ਮੇਰੀ ਮਾਂ ਬੋਲੀ

by Lakhwinder Singh

ਅਹਿਸਾਸਾਂ ਤੋਂ ਪਰੇ .. ਸਮਾਜ/ ਦੁਨੀਆ ਵਿੱਚ ਵਿਚਰਦੇ ਹੋਏ
ਆਪਾਂ , ਬਿਨਾਂ ਲਫ਼ਜ਼ਾਂ ਤੋਂ ਅਧੂਰੇ ਹਾਂ… ਲਫ਼ਜ਼… ਭਾਸ਼ਾ… ਬੋਲੀ… ਆਪਣੀ ਜ਼ਿੰਦਗੀ ਦੀ ਰੀੜ ਦੀ ਹੱਡੀ ਨੇ…. ਪਹਿਲਾ ਲਫ਼ਜ਼ ਮੈਂ ਮਾਂ ਬੋਲਿਆ
ਮਾਂ… ਮੇਰੀ ਮਾਂ ਬੋਲੀ ਪੰਜਾਬੀ ਦੀ ਦਾਤ 🙏❤️ ਹਾਂ! ਪੰਜਾਬੀ 😍…… ਮੇਰੀ ਮਾਂ ਬੋਲੀ❤️ ਮੇਰੀ ਪਹਿਚਾਣ❤️ ਮੇਰਾ ਆਤਮ-ਵਿਸ਼ਵਾਸ❤️ ਮੇਰਾ ਸਵਾਭਿਮਾਨ❤️ ਮੇਰਾ ਗਰੂਰ❤️ ਮੇਰਾ ਸੁਕੂਨ❤️ ਮੈਂ ਮੇਰੀ ਮਾਂ ਬੋਲੀ ਬਿਨਾਂ ਅਧੂਰਾ ਹਾਂ
ਮੇਰੀ ਪੰਜਾਬੀ ਬਿਨਾਂ ਮੇਰਾ ਵਜ਼ੂਦ ਅਧੂਰਾ ਹੈ

ਇਨਸਾਨ ਅਹਿਸਾਸਾਂ ਦਾ ਸਮੰਦਰ ਹੈ… ਮੈਂ ਵੀ….
ਮੈਂ ਰੌਂਦਾ ਹਾਂ , ਹੱਸਦਾ ਹਾਂ , ਪਿਆਰ ਕਰਦਾ ਹਾਂ ,ਗੁੱਸਾ ,ਈਰਖਾ , ਹਊਮੈਂ ਸਭ ਭਾਵਨਾਵਾਂ ਵਿਅਕਤ ਕਰਦਾ ਹਾਂ….
ਪਰ ਇੱਕ ਗੱਲ ਦੱਸਾਂ ਤੁਹਾਨੂੰ..
ਮੈਨੂੰ ਹਿੰਦੀ ਅੰਗਰੇਜ਼ੀ ਵੀ ਆਉਂਦੀਆਂ ਨੇ

ਪਰ ਜੋ ਭਾਵ ਪ੍ਰਦਰਸ਼ਨ ਮੈਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਰ ਪਾਉਂਦਾ ਹਾਂ… ਉਹ ਗੱਲ ਹੋਰ ਭਾਸ਼ਾਵਾਂ ਵਿੱਚ ਬਣਦੀ ਹੀ ਨਹੀਂ….
ਪੰਜਾਬੀ ਵਿੱਚ ਸਹਿਜੇ ਹੀ ਵਿਅਕਤ ਹੋ ਜਾਂਦੇ ਨੇ ਹਰ ਅਹਿਸਾਸ, ਦਿਲ ਦੀ ਹਰ ਗੱਲ….
ਸੋਚਣਾ ਨੀ ਪੈਂਦਾ ਮੈਨੂੰ… ਮੈਨੂੰ ਬੜਾ ਮਾਨ ਹੈ ਕਿ ਮੈਂ ਪੰਜਾਬੀ ਹਾਂ😎😎😍😍✌️👉
ਪੰਜਾਬੀ ਮੇਰੀ ਰਗਾਂ ਵਿੱਚ ਬਹਿੰਦੀ ਹੈ….❤️❤️ ਮਾਂ ਬੋਲੀ ਪੰਜਾਬੀ ਨੂੰ ਮੇਰਾ ਨਮਨ 🙏❤️
ਬਹੁਤ ਪਿਆਰ ਸਤਿਕਾਰ ਮੇਰੀ ਮਾਂ ਮੇਰੀ ਮਾਂ ਬੋਲੀ ਪੰਜਾਬੀ ਨੂੰ

You may also like