ਤਿੰਨ ਧੀਆਂ

by Davy_Writer

ਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ
ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ
ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼
ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ ਤੋਂ ਵੱਧ ਕਰਦਾ ਸੀ ਉਹਨਾਂ
ਲਈ, ਵੱਡੀ ਧੀ ਓਹਦੀ ਕਾਲਜ ਪੜਨ ਲੱਗ ਗਈ ਸੀ । ਬਹੁਤ

ਸਮਝਦਾਰ ਕੁੜੀ ਸੀ ਓਹ ਜੁੰਮੇਵਾਰੀਆਂ ਸਮਝਣ ਵਾਲੀ, ਘਰਦੇ
ਸਾਰੇ ਕੰਮ ਸੰਭਾਲਣ ਵਾਲੀ ਉਹਤੋਂ ਛੋਟੀ ਵੀ ਸਿਆਣੀ ਸੀ । ਮੈਨੂੰ
ਨੀ ਪਤਾ ਇਹ ਗੱਲ ਸਹੀ ਐ ਜਾ ਗਲਤ ਪਰ ਘਰਦੇ ਕਹਿੰਦੇ ਨੇ
ਜੇ ਘਰਦਾ ਵੱਡਾ ਜਵਾਕ ਸਿਆਣਾ ਤਾਂ ਬਾਕੀ ਵੀ ਓਹਦੇ ਪਿੱਛੇ
ਓਹਨੂੰ ਦੇਖ ਦੇਖ ਸਿਆਣੇ ਹੋ ਜਾਂਦੇ ਨੇ ਸ਼ਾਇਦ ਐਸੇ ਕਰ ਕੇ ਦੋਵੇਂ

ਛੋਟੀਆਂ ਕੁੜੀਆਂ ਵੀ ਸਿਆਣਿਆਂ ਸੀ ਆਪਣੀ ਵੱਡੀ ਭੈਣ ਨੂੰ ਦੇਖ
ਦੇਖ ਕੇ । ਬਾਪ ਅਨਪੜ ਸੀ ਜਿਵੇਂ ਵੱਡੀ ਕੁੜੀ ਕਹਿੰਦੀ ਸੀ ਉਵੇਂ
ਓਹ ਮਨ ਲੈਂਦਾ ਸੀ । ਕੁੜੀਆਂ ਚੰਗੀਆਂ ਹੋਣ ਕਰ ਕੇ ਓਹਨੂੰ ਕਦੇ
ਵੀ ਇਹ ਮਹਿਸੂਸ ਨੀ ਹੋਇਆ ਸੀ ਓਹਦੇ ਘਰ ਮੁੰਡਾ ਨਹੀਂ ਹੈ ।
ਮਾਨ ਕਰਦਾ ਸੀ ਓਹ ਆਪਣੀਆਂ ਕੁੜੀਆਂ ਐਨੀਆਂ ਵੱਡੀਆਂ

ਹੋ ਗਈਆਂ ਸੀ ਪਰ ਕਦੇ ਕੁਝ ਵੀ ਕੋਈ ਵੀ ਗਲਤ ਨਹੀਂ ਕੀਤਾ ਸੀ
ਨੀ ਕੀਤਾ ਸੀ ਜੀਦੇ ਨਾਲ ਓਹਨਾ ਦੇ ਮਾਂ ਪਿਓ ਨੂੰ ਸਿਰ ਝੁਕਾ ਕੇ
ਤੁਰਨਾਂ ਪੈਂਦਾ। ਟਾਈਮ ਲੰਘਦਾ ਗਿਆ ਵੱਡੀ ਕੁੜੀ ਲਈ ਓਹਦੇ
ਮਾਂ ਪਿਓ ਸੋਚਣ ਲੱਗ ਗਏ ਕਿ ਪੜਾਈ ਬਹੁਤ ਹੋ ਗਈ ਹੁਣ ਕੋਈ
ਚੰਗਾ ਜੇਹਾ ਮੁੰਡਾ ਦੇਖ ਕੇ ਵਿਆਹ ਕਰ ਦਿੱਤਾ ਜਾਵੇ । ਬਹੁਤ

