ਸਹੀ ਰਾਸਤਾ

ਇੱਕ ਵਾਰ ਪੰਜ ਦੋਸਤ ਜੰਗਲ ਵਿੱਚ ਗਵਾਚ ਗਏ । ਉਹਨਾ ਨੇ ਇੱਕ ਪਿੰਡ ਜਾਣਾ ਸੀ । ਪਰ ਰਾਸਤਾ ਕਿਸੇ ਨੂੰ ਵੀ ਨਹੀਂ ਪਤਾ ਸੀ । ਇੱਕ ਦੋਸਤ ਕਹਿੰਦਾ ਸਹੀ ਰਾਸਤਾ ਖੱਬੇ ਰਾਹ ਹੈ । ਦੂਸਰਾ ਦੋਸਤ ਕਹਿੰਦਾ ਸਹੀ ਰਾਸਤਾ ਸੱਜੇ ਹੈ । ਤੀਸਰਾ ਦੋਸਤ ਕਹਿੰਦਾ ਸਹੀ ਰਾਸਤਾ ਪਿੱਛੇ ਵਾਲੇ ਪਾਸੇ ਜਾਂਦਾ ਰਾਸਤਾ ਹੈ । ਚੌਥਾ ਦੋਸਤ ਕਹਿੰਦਾ ਸਹੀ ਰਾਸਤਾ ਇਹੀ ਹੈ ਜਿਸਤੇ ਜਾ ਰਹੇ ਹਾਂ । ਚਾਰੋ ਦੋਸਤ ਆਪਣੇ ਆਪਣੇ ਰਾਸਤੇ ਚੱਲ ਪਏ । ਪੰਜਵਾਂ ਦੋਸਤ ਹੁਣ ਮੁਸ਼ਕਿਲ ਵਿੱਚ ਪੈ ਗਿਆ ਕਿ ਉਹ ਕਿਸ ਪਾਸੇ ਜਾਵੇ । ਉਹ ਨੇੜੇ ਦੇ ਰੁੱਖ ਤੇ ਚੜ ਗਿਆ । ਰੁੱਖ ਉੱਚਾ ਸੀ ਹੁਣ ਉਸਨੂੰ ਸਾਰੇ ਰਾਸਤੇ ਦਿੱਖ ਰਹੇ ਸੀ । ਉਸਨੂੰ ਪਿੰਡ ਨੂੰ ਜਾਂਦਾ ਸਭ ਤੋਂ ਛੋਟਾ ਰਾਸਤਾ ਵੀ ਦਿਖਾਈ ਦੇ ਰਿਹਾ ਸੀ । ਉਹ ਆਪਣੇ ਦੋਸਤਾ ਨੂੰ ਵੀ ਦੇਖ ਰਿਹਾ ਸੀ ਕਿ ਕਿਵੇਂ ਉਸਦੇ ਦੋਸਤ ਗਲਤ ਰਸਤਿਆਂ ਤੇ ਜਾ ਰਹੇ ਹਨ । ਜੋਂ ਕਿ ਛੋਟੇ ਰਸਤੇ ਤੋਂ ਬਹੁਤ ਜਿਆਦਾ ਲੰਬੇ ਪੈ ਜਾਣੇ ਨੇ । ਹੁਣ ਉਹ ਰੁੱਖ ਤੋਂ ਨੀਚੇ ਆਇਆ ਤੇ ਸਹੀ ਰਸਤੇ ਤੇ ਚੱਲ ਪਿਆ ਜੋਂ ਉਸਨੂੰ ਰੁੱਖ ਤੋਂ ਦਿਖਾਈ ਦਿੱਤਾ ਸੀ ।


ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਕਿ ਜਿੰਦਗੀ ਵਿੱਚ ਵੀ ਕਈ ਵਾਰ ਅਸੀ ਮੁਸ਼ਕਿਲ ਵਿੱਚ ਹੁੰਦੇ ਹਾਂ । ਸਾਨੂੰ ਸਹੀ ਹੱਲ ਪਤਾ ਨਹੀਂ ਚੱਲਦਾ ਕਿ ਸਾਡੇ ਲਈ ਸਹੀ ਹੱਲ ਕੀ ਹੈ ਇਸ ਮੁਸ਼ਕਿਲ ਦਾ , ਇਸ ਮੁਸ਼ਕਿਲ ਚੋ ਬਾਹਰ ਆਉਣ ਦਾ ਸਹੀ ਰਾਸਤਾ ਕੀ ਹੈ । ਇਸ ਲਈ ਬਿਲਕੁਲ ਇਸ ਪੰਜਵੇਂ ਦੋਸਤੋ ਦੀ ਤਰ੍ਹਾਂ ਖੁਦ ਨੂੰ ਮੁਸ਼ਕਿਲ ਤੋਂ ਥੋੜਾ ਉੱਚਾ ਕਰਕੇ ਮੁਸ਼ਕਿਲ ਨੂੰ ਦੇਖੋ , ਖੁਦ ਨੂੰ ਮੁਸ਼ਕਿਲ ਤੋਂ ਬਾਹਰ ਕਰਕੇ ਦੇਖੋ , ਤੁਹਾਨੂੰ ਮੁਸ਼ਕਿਲ ਦਾ ਸਹੀ ਹੱਲ ਮਿਲ ਜਾਵੇਗਾ । ਮੈ ਤਾਂ ਆਪਣੇ ਤਜਰਬੇ ਤੋਂ ਇੱਕੋ ਗੱਲ ਸਿੱਖੀ ਹੈ , ਜੋਂ ਮੈ ਹਰ ਵਾਰ ਵਰਤਦਾ ਹਾਂ ਜਦ ਮੈ ਮੁਸ਼ਕਿਲ ਵਿੱਚ ਹੁੰਦਾ ਹਾਂ ਕਿ ਅਗਰ ਇਸ ਮੁਸ਼ਕਿਲ ਵਿੱਚ ਮੇਰਾ ਕੋਈ ਦੋਸਤ ਹੁੰਦਾ ਤੇ ਉਹ ਮੇਰੇ ਤੋਂ ਉਸਦਾ ਗੱਲ ਪੁੱਛਦਾ ਤਾਂ ਮੇਰਾ ਕੀ ਜਵਾਬ ਹੁੰਦਾ । ਬੇਸ਼ੱਕ ਉਹੀ ਹੱਲ ਸਰਬਉੱਤਮ ਗੱਲ ਹੋਣ ਵਾਲਾ ਹੈ ਕਿਉਂਕਿ ਮੈ ਮੇਰੇ ਦੋਸਤ ਲਈ ਸਭ ਤੋਂ ਸਹੀ ਹੱਲ ਹੀ ਸੋਚਾਂਗਾ । ਇਸ ਲਈ ਸਦਾ ਮੁਸ਼ਕਿਲ ਨੂੰ ਛੋਟਾ ਸਮਝੋ ਤੇ ਖੁਦ ਨੂੰ ਮੁਸ਼ਕਿਲ ਤੋਂ ਬਾਹਰ ਮਹਿਸੂਸ ਕਰਦੇ ਹੋਏ ਨਿਰਣੇ ਲਓ । ਮੁਸ਼ਕਿਲ ਆਸਾਨ ਹੋ ਜਾਵੇਗੀ ।


ਕਹਾਣੀ ਸ੍ਰੋਤ – ਗੌਰ ਗੋਪਾਲ ਦਾਸ ਦੀ ਇੱਕ ਸਪੀਚ
ਅਨੁਵਾਦ ਤੇ ਵਿਚਾਰ : ਜਗਮੀਤ ਸਿੰਘ ਹਠੂਰ

Categories Motivational
Share on Whatsapp