ਦੀ ਗੱਲ ਨਹੀ..ਇੱਥੇ ਕਾਇਆ ਦੀ ਗੱਲ ਨਹੀ । ਜੌਤ ਦੀ ਗੱਲ ਹੈ । ਫਿਲਸਫੇ ਦੀ ਗੱਲ ਹੈ । ਇਹ ਇੱਕ ਖਿਆਲ ਦੇ ਗਏ ਤਾਂ ਕਿ ਅਸੀ ਕਿੱਧਰੇ ਇਹ ਨਾ ਸੌਚੀਏ ਬੱਚਿਆ ਦੇ ਦਿਨ ਤਾਂ ਖੇਡਣ ਦੇ ਨੇ
ਖੇਡਣ ਪਰ ਕਮ ਸੇ ਕਮ ਖੇਡਣ ਵਿੱਚੌ 10 ਮਿੰਟ ਤੇ ਕੱਢੌ..ਵਾਹਿਗੁਰੂ ਮੰਤਰ ਦਾ ਜਪ ਕਰਣ..10 ਮਿੰਟ ਤੇ ਕੱਢੌ ।
ਜਿਸ ਘਰ ਵਿੱਚ ਮਾਸੂਮ ਬੱਚੇ ਸੂਰਜ ਨਿਕਲਣ ਤੌ ਪਹਿਲੇ ਉਠ ਬੈਠਦੇ ਨੇ..ਔਰ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਧੰਨ ਗੁਰੂ ਹਰਕ੍ਰਿਸਨ ਜੀ ਮਹਿਰਾਜ ਦੀਆ ਬਰਕਤਾਂ ਉਸ ਘਰ ਵਿੱਚ ਹੁੰਦੀਆ ਨੇ ..
ਉਸ ਘਰ ਵਿੱਚ ਮਾਨੌ ਧਰੂ ਬੈਠਾ..ਉਸ ਘਰ ਵਿੱਚ ਮਾਨੌ ਪ੍ਰਹਿਲਾਦ ਬੈਠਾ ।
ਰਾਮ ਜਪਉ ਜੀਅ ਐਸੇ ਐਸੇ ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ (ਅੰਗ 337)

ਭਾਈ ਨੰਦ ਲਾਲ ਨੇ ਸੱਤ ਕਿਤਾਬਾਂ ਲਿਖੀਆਂ ਨੇ,ਤੇ ਹਰ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖ਼ਸ਼ਿਸ਼ ਕੀਤੀ ਹੈ।
ਜਦ ਪਹਿਲੀ ਕਿਤਾਬ ‘ਬੰਦਗੀ ਨਾਮਾ’ ਸਾਹਿਬਾਂ ਦੇ ਚਰਨਾਂ ‘ਚ ਰੱਖੀ ਤੇ ਸਾਹਿਬਾਂ ਨੇ ਜਦ ਪੜੀੑ ਤੇ ਸਾਹਿਬ ਕਹਿਣ ਲੱਗੇ-
“ਨੰਦ ਲਾਲ,ਇਹ ਨਿਰੀ ‘ਬੰਦਗੀ ਨਾਮਾ’ ਹੀ ਨਹੀਂ,’ਜ਼ਿੰਦਗੀ ਨਾਮਾ’ ਵੀ ਹੈ। ਜਿਹੜਾ ਇਸ ਨੂੰ ਪੜੇੑਗਾ ਉਸ ਨੂੰ ਜ਼ਿੰਦਗੀ ਮਿਲੇਗੀ।”
ਅੱਜ ਤਾਂ ਸਾਡੇ ਪਾਸ ਜਪੁਜੀ ਸਾਹਿਬ ਪੜੑਨ ਦਾ ਵੀ ਵਕਤ ਨਹੀਂ,ਅਸੀਂ ਨੰਦ ਲਾਲ ਨੂੰ ਕਿਥੋਂ ਪੜੑੀਏ?
ਭਾਈ ਗੁਰਦਾਸ ਨੂੰ ਕਿਥੋਂ ਪੜੑੀਏ?
ਅਸੀ ਉਹਨਾਂ ਕਵੀਆਂ ਨੂੰ ਕਿਸ ਤਰਾੑਂ ਪੜੀੑਏ ਜਿਨਾੑਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫ਼ਤਿ-ਸਲਾਹ ਕੀਤੀ ਸੀ। ਸਮੁੱਚੇ ਜਗਤ ਵਿਚ ਇਕੋ ਹੀ ਕੌਮ ਹੈ,ਸਿੱਖ ਕੌਮ,ਜਿਸ ਪਾਸ ਬੜਾ ਹੀ ਧਾਰਮਿਕ ਸਾਹਿਤ ਹੈ।ਲੇਕਿਨ ਖਿਮਾ ਕਰਨੀ ਇਕੋ ਇਕ ਹੀ ਇਹ ਕੌਮ ਹੈ,ਜੋ ਆਪਣਾ ਸਾਹਿਤ ਨਹੀਂ ਪੜੑਦੀ,ਅਾਪਣਾ ਲਿਟਰੇਚਰ ਨਹੀਂ ਵੇਖਦੀ। ਇਹੀ ਕਾਰਨ ਹੈ ਕਿ ਇਕ ਪਾਖੰਡੀ ਬੰਦਾ ਅਾਉਂਦਾ ਹੈ ਤੇ ਸਾਨੂੰ ਗੁਰਮਤਿ ਨਾਲੋਂ ਤੋੜ ਕੇ ਰੱਖ ਦਿੰਦਾ ਹੈ,ਸੀ੍ ਗੁਰੂ ਗ੍ੰਥ ਸਾਹਿਬ ਜੀ ਨਾਲੋਂ ਤੋੜ ਕੇ ਰੱਖ ਦਿੰਦਾ ਹੈ।
ਅਸੀਂ ਪੜੑਦੇ ਕਿਉਂ ਨਹੀਂ?
ਬੜੀਆਂ ਕੁਰਬਾਨੀਆਂ ਨਾਲ ਸਿੱਖ ਕੌਮ ਦਾ ਸਾਹਿਤ ਲਿਖਿਆ ਗਿਆ ਸੀ,ਅਰ ਜਦ ਕਵੀਆਂ ਦੀਆਂ ਰਚਨਾਵਾਂ ਪੜੑਦੇ ਹਾਂ ਤਾਂ ਦੰਗ ਰਹਿ ਜਾਂਦੇ ਹਾਂ।

Share on Whatsapp