ਕੋਸ਼ਿਸ਼ ਕਰਦਾ ਪਰ ਬੰਦਾ ਗਰੀਬ ਸੀ ਓਹਦੀ ਕੋਈ ਗਲ ਹੀ ਨੀ
ਸੁਣਦਾ ਸੀ ਕੁੜੀ ਚੰਗਾ ਪੜ ਲਿਖ ਗਈ ਸੀ ਕੁੜੀ ਦੇ ਮੁਤਾਬਿਕ
ਤਾਂ ਮੁੰਡਾ ਚੰਗਾ ਹੀ ਚਾਹੀਦਾ ਸੀ ਕਿਉਂਕਿ ਸਿਆਣੀ ਸੀ ਸੋਹਣੀ ਸੀ
ਸਮਝਦਾਰ ਸੀ । ਪਰ ਸਭ ਸੋਚਦੇ ਸੀ ਇਹਨੇ ਦਾਜ ਵਿੱਚ ਕਿ
ਦੇਣਾਂ, ਇਹੀ ਸੋਚ ਕੇ ਓਹਦੀ ਇਹ ਗੱਲ ਤੇ ਜੋਰ ਨਾ ਦਿੰਦੇ । ਕੁੜੀ

ਜੁੰਮੇਵਾਰੀ ਸਮਝਦੀ ਸੀ ਬਾਪੂ ਜਿਆਦਾ ਔਖਾ ਹੁੰਦਾ ਤੇ ਦੂਜਿਆਂ
ਕੁੜੀਆਂ ਵੀ ਵੱਡੀਆਂ ਹੋ ਗਈਆਂ ਸੀ। ਐਸੇ ਲਈ ਓਹ ਖਰਚਾ
ਸੌਖਾ ਚਲਾਉਣ ਲਈ ਘਰੇ ਬਚਿਆਂ ਨੂੰ ਪੜਾਉਣ ਲਗ ਗਈ
ਥੋੜਾ ਬਹੁਤ ਸਿਲਾਈ ਦਾ ਕੰਮ ਸਿੱਖ ਲਿਆ ਜਿਆਦਾ ਨੀ ਪਰ
ਥੋੜਾ ਬਹੁਤ ਹੀ ਸਹੀ, ਬਾਪੂ ਸੌਖਾ ਹੋ ਗਿਆ ਤੇ ਘਰਦਾ ਖਰਚਾ

ਸਹੀ ਚੱਲਣ ਲਗ ਗਿਆ । ਚਲੋ ਜੀ ਕਰਦੇ ਕਰਦੇ ਦੂਜੀ ਕੁੜੀ
ਦੀ ਪੜਾਈ ਵੀ ਪੂਰੀ ਹੋਣ ਤੇ ਸੀ। ਓਹਦਾ ਵੀ ਸਭ ਕੁਝ ਏਦਾਂ ਹੀ
ਹੋਇਆ ਨੌਕਰੀ ਦਾ ਹਜੇ ਕੁਝ ਬਣੀਆਂ ਨੀ ਦੋਵਾਂ ਨੇ ਆਪਣੇ
ਆਪਣੇ ਕੋਰਸ ਸੀ ਡਿਗਰੀ ਲੈ ਲਈ ਤੇ ਕੋਈ ਵੀ ਪੋਸਟ ਆਉਂਦੀ
ਭਰ ਦਿੰਦੀਆਂ । ਨਾਲ ਨਾਲ ਕੰਮ ਕਰਨ ਕਰ ਕੇ ਆਪਣਾ ਖਰਚਾ

ਆਪ ਹੀ ਕਡ ਲੈਂਦੀਆਂ । ਜਦੋਂ ਵੱਡੀ ਕੁੜੀ ਦੇ ਰਿਸ਼ਤੇ ਦਾ ਕੁਝ ਨਾ
ਬਣੀਆਂ ਤਾਂ ਛੋਟੀ ਬਾਰੇ ਗਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜੋ
ਪਹਿਲਾਂ ਵੱਡੀ ਕੁੜੀ ਨਾਲ ਹੋਇਆ ਓਹੀ ਹੁਣ ਛੋਟੀ ਕੁੜੀ ਨਾਲ
ਹੋਣਾ ਸ਼ੁਰੂ ਹੋ ਗਿਆ । ਕਰਦੇ ਕਰਾਉਂਦੇ ਓਹ ਵੀ ਆਪਣੀ ਵੱਡੀ
ਭੈਣ ਦੀ ਤਰਾਂ ਘਰ ਕੰਮ ਕਰਨ ਲਗ ਗਈ । ਏਦਾਂ ਹੀ ਕਰਦੇ

ਕਰਦੇ ਤੀਜੀ ਕੁੜੀ ਵੀ ਓਹਨਾ ਦੇ ਬਰਾਬਰ ਦੀ ਹੋ ਗਈ ਤਿੰਨਾਂ
ਨਾਲ ਇੱਕੋ ਜਿਹਾ ਹੋਇਆ ਹੁਣ ਤਿੰਨੋ ਘਰ ਨੇ ਘਰ ਕੰਮ ਕੇ ਥੋੜੇ
ਬਹੁਤ ਪੈਸੇ ਜੋੜ ਰਹੀਆਂ ਕੁੱਝ ਕੇ ਪੈਸੇ ਨਾਲ ਖਰਚਾ ਚੱਲਦਾ ਕੁਝ
ਕੁ ਸੰਭਾਲ ਕੇ ਰੱਖ ਲੈਂਦੇ ਬਾਪੂ ਵੀ ਬੁੜਾ ਹੋ ਗਿਆ ਹੁਣ ਤੇ ਬੇਬੇ ਦੇ
ਦਾਜ ਜੋੜਦੀ ਜੋੜਦੀ ਦੇ ਚੇਹਰੇ ਤੇ ਚੁਰਿਆਂ ਪੈਣੀਆਂ ਸ਼ੁਰੂ ਹੋ

ਗਈਆਂ । ਕੋਰਟ ਡੀ ਸੀ ਦਫ਼ਤਰ ਪੋਸਟਾਂ ਨਿਕਲੀਆਂ ਵੱਡੀ ਕੁੜੀ
ਨੂੰ ਨੌਕਰੀ ਮਿਲ ਗਈ ਅਗਲੇ ਮਹੀਨੇ ਅਧਿਆਪਕਾਂ ਦੀਆਂ
ਪੋਸਟਾਂ ਨਿਕਲੀਆਂ ਵਿਚਕਾਰ ਵਾਲੀ ਕੁੜੀ ਨੂੰ ਵੀ ਨੌਕਰੀ ਮਿਲ
ਗਈ ਘਰ ਖੁਸ਼ੀਆਂ ਦਾ ਮਾਹੌਲ ਬਣ ਗਿਆ ਆਸੇ ਪਾਸੇ ਦੇ ਲੋਕ
ਹੋਰ ਗਲਾਂ ਬਣਾਉਣ ਲੱਗ ਗਏ । ਥੋੜਾ ਵਿਆਹ ਲਈ ਓਹਨਾਂ ਨੇ

ਟਾਈਮ ਪਾ ਲਿਆ ਘਰ ਵਾਰ ਵਧੀਆ ਬਣਾ ਲਿਆ, ਬਸ ਐਨਾਂ
ਕੁ ਵਧੀਆ ਬਣਾ ਲਿਆ ਕਿ ਪਿੰਡ ਵਿੱਚ ਗਲਾਂ ਹੋਣ ਲੱਗ ਗਈਆਂ
ਬਾਪੂ ਨੂੰ ਘਰ ਹੀ ਬੈਠਾ ਲਿਆ ਸੀ ਹੁਣ ਇਹ ਬਾਪੂ ਨੂੰ ਕੰਮ ਤੇ ਨੀ
ਜਾਣ ਦਿੰਦੇ ਸੀ । ਬਾਪੂ ਦੀ ਦਿਹਾੜੀ ਕਰ ਕਰ ਕੀਤੀ ਕਮਾਈ ਨੇ
ਤਾਂ ਓਹਨਾ ਨੂੰ ਐਨੇ ਕੁ ਦੇ ਕਾਬਿਲ ਬਣਾਇਆ ਸੀ ਬਾਕੀ ਕੁੜੀਆਂ

ਆਪ ਸਿਆਣਿਆਂ ਸੀ ਸਮਝਦੀਆਂ ਸੀ ਇਸ ਕਰ ਕੇ ਹੁਣ ਓਹਨਾ
ਨੇ ਬਾਪੂ ਨੂੰ ਕਹਿ ਦਿੱਤਾ ਕਿ ਤੂੰ ਘਰ ਰਿਹਾ ਕਰ। ਛੋਟੀ ਕੁੜੀ ਕਹਿੰਦੀ ਮੈਂ ਆਈ ਪੀ ਐੱਸ ਦੀ ਤਿਆਰੀ ਕਰਨੀ ਹੈ ਦੋਵੇਂ ਵੱਡੀਆਂ
ਭੈਣਾਂ ਨੇ ਓਹਦਾ ਸਾਥ ਦਿੱਤਾ ਤੇ ਓਹ ਤਿਆਰੀ ਕਰਨ ਲੱਗ ਗਈ
ਹੁਣ ਓਹੀ ਲੋਕਾਂ ਦੇ ਕਹਿਣ ਤੇ ਰਿਸ਼ਤੇ ਆਉਣ ਲਗ ਗਏ ਸੀ

ਜਿਹੜੇ ਕਿਸੇ ਟਾਈਮ ਮੂੰਹ ਭਰਾਂ ਨੂੰ ਕਰ ਕੇ ਲੰਘ ਜਾਂਦੇ ਸੀ। ਇੱਕ
ਸਾਲ ਬੀਤ ਗਿਆ ਛੋਟੀ ਕੁੜੀ ਆਈ ਪੀ ਐੱਸ ਦਾ ਕੋਰਸ ਪੂਰਾ
ਹੋ ਗਿਆ। ਥੋੜਾ ਟਾਇਮ ਪਿਆ ਪੋਸਟਾਂ ਨਿਕਲੀਆਂ ਛੋਟੀ ਕੁੜੀ
ਨੇ ਸਭ ਨਾਲੋਂ ਹੀ ਸਿਰਾ ਲਾ ਪਿੰਡ ਚ ਲੋਕ ਮਾਨ ਮਹਿਸੂਸ ਕਰਨ
ਲੱਗ ਗਏ, ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਤਾਂ ਓਹਦਾ ਨਾਮ

ਉਪਰ ਰੱਖਿਆ ਜਾਂਦਾ ਸਪੈਸ਼ਲ ਬੁਲਾਇਆ ਜਾਂਦਾ ਹੁਣ ਆਸੇ
ਪਾਸੇ ਪੂਰੇ ਚਰਚੇ ਸੀ ਛੋਟੀ ਕੁੜੀ ਦੇ । ਹੁਣ ਬਾਪੂ ਨੇ ਓਹਨਾ ਨੂੰ
ਪੁੱਛ ਕੇ ਵਿਆਹ ਦੀ ਗੱਲ ਵਧਾਉਣੀ ਸ਼ੁਰੂ ਕੀਤੀ ਤਿੰਨਾਂ ਲਈ
ਰਿਸ਼ਤੇ ਵਧੀਆ ਮਿਲ ਗਏ ਤੇ ਉਹਨਾਂ ਦਾ ਵਿਆਹ ਕਰ ਦਿੱਤਾ
ਵੱਡੀ ਕੁੜੀ ਦਾ ਵਿਆਹ ਟੈਕਸ ਵਿਭਾਗ ਵਿੱਚ ਲੱਗੇ ਮੁੰਡੇ ਨਾਲ

ਹੋ ਗਿਅਾ ਉਹਤੋਂ ਛੋਟੀ ਦਾ ਮਾਸਟਰ ਨਾਲ ਤੇ ਸਭ ਤੋਂ ਛੋਟੀ ਦਾ
ਸਕੂਲ ਵਿੱਚ ਕਲਰਕ ਨਾਲ ਹੋ ਗਿਅਾ ਕੱਲਾ ਕੱਲਾ ਮੁੰਡਾ ਸੀ ਓਹ
ਘਰ ਕਲੀ ਮਾਂ ਸੀ ਇਸ ਲਈ ਛੋਟੀ ਕੁੜੀ ਨੇ ਓਹਦੇ ਨਾਲ ਗੱਲ
ਬਾਤ ਕਰ ਕੇ ਆਪਣੇ ਮਾਂ ਬਾਪ ਨਾਲ ਰਹਿਣ ਸਹਿਣ ਕਰਲਿਆ
ਹੁਣ ਪੰਜੇ ਮੈਂਬਰ ਇੱਕਠੇ ਰਹਿੰਦੇ ਤੇ ਮਾਂ ਬਾਪ ਤਾਂ ਬਿਚਾਰੇ ਬਜੁਰਗ

ਗਲਾਂ ਬਾਤਾਂ ਕਰਦੇ ਓਹਨਾ ਦਾ ਵੀ ਟਾਈਮ ਲੰਘ ਰਿਹਾ ਘਰ ਕੰਮ
ਕਰਨ ਲਈ ਰਖੇ ਹੋਏ ਸੀ ਤੇ ਸਭ ਕੁਝ ਵਧੀਆ ਚਲ ਰਿਹਾ ।
ਮੈਸੇਜ – ਮੈਸੇਜ ਇਹਦੇ ਵਿੱਚ ਇਹੀ ਆ ਕਿ ਕੁਝ ਵੀ ਵਡਾ ਪਾਉਣ
ਲਈ ਓਹਦੇ ਕਾਬਿਲ ਬਣ ਨਾ ਪੈਂਦਾ ਕੁੜੀਆਂ ਸੋਹਣੀਆਂ ਸੀ
ਪੜ ਲਿਖ ਵੀ ਬਹੁਤ ਗਈਆਂ ਸੀ। ਚੰਗਾ ਰਿਸ਼ਤਾ ਲਭਦੇ ਸੀ ਨਹੀਂ

ਮਿਲਿਆ ਕਿਉਂ ਨੀ ਮਿਲਿਆ ਕਿਉਂਕਿ ਹਜੇ ਚੰਗੇ ਦੇ ਓਹ ਕਾਬਿਲ
ਨਹੀਂ ਸੀ ਕਲੇ ਹੱਥਾਂ ਵਿੱਚ ਫੜੇ ਸਰਟੀਫਿਕੇਟ ਵੀ ਕੰਮ ਨਾ ਆਏ
ਜਦੋਂ ਓਹਨਾ ਦੀ ਕੀਮਤ ਪਾਈ ਫਿਰ ਕੁੜੀਆਂ ਦੀ ਕੀਮਤ ਪੈਣੀ
ਸ਼ੁਰੂ ਹੋਈ । ਤੇ ਦੂਜੀ ਗੱਲ ਲੋਕ ਸਿਰਫ ਆਪਣੇ ਬਾਰੇ ਜਿਆਦਾ
ਸੋਚਦੇ ਨੇ ਆਪਣੀ ਵਾਹ! ਵਾਹ! ਕਰਵਾਉਣ ਨੂੰ ਰਹਿੰਦੇ ਨੇ ਤੁਹਾਨੂੰ
ਓਹਨਾ ਨੇ ਤੀਰ ਬਣਾ ਕੇ ਨਿਸ਼ਾਨਾ ਆਪਣੀ ਮਰਜ਼ੀ ਨਾਲ ਲਗਾ
ਲੈਣਾਂ। ਹੁਣ ਰਿਸ਼ਤਾ ਕਰਵਾਉਣ ਵਾਲਿਆਂ ਨੂੰ ਚੰਗੀਆਂ ਸ਼ਾਂਪਾਂ
ਪਾਇਆਂ ਗਈਆਂ ਤੇ ਪਹਿਲਾਂ ਵੀ ਓਹੀ ਲੋਕ ਸੀ ਜੇਹੜੇ ਗਲ ਵੀ
ਨੀ ਸੁਣਦੇ ਸੀ ।

ਸਟੋਰੀ ਕਿਵੇਂ ਲੱਗੀ ਜਰੂਰ ਦਸਿਓ ਕੋਈ ਗਲਤੀ ਹੋਈ ਮੁਆਫ਼
ਕਰਨਾ ਜੀ, ਹੋਰ ਸਟੋਰੀਆਂ ਪੜਨ ਲਈ ਤੁਸੀਂ ਇੰਸਟਾ੍ਰਾਮ ਤੇ
ਫੇਸਬੁੱਕ ਤੇ ਪੇਜ ਫੋਲੋ ਕਰ ਸਕਦੇ ਓ ਆਪਣੇ ਪੇਜ ਦਾ ਨਾਮ ਹੈ
ਜੀ : Davy_writer

Written By – Sikander Preet Singh (Davy)

Sikander Preet Singh Davy

You may also like